ਹੁਣੇ ਹੁਣੇ ਕਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਉੜਾਨਾਂ ਤੇ ਏਨੇ ਸਮੇਂ ਲਈ ਲਗਾਈ ਵੱਡੀ ਪਾਬੰਦੀ,ਦੇਖੋ ਪੂਰੀ ਖ਼ਬਰ

ਭਾਰਤ ‘ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰ ਲਏ ਹਨ। ਅਜਿਹੇ ‘ਚ ਕੋਵਿਡ-19 ਦੇ ਚੱਲਦਿਆਂ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵੀਰਵਾਰ ਰਾਤ ਤੋਂ ਕੈਨੇਡਾ ਨੇ ਅਗਲੇ 30 ਦਿਨਾਂ ਲਈ ਡਾਇਰੈਕਟ ਫਲਾਈਟਸ ਰੱਦ ਕਰ ਦਿੱਤੀਆਂ ਹਨ।

 ਇਹ ਪਾਬੰਦੀ ਪ੍ਰਾਈਵੇਟ ਤੇ ਕਮਰਸ਼ੀਅਲ ਯਾਤਰੀ ਉਡਾਣਾਂ ‘ਤੇ ਰਹੇਗੀ। ਇੱਥੋਂ ਤਕ ਕਿ ਇਨਡਾਇਰੈਕਟ ਫਲਾਈਟ ਜ਼ਰੀਏ ਇਨ੍ਹਾਂ ਦੇਸ਼ਾਂ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਹੋਣ ਚਾਹੀਦੀ ਹੈ। ਅਜਿਹੇ ‘ਚ ਕੈਨੇਡਾ ਤੋਂ ਭਾਰਤ ਤੇ ਪਾਕਿਸਤਾਨ ਵਾਪਸ ਆਏ ਯਾਤਰੀਆਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧ ਗਈਆਂ ਹਨ।

ਕਿਉਂਕਿ ਬਹੁਤ ਸਾਰੇ ਪਰਵਾਸੀ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਤੇ ਹੋਰ ਕੰਮਕਾਜ਼ ਲਈ ਆਪਣੇ ਦੇਸ਼ ਵਾਪਸ ਆਏ ਹੋਏ ਹਨ। ਹੁਣ ਕੈਨੇਡਾ ਸਰਕਾਰ ਵੱਲੋਂ ਲਾਈਆਂ ਤਾਜ਼ਾ ਪਾਬੰਦੀਆਂ ਨੇ ਉਨ੍ਹਾਂ ਦੀ ਚਿੰਤਾ ਫਿਰ ਤੋਂ ਵਧਾ ਦਿੱਤੀ ਹੈ। ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ‘ਤੇ ਰੋਕ ਲੱਗ ਗਈ ਸੀ। ਉਸ ਵੇਲੇ ਕੈਨੇਡਾ ਨੇ ਸਪੈਸ਼ਲ ਉਡਾਣਾਂ ਰਾਹੀਂ ਆਪਣੀ ਨਾਗਰਿਕਾਂ ਨੂੰ ਕੱਢਿਆ ਸੀ।

ਦਰਅਸਲ ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ 121 ਫ਼ਲਾਈਟਾਂ ਅਜਿਹੀਆਂ ਟੋਰਾਂਟੋ ਪੁੱਜੀਆਂ ਹਨ, ਜਿਨ੍ਹਾਂ ਵਿੱਚ ਕੋਵਿਡ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ।

ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦੀ B.1.617 ਕਿਸਮ ਦੇ ਮਰੀਜ਼ ਭਾਰਤ ’ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ। ਉੱਤਰੀ ਅਮਰੀਕਾ ਵਿੱਚ ਅਜਿਹੇ ਪਹਿਲੇ ਮਾਮਲੇ ਸਨ।

Leave a Reply

Your email address will not be published.