ਹੁਣੇ ਹੁਣੇ ਬਾਲੀਵੁੱਡ ਦੀ ਮਸ਼ਹੂਰ ਹਸਤੀ ਦੀ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ

ਪਿਛਲੇ ਇਕ ਸਾਲ ਤੋਂ ਲਗਾਤਾਰ ਬਾਲੀਵੁੱਡ ਸਬੰਧੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿਉਂਕਿ ਪਿਛਲੇ ਸਾਲ ਕਰੋਨਾ ਕਾਲ ਦੌਰਾਨ ਕਈ ਵੱਡੇ ਸਿਤਾਰੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਇਸ ਤੋਂ ਇਲਾਵਾ ਪਿਛਲੇ ਇਕ ਸਾਲ ਤੋਂ ਫ਼ਿਲਮੀ ਆਦਿ ਦਾ ਕੰਮ ਵੀ ਬੰਦ ਪਿਆ ਹੈ। ਜਿਸ ਕਾਰਨ ਬਾਲੀਵੁੱਡ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਿਹਾ ਹੈ।

ਇਸੇ ਦੌਰਾਨ ਹੁਣ ਬਾਲੀਵੁੱਡ ਨਾਲ ਸੰਬੰਧਿਤ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇਸ ਖਬਰ ਦੇ ਆਉਣ ਬਾਲੀਵੁੱਡ ਵਿਚ ਸੋਗ ਦੀ ਲਹਿਰ ਫੈਲ ਗਈ।ਦਰਅਸਲ ਬਾਲੀਵੁੱਡ ਦੇ ਵੱਡੇ ਸਿਤਾਰੇ ਵਾਮਨ ਭੋਸਲੇ ਨਾਲ ਜੁੜੀ ਹੋਈ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਦਰਾਸਲ ਵਾਮਨ ਨੇ ਤੜਕਸਾਰ ਸਵੇਰੇ ਮੁੰਬਈ ਦੇ ਗੋਰੇਗਾਂਓ ਵਿਚ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਏ।

ਵਾਮਨ ਨੂੰ ਵਾਮਨ ਗੁਰੂ ਵੀ ਕਿਹਾ ਜਾਂਦਾ ਸੀ। ਦਰਾਸਲ ਇਨ੍ਹਾਂ ਦੇ ਵੱਲੋਂ ਲੰਮੇ ਸਮੇਂ ਤੱਕ ਬੌਲੀਵੁੱਡ ਦੇ ਵਿਚ ਕੰਮ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵੱਲੋਂ 60 ਤੋਂ 90 ਦੇ ਦਹਾਕਿਆਂ ਤੱਕ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਵਿਚ ਕੰਮ ਕੀਤਾ ਗਿਆ ਹੈ। ਜੇਕਰ ਉਹਨਾਂ ਦੀ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ 89 ਸਾਲਾਂ ਦੇ ਸਨ।

ਇਸ ਮੰਦਭਾਗੀ ਖਬਰ ਸਬੰਧੀ ਜਾਣਕਾਰੀ ਫਿਲਮ ਨਿਰਮਾਤਾ ਸੁਭਾਸ਼ ਘਈ ਨੇ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਦਿਨੇਸ਼ ਭੋਸਲੇ ਨੇ ਦੱਸਿਆ ਕਿ ਵਾਮਨ ਬੰਸੀ ਲਈ ਪਿਛਲੇ ਇੱਕ ਸਾਲ ਤੋਂ ਬਹੁਤ ਜ਼ਿਆਦਾ ਬਿਮਾਰ ਚੱਲ ਰਹੇ ਸੀ। ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ ਅਤੇ ਉਹ ਕਿਸੇ ਨੂੰ ਪਹਿਚਾਨਣ ਤੋਂ ਵੀ ਅਸਮਰੱਥ ਸਨ। ਇਸ ਤੋਂ ਇਲਾਵਾ ਉਹ ਤੁਰਨ ਤੋਂ ਵੀ ਅਸਮਰੱਥ ਸੀ।

ਉਨ੍ਹਾਂ ਦਾ ਅੰਤਿਮ ਸੰਸਕਾਰ ਗੋਰੇਗਾਂਓ ਵਿੱਚ ਹੀ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਵਾਮਨ ਹੌਂਸਲੇ ਨੇ ਮੇਰਾ ਗਾਂਓ ਮੇਰਾ ਦੇਸ਼, ਦੋ ਰਾਸਤਾ, ਇਨਕਾਰ, ਦੋਸਤਾਨਾ, ਗੁਲਾਮ, ਮੌਸਮ, ਅਗਨੀਪਥ ਅਤੇ ਹੋਰ ਕਈ ਸਾਰੀਆਂ ਵੱਡੀਆਂ ਫਿਲਮਾਂ ਦਾ ਸੰਪਾਦਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਬੋਤਮ ਸੰਪਾਦਨ ਦਾ ਰਾਸ਼ਟਰੀ ਪੁਰਸਕਾਰ 1977 ਵਿਚ ਇਨਕਾਰ ਫ਼ਿਲਮ ਲਈ ਮਿਲਿਆ ਸੀ।

Leave a Reply

Your email address will not be published.