ਹੁਣ ਮੋਦੀ ਸਰਕਾਰ ਲਾਂਚ ਕਰੇਗੀ ਜਾਇਦਾਦ ਕਾਰਡ, ਜਾਣੋ ਪਿੰਡ ਵਾਲਿਆਂ ਤੇ ਕੀ ਪਵੇਗਾ ਅਸਰ

ਮੋਦੀ ਸਰਕਾਰ ਅੱਜ ‘ਸਵਾਮਿਤਵ ਯੋਜਨਾ’ ਨਾਮ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਜਾਇਦਾਦ ਕਾਰਡ ਲਾਂਚ ਕਰੇਗੀ। ਆਓ ਜਾਣਦੇ ਹਾਂ ਕਿ ਪਿੰਡ ਵਾਲਿਆਂ ‘ਤੇ ਇਸਦਾ ਕੀ ਅਸਰ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਿਕਾਨਾ ਹੱਕ ਦੇ ਰਿਕਾਰਡ ਨਾਲ ਜੁੜੇ ਕਾਰਡ ਤੇ ਉਪਲੱਬਧ ਕਰਵਾਏਗੀ।

‘ਸਵਾਮਿਤਵ ਯੋਜਨਾ’ ਨਾਮ ਦੀ ਯੋਜਨਾ ਦੇ ਤਹਿਤ ਘਰ ਮਾਲਿਕਾਂ ਨੂੰ ਸਰਵੇ ਦੇ ਬਾਅਦ ਜਾਇਦਾਦ ਕਾਰਡ ਦਿੱਤਾ ਜਾ ਰਿਹਾ ਹੈ । ਹੁਣ ਲਾਭਾਰਥੀਆਂ ਦੇ ਕੋਲ ਆਪਣੇ ਘਰਾਂ ਦੇ ਮਾਲਿਕ ਹੋਣ ਦਾ ਇੱਕ ਕਾਨੂੰਨੀ ਦਸਤਾਵੇਜ਼ ਹੋਵੇਗਾ । ਜਿਸ ਨੂੰ ਤੁਸੀਂ ਕਾਨੂੰਨੀ ਤੌਰ ਤੇ ਵਰਤ ਸਕਦੇ ਹੋ

ਮੋਦੀ ਦਾ ਕਹਿਣਾ ਹੈ ਕਿ ਇਹ ਯੋਜਨਾ ਕਰੋੜਾਂ ਭਾਰਤੀਆਂ ਦੇ ਜੀਵਨ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹੁਣ ਪਿੰਡ ਵਾਸੀਆਂ ਨੂੰ ਸਰਕਾਰ ਦੀ ਇਸ ਪਹਿਲ ਨਾਲ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਇੱਕ ਵਿੱਤੀ ਜਾਇਦਾਦ ਦੇ ਤੌਰ ‘ਤੇ ਇਸਤੇਮਾਲ ਕਰਨ ਦੀ ਸਹੂਲਤ ਮਿਲ ਜਾਵੇਗੀ। ਇਸ ਦੇ ਬਦਲੇ ਲੋਕ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਲੈ ਸਕਦੇ ਹਨ।

ਜੇਕਰ ਪੇਂਡੂ ਇਲਾਕੇ ਵਿੱਚ ਜ਼ਮੀਨ ਤੋਂ ਸੜਕ ਨਿਕਲ ਰਹੀ ਹੈ ਅਤੇ ਤੁਹਾਡਾ ਮਕਾਨ ਜਾ ਜਮੀਨ ਵਿੱਚ ਆ ਰਹੀ ਹੈ ਜੋ ਲਾਲ ਲਕੀਰ ਦੇ ਅੰਦਰ ਹੈ ਤਾਂ ਹੁਣ ਸ਼ਹਿਰ ਦੀ ਤਰ੍ਹਾਂ ਹੀ ਮਕਾਨ ਦਾ ਮੁਆਣਾ ਹੋਵੇਗਾ ਅਤੇ ਉਸੀ ਹਿਸਾਬ ਨਾਲ ਮੁਆਵਜਾ ਰਾਸ਼ੀ ਮਕਾਨ ਮਾਲਿਕ ਨੂੰ ਦਿੱਤੀ ਜਾਵੇਗੀ ।

ਇਸਦੇ ਨਾਲ ਹੀ ਪਹਿਲਾਂ ਲੋਕ ਪਿੰਡ ਦੇ ਮਕਾਨ ਨੂੰ ਵੀ ਤੇ ਪਲਾਟ ਜੋ ਲਾਲ ਲਕੀਰ ਦੇ ਅੰਦਰ ਹਨ ਬੈਂਕ ਕੋਲ ਰੱਖਕੇ ਕਰਜ਼ਾ ਨਹੀਂ ਲੈ ਸਕਦੇ ਸਨ ਪਰ ਹੁਣ ਇਸ ਤਰਾਂ ਦੀ ਜਾਇਦਾਦ ਬੈਂਕ ਵਿੱਚ ਵੀ ਗਿਰਵੀ ਰੱਖੀ ਜਾ ਸਕੇਗੀ ।ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤ ਸਾਲ 2021 – 22 ਦੇ ਬਜਟ ਵਿੱਚ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਸੀ ।

ਇਸ ਯੋਜਨਾ ਦੇ ਤਹਿਤ ਘਰ ਮਾਲਿਕਾਂ ਨੂੰ ਸਰਵੇ ਦੇ ਬਾਅਦ ਜਾਇਦਾਦ ਕਾਰਡ ਦਿੱਤਾ ਜਾ ਰਿਹਾ ਹੈ । ਹੁਣ ਲਾਭਾਰਥੀਆਂ ਦੇ ਕੋਲ ਆਪਣੇ ਘਰਾਂ ਦੇ ਮਾਲਿਕ ਹੋਣ ਦਾ ਇੱਕ ਕਾਨੂੰਨੀ ਦਸਤਾਵੇਜ਼ ਹੋਵੇਗਾ । ਜਿਸ ਨੂੰ ਤੁਸੀਂ ਕਾਨੂੰਨੀ ਤੌਰ ਤੇ ਵਰਤ ਸਕਦੇ ਹੋ

ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਲਗਭਗ 1 ਲੱਖ ਲੋਕ ਆਪਣੀ ਜਾਇਦਾਦ ਨਾਲ ਜੁੜੇ ਕਾਰਡ ਆਪਣੇ ਮੋਬਾਈਲ ਫੋਨ ‘ਤੇ ਐੱਸ.ਐੱਮ.ਐੱਸ. ਲਿੰਕ ਦੇ ਜ਼ਰੀਏ ਡਾਉਨਲੋਡ ਕਰ ਸਕਣਗੇ। ਉਸਤੋਂ ਬਾਅਦ ਸਬੰਧਿਤ ਸੂਬਾ ਸਰਕਾਰਾਂ ਜਾਇਦਾਦ ਕਾਰਡ ਦੀ ਭੌਤਿਕ ਵੰਡ ਕਰਨਗੀਆਂ। ਇਸ ਯੋਜਨਾ ਦਾ ਫਾਇਦਾ 6 ਸੂਬਿਆਂ ਦੇ 763 ਪਿੰਡਾਂ ਨੂੰ ਮਿਲੇਗਾ। ਜਾਣਕਾਰੀ ਦੇ ਅਨੁਸਾਰ ਜਿਆਦਾਤਰ ਸੂਬਿਆਂ ਦੇ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਦੇ ਕਾਰਡ ਦੀ ਕਾਪੀ ਇੱਕ ਦਿਨ ਦੇ ਅੰਦਰ ਪ੍ਰਾਪਤ ਹੋ ਜਾਵੇਗੀ।

Leave a Reply

Your email address will not be published. Required fields are marked *