ਪੰਜਾਬ ਚ ਇੱਥੇ ਲੱਗੇਗਾ ਏਨਾ ਲੰਮਾ ਬਿਜਲੀ ਦਾ ਕੱਟ,ਕਰ ਲੋ ਤਿਆਰੀਆਂ–ਦੇਖੋ ਪੂਰੀ ਖ਼ਬਰ

ਪੰਜਾਬ ਵਿੱਚ ਜਿੱਥੇ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੀਆਂ ਨਵੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ। ਉੱਥੇ ਹੀ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਵਿੱਚ ਬਿਜਲੀ ਦੀ ਸਹੂਲਤ ਵੀ ਸ਼ਾਮਲ ਹੈ। ਜਿਸ ਤੋਂ ਬਿਨਾਂ ਅੱਜ ਲੋਕਾਂ ਦੀ ਜ਼ਿੰਦਗੀ ਅਧੂਰੀ ਹੈ। ਬਹੁਤ ਸਾਰੇ ਲੋਕਾਂ ਦੇ ਰੋਜਗਾਰ ਵੀ ਇਸ ਬਿਜਲੀ ਦੇ ਕਾਰਨ ਹੀ ਚਲਦੇ ਹਨ।

ਜਦੋਂ ਬਿਜਲੀ ਦੀ ਸਪਲਾਈ ਠੱਪ ਹੁੰਦੀ ਹੈ ਤਾਂ ਬਹੁਤ ਸਾਰੇ ਕਾਰਖਾਨਿਆਂ ਦਾ ਕੰਮ ਰੁਕ ਜਾਂਦਾ ਹੈ ,ਜਿਸ ਨਾਲ ਲੋਕਾਂ ਦਾ ਰੋਜ਼ਗਾਰ ਵੀ ਪ੍ਰਭਾਵਿਤ ਹੁੰਦਾ ਹੈ। ਕਿਸੇ ਨਾ ਕਿਸੇ ਤਕਨੀਕੀ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਇੰਨੀ ਦਿਨੀਂ ਫਸਲਾਂ ਦੀ ਕਟਾਈ ਦੇ ਕਾਰਨ ਬਿਜਲੀ ਕੱਟਾਂ ਵਿਚ ਭਾਰੀ ਵਾਧਾ ਕੀਤਾ ਗਿਆ ਸੀ।

ਹੁਣ ਪੰਜਾਬ ਚ ਇੱਥੇ ਲੱਗੇਗਾ ਏਨਾ ਲੰਮਾਂ ਬਿਜਲੀ ਦਾ ਕੱਟ, ਜਿਸ ਸਬੰਧੀ ਤਾਜੀ ਖਬਰ ਸਾਹਮਣੇ ਆਈ ਹੈ। ਜਿੱਥੇ ਇਨ੍ਹੀਂ ਦਿਨੀਂ ਬਰਸਾਤ ਅਤੇ ਠੰਢੀਆਂ ਹਵਾਵਾਂ ਚੱਲਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਉਥੇ ਹੀ ਕਿਸਾਨਾਂ ਨੂੰ ਕਣਕ ਦੀ ਕਟਾਈ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਲੰਧਰ ਸ਼ਹਿਰ ਵਿੱਚ ਚੱਲ ਰਹੇ ਕੁਝ ਨਿਰਮਾਣ ਕਾਰਜਾਂ ਦੇ ਕਾਰਨ ਬਿਜਲੀ ਸਪਲਾਈ ਪ੍ਰਭਾਵਤ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਹਫ਼ਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਬਿਜਲੀ ਕੱਟ ਲਗਣਗੇ।

ਜਿਸ ਨਾਲ ਬਹੁਤ ਸਾਰੇ ਇਲਾਕੇ ਪ੍ਰਭਾਵਤ ਹੋਣਗੇ। ਜਿਸ ਕਾਰਨ ਪੂਰੇ ਫੋਕਲ ਪੁਆਇੰਟ ਵਿਚ ਸ਼ਨੀਵਾਰ ਰਾਤ ਨੂੰ ਬਲੈਕ ਆਊਟ ਰਹੇਗਾ। ਫੋਕਲ ਪੁਆਇੰਟ ਵਿੱਚ ਚੱਲ ਰਹੇ 66 ਕੇ ਵੀ ਸਬ ਸਟੇਸ਼ਨ ਦੇ ਨਿਰਮਾਣ ਕਾਰਜ ਕਾਰਨ ਨਜ਼ਦੀਕ ਪੈਂਦੇ ਕਈ ਇਲਾਕਿਆਂ ਵਿੱਚ ਸ਼ਨੀਵਾਰ 12 ਵਜੇ ਤੋਂ ਐਤਵਾਰ ਰਾਤ 7 ਵਜੇ ਤੱਕ ਬਿਜਲੀ ਦਾ ਕੱਟ ਲੱਗਿਆ ਰਹੇਗਾ। 31 ਘੰਟਿਆਂ ਦੇ ਕੱਟ ਕਾਰਨ ਫੋਕਲ ਪੁਆਇੰਟ ਵਿੱਚ 450 ਉਦਯੋਗਿਕ ਇਕਾਈਆਂ ਵਿੱਚ ਕੰਮ ਪ੍ਰਭਾਵਿਤ ਹੋਵੇਗਾ। ਇਸ ਦੀ ਜਾਣਕਾਰੀ ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬੰਸਲ ਵੱਲੋਂ ਦਿੱਤੀ ਗਈ ਹੈ।

ਜਿਨ੍ਹਾਂ ਦੱਸਿਆ ਹੈ ਕਿ ਕਈ ਇਲਾਕਿਆਂ ਅਤੇ ਘਰਾਂ ਵਿੱਚ ਵੀ ਇਸ ਬਿਜਲੀ ਦੇ ਕੱਟ ਦਾ ਅਸਰ ਵੇਖਿਆ ਜਾਵੇਗਾ ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ, ਸਵਰਣ ਪਾਰਕ, ਗਦਈਪੁਰ, ਸਈਪੁਰ, ਸੈਣੀ ਕਲੋਨੀ, ਸੰਜੇ ਗਾਂਧੀ ਨਗਰ, ਟਰਾਂਸਪੋਰਟ ਨਗਰ, ਦਾਦਾ ਕਲੋਨੀ, ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਇਸ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਗਈ ਹੈ ਤਾਂ ਜੋ ਲੋਕ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ।

Leave a Reply

Your email address will not be published. Required fields are marked *