ਪੰਜਾਬ ਚ’ ਬੀਬੀਆਂ ਦੇ ਮੁਫ਼ਤ ਸਫ਼ਰ ਨੇ ਪਾਏ ਪੁਆੜੇ,ਬੱਸ ਅੱਡੇ ਜੋ ਹੋਇਆ ਖੜ੍ਹ ਖੜ੍ਹ ਦੇਖਣ ਲੱਗੇ ਲੋਕ,ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਐਲਾਨ ਨੇ ਕਈ ਨਵੇਂ ਪੁਆੜੇ ਖੜ੍ਹੇ ਕਰ ਦਿੱਤੇ ਹਨ। ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਹੀ ਸੂਬੇ ’ਚ ਕਈ ਥਾਵਾਂ ’ਤੇ ਬੀਬੀਆਂ ਨਾਲ ਬਦਸਲੂਕੀ ਅਤੇ ਸਰਕਾਰੀ ਬੱਸਾਂ ਦੇ ਸਟਾਫ਼ ਨਾਲ ਝਗੜੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇੱਥੇ ਸਮਰਾਲਾ ਬੱਸ ਅੱਡੇ ’ਤੇ ਤਾਂ ਉਸ ਵੇਲੇ ਹੱਦ ਹੋ ਗਈ, ਜਦੋਂ ਬੱਸ ਚੜ੍ਹਨ ਲਈ ਖੜ੍ਹੀਆਂ ਬੀਬੀਆਂ ਨੂੰ ਵੇਖ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜ ਸਰਕਾਰੀ ਬੱਸਾਂ ਨੂੰ ਉਨ੍ਹਾਂ ਦੇ ਚਾਲਕ ਉੱਥੇ ਰੋਕੇ ਬਿਨਾਂ ਭਜਾ ਕੇ ਹੀ ਲੈ ਗਏ।ਜਦੋਂ ਕਾਫੀ ਦੇਰ ਤੱਕ ਬੀਬੀਆਂ ਨੂੰ ਖੜ੍ਹੀਆਂ ਵੇਖ ਕੋਈ ਵੀ ਸਰਕਾਰੀ ਬੱਸ ਅੱਡੇ ‘ਤੇ ਨਾ ਰੁਕੀ ਤਾਂ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ।

ਇੰਨੇ ਵਿੱਚ ਹੀ ਇੱਕ ਹੋਰ ਸਰਕਾਰੀ ਬੱਸ ਆਉਂਦੀ ਵਿਖਾਈ ਦੇਣ ’ਤੇ ਬੀਬੀਆਂ ਸੜਕ ਦੇ ਵਿਚਾਲੇ ਹੀ ਬੈਠ ਗਈਆਂ ਅਤੇ ਸਰਕਾਰੀ ਬੱਸ ਨੂੰ ਰੋਕ ਲਿਆ। ਜਦੋਂ ਬੀਬੀਆਂ ਬੱਸ ਵਿੱਚ ਚੜ੍ਹਨ ਲੱਗੀਆਂ ਤਾਂ ਕੰਡਕਟਰ ਵੱਲੋਂ ਕੋਰੋਨਾ ਦਾ ਬਹਾਨਾ ਮਾਰਦੇ ਹੋਏ ਬੱਸ ਵਿੱਚ ਅੱਧੀਆਂ ਹੀ ਸਵਾਰੀਆਂ ਬਿਠਾਉਣ ਦਾ ਹੁਕਮ ਹੋਣ ਕਾਰਨ ਇਨ੍ਹਾਂ ਬੀਬੀਆਂ ਨੂੰ ਚੜ੍ਹਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉੱਥੇ ਹੰਗਾਮਾ ਹੋ ਗਿਆ।

ਇਹ ਸਭ ਕੁੱਝ ਉੱਥੇ ਮੌਜੂਦ ਲੋਕ ਖੜ੍ਹ-ਖੜ੍ਹ ਤੱਕਣ ਲੱਗੇ। ਬੀਬੀਆਂ ਦਾ ਦੋਸ਼ ਸੀ ਕਿ ਉਨ੍ਹਾਂ ਸਾਹਮਣੇ ਕਈ ਨਿੱਜੀ ਬੱਸਾਂ ਖਚਾਖਚ ਭਰ ਕੇ ਲੰਘੀਆਂ ਹਨ ਪਰ ਚੌਂਕ ਵਿੱਚ ਹੀ ਖੜ੍ਹੀ ਪੁਲਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ।

ਕਾਫੀ ਦੇਰ ਇਸੇ ਤਰਾਂ ਹੰਗਾਮਾ ਹੁੰਦਾ ਰਿਹਾ ਅਤੇ ਕਈ ਘੰਟਿਆਂ ਤੋਂ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀਆਂ ਇਨ੍ਹਾਂ ਬੀਬੀਆਂ ਨੂੰ ਲੈ ਕੇ ਹੀ ਇਹ ਬੱਸ ਅੱਗੇ ਰਵਾਨਾ ਹੋ ਸਕੀ।

Leave a Reply

Your email address will not be published.