ਹੁਣੇ ਹੁਣੇ ਮੁਕੇਸ਼ ਅੰਬਾਨੀ ਬਾਰੇ ਆਈ ਵੱਡੀ ਖ਼ਬਰ ਤੇ ਚਿੰਤਾ ਚ’ ਪਿਆ ਅੰਬਾਨੀ-ਦੇਖੋ ਪੂਰੀ ਖ਼ਬਰ

ਖੇਤੀ ਕਾਨੂੰਨ ਦੇਸ਼ ਦੇ ਪੂੰਜੀਪਤੀਆਂ ਖਾਸ ਤੌਰ ’ਤੇ ਅੰਬਾਨੀ ਅਤੇ ਅਡਾਨੀ ਲਈ ਲਿਆਂਦੇ ਗਏ ਹਨ’, ਅੰਦੋਲਨਕਾਰੀ ਕਿਸਾਨਾਂ ਦੇ ਇਸ ਗੰਭੀਰ ਦੋਸ਼ ਦੇ ਮੱਦੇਨਜ਼ਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਣ ਲਈ ਸਰਕਾਰ ਤੋਂ ਇਕ ਮਹੱਤਵਪੂਰਨ ਜਾਣਕਾਰੀ ਮੰਗੀ ਸੀ। ਰਾਹੁਲ ਨੇ ਸਰਕਾਰ ਨੂੰ ਕਿਹਾ ਸੀ ਕਿ ਅੰਬਾਨੀ ਅਤੇ ਅਡਾਨੀ ਨੇ ਗੋਦਾਮਾਂ ਦੇ ਨਿਰਮਾਣ ਲਈ 2014 ਤੋਂ ਬਾਅਦ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਅਤੇ ਭਾਜਪਾ ਸਰਕਾਰ ਦੇ ਰਾਜਾਂ ਤੋਂ ਜੋ ਠੇਕੇ ਕੀਤੇ ਹਨ, ਉਨ੍ਹਾਂ ਦਾ ਵੇਰਵਾ ਦਿੱਤਾ ਜਾਵੇ।

ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਰਾਹੁਲ ਗਾਂਧੀ ਨੂੰ ਜਵਾਬ ਦੇਣ ਲਈ ਲੋਕ ਸਭਾ ਦੇ ਸਦਨ ’ਚ 14 ਸਫਿਆਂ ਦਾ ਜਵਾਬ ਪੇਸ਼ ਕੀਤਾ। ਇਸ ਜਵਾਬ ’ਚ ਦੇਸ਼ ’ਚ ਖੁਰਾਕ ਭੰਡਾਰਣ ਸਮਰਥਾ ਨੂੰ ਵਧਾਉਣ ਲਈ ਨਿੱਜੀ ਕੰਪਨੀਆਂ ਨਾਲ ਕੀਤੇ ਗਏ 93 ਠੇਕਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਪਿਊਸ਼ ਗੋਇਲ ਨੇ ਆਪਣੇ ਜਵਾਬ ਦੇ ਨਾਲ ਹਰ ਸਾਲ ਦਾ ਫਲੋਅ ਚਾਰਟ ਅਤੇ ਹਰ ਠੇਕੇ ਦੀ ਰਕਮ ਦਾ ਵੇਰਵਾ ਦੱਸਿਆ। ਸਦਨ ’ਚ ਰੱਖੇ ਗਏ ਇਸ ਦਸਤਾਵੇਜ ਦੇ ਡੂੰਘੇ ਅਧਿਐਨ ਤੋਂ ਸਪੱਸ਼ਟ ਹੋ ਗਿਆ ਕਿ ਇਨ੍ਹਾਂ 93 ਠੇਕਿਆਂ ’ਚੋਂ ਅੰਬਾਨੀ ਦੀ ਕੰਪਨੀ ਨੇ ਇਕ ਵੀ ਠੇਕਾ ਨਹੀਂ ਲਿਆ ਹੈ। ਜਿਥੋਂ ਤੱਕ ਅਡਾਨੀ ਦੀ ਗੱਲ ਹੈ ਤਾਂ ਉਨ੍ਹਾਂ ਦੀ ਕੰਪਨੀ ਨੇ ਪੂਰੇ ਦੇਸ਼ ’ਚ 9 ਠੇਕੇ ਲਏ ਹਨ।

ਨਿੱਜੀ ਨਿਵੇਸ਼ ਆਕਰਸ਼ਿਤ ਕਰਨ ਲਈ ਬਣਾਈ ਗਈ ਪ੍ਰਾਈਵੇਟ ਐਂਟਰਪ੍ਰੀਨਿਓਰਜ਼ ਗਾਰੰਟੀ (ਪੀ. ਈ. ਜੀ.) ਸਕੀਮ ਦੇ ਤਹਿਤ ਦਿੱਤੇ ਗਏ ਇਨ੍ਹਾਂ ਠੇਕਿਆਂ ’ਚ ਸਭ ਤੋਂ ਵੱਧ ਠੇਕੇ ਕੈਨੇਡਾ ਦੇ ਪ੍ਰੇਮ ਵਤਸ ਨਾਂ ਦੇ ਕਾਰੋਬਾਰੀ ਨੇ ਲਏ ਹਨ, ਜੋ ਫੇਅਰਫੈਕਸ ਇੰਡੀਆ ਦੇ ਮਾਲਕ ਹਨ। ਫੇਅਰਫੈਕਸ ਇੰਡੀਆ ਭਾਰਤ ’ਚ ਨੈਸ਼ਨਲ ਕੋਲੈਟ੍ਰਲ ਮੈਨੇਜਮੈਂਟ ਸਰਵਿਸਿਜ਼ ਲਿਮਟਿਡ (ਐੱਨ. ਸੀ. ਐੱਮ. ਐੱਲ.) ਦਾ ਸੰਚਾਲਨ ਕਰਦੀ ਹੈ। ਪ੍ਰੇਮ ਵਤਸ ਨੇ ਐੱਫ. ਸੀ. ਆਈ. ਤੋਂ 15 ਠੇਕੇ ਲਏ ਹਨ। ਉਨ੍ਹਾਂ ਨੇ ਸੂਬਾ ਸਰਕਾਰਾਂ ਤੋਂ ਕੋਈ ਠੇਕਾ ਨਹੀਂ ਲਿਆ।

ਕੈਨੇਡਾ ਦੀ ਗੱਲ ਆਈ ਹੈ ਤਾਂ ਇਹ ਜ਼ਿਕਰਯੋਗ ਹੈ ਕਿ ਉਥੋਂ ਦੇ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ’ਤੇ ਟਿੱਪਣੀ ਕੀਤੀ ਸੀ, ਜਿਸ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਇਹ ਵੀ ਜਾਣਨਾ ਮਜ਼ੇਦਾਰ ਹੋਵੇਗਾ ਕਿ ਦੇਸ਼ ’ਚ ਖੁਰਾਕ ਭੰਡਾਰਣ ਸਹੂਲਤ ਨੂੰ ਮਜ਼ਬੂਤ ਕਰਨ ਲਈ ਪੀ. ਈ. ਜੀ. ਸਕੀਮ 2008 ’ਚ ਮਨਮੋਹਨ ਸਿੰਘ ਸਰਕਾਰ ਨੇ ਸ਼ੁਰੂ ਕੀਤੀ ਸੀ ਪਰ ਰਾਹੁਲ ਨੇ ਸਿਰਫ ਉਨ੍ਹਾਂ ਠੇਕਿਆਂ ਬਾਰੇ ਜਾਣਕਾਰੀ ਮੰਗੀ ਸੀ ਜੋ 2014 ’ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਿੱਤੇ ਗਏ। ਪੀ. ਈ. ਜੀ. ਸਕੀਮ ਦੇ ਤਹਿਤ ਨਿੱਜੀ ਕੰਪਨੀਆਂ 2 ਬਦਲਾਂ ’ਚੋਂ ਕਿਸੇ ਇਕ ਨੂੰ ਚੁਣ ਸਕਦੀਆਂ ਹਨ।

ਇਹ ਹਨ-ਬਣਾਓ, ਚਲਾਓ ਅਤੇ ਮਾਲਕ ਬਣੋ (ਬੀ. ਓ. ਓ.) ਅਤੇ ਬਣਾਓ, ਚਲਾਓ ਅਤੇ ਦੇ ਦੋ (ਬੀ. ਓ. ਟੀ.)। ਐੱਫ. ਸੀ. ਆਈ. ਤੇ ਸੂਬਾ ਸਰਕਾਰਾਂ ਇਹ ਗੋਦਾਮ ਉਦੋਂ ਲੈਂਦੀਆਂ ਹਨ ਜਦ ਉਨ੍ਹਾਂ ਦਾ ਸੰਚਾਲਨ ਨਿੱਜੀ ਕੰਪਨੀਆਂ ਕਰ ਰਹੀਆਂ ਹੁੰਦੀਆਂ ਹਨ। ਜਵਾਬ ’ਚ ਦੱਸਿਆ ਗਿਆ ਕਿ 2014 ਤੋਂ ਹੁਣ ਤੱਕ ਐੱਫ. ਸੀ. ਆਈ. ਨੇ ਨਿੱਜੀ ਕੰਪਨੀਆਂ ਤੋਂ 50 ਖੁਰਾਕ ਭੰਡਾਰਣ ਸਹੂਲਤਾਂ ਦਾ ਨਿਰਮਾਣ ਕਰਵਾਇਆ ਹੈ ਜਦਕਿ ਸੂਬਿਆਂ ਨੇ 43 ਭੰਡਾਰਣ ਸਹੂਲਤਾਂ ਦਾ। news source: jagbani

Leave a Reply

Your email address will not be published. Required fields are marked *