ਹੁਣ ਪੁਲਿਸ ਨਹੀਂ ਕੱਟੇਗੀ ਤੁਹਾਡਾ ਚਲਾਨ ਬਸ ਤੁਰੰਤ ਮੋਬਾਇਲ ਫੋਨ ਚ’ ਕਰੋ ਇਹ ਕੰਮ,ਦੇਖੋ ਪੂਰੀ ਖ਼ਬਰ

ਲੋਕਾਂ ਨਾਲ ਅਕਸਰ ਅਜਿਹਾ ਵਾਪਰਦਾ ਹੈ ਕਿ ਪੁਲਿਸ ਵਾਲੇ ਡ੍ਰਾਈਵਿੰਗ ਲਾਇਸੈਂਸ ਵਿਖਾਉਣ ਲਈ ਰੋਕਦੇ ਹਨ ਪਰ ਉਨ੍ਹਾਂ ਦਾ ਲਾਇਸੈਂਸ ਘਰ ’ਚ ਹੀ ਰਹਿ ਗਿਆ ਹੁੰਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਤੁਸੀਂ ਆਪਣਾ ਡ੍ਰਾਈਵਿੰਗ ਲਾਇਸੈਂਸ ਸਮਾਰਟਫ਼ੋਨ ’ਚ ਵੀ ਰੱਖ ਸਕਦੇ ਹੋ। ਤੁਸੀਂ ਆਪਣੇ ਲਾਇਸੈਂਸ ਦੀ ਸਾਫ਼ਟ ਕਾਪੀ ਵਿਖਾ ਕੇ ਵੀ ਆਪਣੇ ਵਾਹਨ ਦਾ ਚਾਲਾਨ ਕੱਟੇ ਜਾਣ ਤੋਂ ਬਚਾਅ ਕਰ ਸਕਦੇ ਹੋ। ਤੁਸੀਂ ਡ੍ਰਾਈਵਿੰਗ ਲਾਇਸੈਂਸ ਦੀ ਹਾਰਡ ਕਾਪੀ ਨੂੰ ਡਿਜੀਟਲ ਲਾਕਰ ਵਿੱਚ ਰੱਖ ਸਕਦੇ ਹੋ ਤੇ ਸਾਫ਼ਟ ਕਾਪੀ ਨੂੰ ਫ਼ੋਨ ਵਿੱਚ ਕਦੇ ਵੀ ਤੇ ਕਿਤੇ ਵੀ ਵਿਖਾ ਕੇ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।

ਜੇ ਤੁਸੀਂ ਆਪਣੇ ਦਸਤਾਵੇਜ਼ ਜਾਂ ਡ੍ਰਾਈਵਿੰਗ ਲਾਇਸੈਂਸ DigiLocker ਜਾਂ mParivahan ਐਪ ਵਿੱਚ ਰੱਖਦੇ ਹੋ, ਤਾਂ ਅਜਿਹੀ ਹਾਲਤ ਵਿੱਚ ਸਭ ਤੋਂ ਜ਼ਿਆਦਾ ਉਪਯੋਗੀ ਸਿੱਧ ਹੁੰਦਾ ਹੈ, ਜਦੋਂ ਤੁਹਾਡੇ ਕੋਲ ਹਾਰਡ ਕਾਪੀ ਨਹੀਂ ਹੁੰਦੀ। ਸਾਲ 2018 ਦੇ ਸਰਕਾਰੀ ਨਿਯਮਾਂ ਮੁਤਾਬਕ ਜੇ ਤੁਹਾਡਾ ਡ੍ਰਾਈਵਿੰਗ ਲਾਇਸੈਂਸ DigiLocker ਜਾਂ mParivahan ਐਪ ਰੱਖੀ ਹੈ, ਤਾਂ ਤੁਹਾਨੂੰ ਫ਼ਿਜ਼ੀਕਲ ਰੱਖਣ ਦੀ ਜ਼ਰੂਰਤ ਨਹੀਂ। ਇਸ ਨਾਲ ਤੁਹਾਡੇ ਡ੍ਰਾਈਵਿੰਗ ਲਾਇਸੈਂਸ ਦੇ ਗੁੰਮ ਹੋਣ ਜਾਂ ਚੋਰੀ ਹੋਣ ਦਾ ਡਰ ਵੀ ਨਹੀਂ ਹੁੰਦਾ।

ਅਸੀਂ ਤੁਹਾਨੂੰ ਇੱਕ ਅਜਿਹਾ ਸਾਧਾਰਣ ਤਰੀਕਾ ਦੱਸ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਡ੍ਰਾਈਵਿੰਗ ਲਾਇਸੈਂਸ ਨੂੰ ਫ਼ੋਨ ’ਚ ਡਾਊਨਲੋਡ ਕਰ ਸਕਦੇ ਹੋ ਅਤੇ ਲੋੜ ਪੈਣ ’ਤੇ ਟ੍ਰੈਫ਼ਿਕ ਪੁਲਿਸ ਨੂੰ ਵਿਖਾ ਸਕਦੇ ਹੋ।

ਇੰਝ ਫ਼ੋਨ ’ਚ ਡਾਊਨਲੋਡ ਕਰੋ ਡ੍ਰਾਈਵਿੰਗ ਲਾਇਸੈਂਸ

· ਸਭ ਤੋਂ ਪਹਿਲਾਂ ਤੁਹਾਡੇ ਕੋਲ DigiLocker ਅਕਾਊਂਟ ਹੋਣਾ ਜ਼ਰੂਰੀ ਹੈ।

· ਜੇ ਤੁਹਾਡਾ ਅਕਾਊਂਟ DigiLocker ’ਤੇ ਨਹੀਂ ਹੈ, ਤਾਂ ਤੁਸੀਂ ਇਸ ਲਈ ਆਧਾਰ ਕਾਰਡ ਤੋਂ ਸਾਈਨਅੱਪ ਕਰ ਸਕਦੇ ਹੋ।

· ਤੁਹਾਨੂੰ ਇਸ ਲਈ ਫ਼ੋਨ ਨੰਬਰ ਦੀ ਵੀ ਜ਼ਰੂਰਤ ਪਵੇਗੀ।

· DigiLocker ’ਚ ਸਾਈਨ ਇਨ ਕਰਨ ਤੋਂ ਬਾਅਦ ਤੁਹਾਨੂੰ ਤੁਹਾਨੂੰ ਸਰਚ ਬਾਰ ਵਿੱਚ ਡ੍ਰਾਈਵਿੰਗ ਲਾਇਸੈਂਸ ਨੰਬਰ ਪਾਉਣਾ ਹੋਵੇਗਾ।

· ਇੱਥੇ ਤੁਹਾਨੂੰ ਉਹ ਰਾਜ ਸਿਲੈਕਟ ਕਰਨਾ ਹੋਵੇਗਾ, ਜਿਸ ਰਾਜ ਵਿੱਚ ਤੁਸੀਂ ਡ੍ਰਾਈਵਿੰਗ ਲਾਇਸੈਂਸ ਬਣਵਾਇਆ ਸੀ। ਤੁਸੀਂ ਆੱਲ ਸਟੇਟ ਵੀ ਸਿਲੈਕਟ ਕਰ ਸਕਦੇ ਹੋ।

· ਹੁਣ ਤੁਹਾਨੂੰ ਆਪਣਾ ਡ੍ਰਾਈਵਿੰਗ ਲਾਇਸੈਂਸ ਨੰਬਰ ਪਾਉਣਾ ਪਵੇਗਾ।

· ਇਸ ਤੋਂ ਬਾਅਦ Get Document ਬਟਨ ਉੱਤੇ ਕਲਿੱਕ ਕਰੋ।

· ਹੁਣ ਤੁਸੀਂ DigiLocker ਦੇ Issued Documents ਲਿਸਟ ’ਚ ਜਾ ਕੇ ਆਪਣੇ ਡ੍ਰਾਈਵਿੰਗ ਲਾਇਸੈਂਸ ਨੂੰ ਡਾਊਨਲੋਡ ਜਾਂ ਵੇਖ ਸਕਦੇ ਹੋ।

· DigiLocker ਦੀ ਥਾਂ ਤੁਸੀਂ mParivahan ਐਪ ਦੀ ਵੀ ਵਰਤੋਂ ਕਰ ਸਕਦੇ ਹੋ।

· ਹੁਣ ਕਿਸੇ ਵੀ ਸਥਿਤੀ ’ਚ ਤੁਸੀਂ ਆਪਣੇ ਫ਼ੋਨ ’ਚ ਡ੍ਰਾਈਵਿੰਗ ਲਾਇਸੈਂਸ ਨੂੰ ਡਾਊਨਲੋਡ ਕਰ ਕੇ ਵਿਖਾ ਸਕਦੇ ਹੋ।

Leave a Reply

Your email address will not be published. Required fields are marked *