ਮਸ਼ਹੂਰ ਇਸਲਾਮੀ ਵਿਦਵਾਨ ਮੌਲਾਨਾ ਵਹੀਦੁਦੀਨ ਖਾਨ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਕੋਰੋਨਾ ਸੰਕ੍ਰਮਿਤ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਨੇ ਰਾਤ ਕਰੀਬ ਸਾਢੇ 9 ਵਜੇ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਆਖਰੀ ਸਾਹ ਲਿਆ। ਪੀਐਮ ਮੋਦੀ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ।
ਉਨ੍ਹਾਂ ਨੂੰ ਕੋੋਰੋਨਾ ਸੰਕ੍ਰਮਿਤ ਹੋਣ ਕਾਰਲ 12 ਅਪ੍ਰੈਲ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਸਪੁਰਦ ਏ ਖਾਕ ਕੀਤਾ ਜਾਵੇਗਾ। ਮੌਲਾਨਾ ਵਹੀਦੁਦੀਨ ਨੇ ਕੁਰਾਨ ਦਾ ਅੰਗਰੇਜ਼ੀ ਵਿਚ ਆਸਾਨ ਅਨੁਵਾਦ ਕੀਤਾ ਅਤੇ ਕੁਰਾਨ ’ਤੇ ਟਿੱਪਣੀ ਵੀ ਲਿਖੀ। ਉਹ ਮਹਾਨ ਇਸਲਾਮੀ ਵਿਦਵਾਨਾਂ ਵਿਚ ਗਿਣੇ ਜਾਂਦੇ ਸਨ। ਉਨ੍ਹਾਂ ਨੇ ਹੋਰ ਵੀ ਕਈ ਕਿਤਾਬਾਂ ਲਿਖੀਆਂ ਸਨ।
ਮੌਲਾਨਾ ਵਹੀਦੁਦੀਨ ਖਾਨ ਦਾ ਜਨਮ 1 ਜਨਵਰੀ 1925 ਨੂੰ ਯੂਪੀ ਦੇ ਆਜ਼ਮਗਡ਼ ਵਿਚ ਹੋਇਆ ਸੀ। ਉਨ੍ਹਾਂ ਨੂੰ ਇਸ ਸਾਲ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਵੀ ਹੋਇਆ ਸੀ। ਸਾਲ 2000 ਵਿਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ।
ਪੀਐਮ ਮੋਦੀ ਨੇ ਉਨ੍ਹਾਂ ਦੀ ਮੌਤ ’ਤੇ ਅਫਸੋਸ ਪ੍ਰਗਟਾਉਂਦੇ ਹੋਏ ਟਵੀਟ ਜ਼ਰੀਏ ਲਿਖਿਆ ਕਿ ‘ ਮੌਲਾਨਾ ਵਹੀਦੁਦੀਨ ਖਾਨ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਨੂੰ ਧਰਮ ਸ਼ਾਸਤਰ ਅਤੇ ਅਧਿਆਤਮਕਤਾ ਦੇ ਮਾਮਲਿਆਂ ਦੀ ਡੂੁੰਘੀ ਸਮਝ ਸੀ। ਉਨ੍ਹਾਂ ਦੇ ਇਸ ਵਿਵਹਾਰਕ ਗਿਆਨ ਲਈ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ ਭਾਈਚਾਰਕ ਸੇਵਾ ਅਤੇ ਸਮਾਜਕ ਸਸ਼ਕਤੀਕਰਨ ਦਾ ਵੀ ਸ਼ੌਕ ਸੀ। ਉਨ੍ਹਾਂ ਦੇ ਪਰਿਵਾਰ ਤੇ ਅਣਗਿਣਤ ਸੁੱਭਚਿੰਤਕਾਂ ਪ੍ਰਤੀ ਮੇਰੀ ਸੰਵੇਦਨਾ।’
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |