ਡ੍ਰਾਈਵਿੰਗ ਲਾਇਸੈਂਸ ਲਈ ਬਦਲੇ ਨਿਯਮ, ਹੁਣ ਇਹ ਗਲਤੀ ਕਰਨੀ ਪਏਗੀ ਮਹਿੰਗੀ-ਦੇਖੋ ਪੂਰੀ ਖ਼ਬਰ

ਸੜਕ ਉੱਤੇ ਵਾਹਨ ਚਲਾਉਂਦੇ ਸਮੇਂ ਡ੍ਰਾਈਵਿੰਗ ਲਾਇਸੈਂਸ ਕਿੰਨਾ ਜ਼ਰੂਰੀ ਹੈ, ਇਹ ਸਭ ਜਾਣਦੇ ਹਨ। ਇਸ ਤੋਂ ਬਗ਼ੈਰ ਗੱਡੀ ਚਲਾਉਣ ’ਤੇ ਕਈ ਵਾਰ ਚੰਗੀ-ਖ਼ਾਸੀ ਜੇਬ ਢਿੱਲੀ ਕਰਨੀ ਪੈ ਜਾਂਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੇ ਡ੍ਰਾਈਵਿੰਗ ਲਾਇਸੈਂਸ ਦੀ ਵੈਲਿਡਿਟੀ ਖ਼ਤਮ ਹੋ ਗਈ ਹੈ, ਤਾਂ ਤੁਹਾਡੇ ਕੋਲ ਸਿਰਫ਼ ਇੱਕ ਸਾਲ ਦਾ ਹੀ ਸਮਾਂ ਹੈ। ਜੇ ਤੁਸੀਂ ਇਸ ਇੱਕ ਸਾਲ ਅੰਦਰ ਲਾਇਸੈਂਸ ਨਹੀਂ ਬਣਵਾਇਆ, ਤਾਂ ਤੁਹਾਨੂੰ ਦੁਬਾਰਾ ਲਰਨਿੰਗ ਲਾਇਸੈਂਸ ਬਣਵਾਉਣਾ ਪਵੇਗਾ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਪਰਮਾਨੈਂਟ ਲਾਇਸੈਂਸ ਬਣੇਗਾ। ਇਸੇ ਲਈ ਤੁਹਾਨੂੰ ਲਾਇਸੈਂਸ ਦੀ ਵੈਲਿਡਿਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਲਾਇਸੈਂਸ ਰਿਨਿਊ ਕਰਵਾ ਲੈਣਾ ਚਾਹੀਦਾ ਹੈ।

ਨਹੀਂ ਜਾਣਾ ਪਵੇਗਾ RTO – ਜੇ ਤੁਹਾਡਾ ਡ੍ਰਾਈਵਿੰਗ ਲਾਇਸੈਂਸ ਐਕਸਪਾਇਰ ਹੋ ਗਿਆ ਹੈ ਤੇ ਤੁਸੀਂ ਉਸ ਨੂੰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਰੀਨਿਊ ਕਰਵਾਉਣ ਲਈ ਨਹੀਂ ਜਾਣਾ ਚਾਹੁੰਦੇ, ਤਾਂ ਤੁਹਾਡੇ ਕੋਲ ਆਨਲਾਈਨ ਰੀਨਿਊ ਕਰਵਾਉਣ ਦੀ ਆਪਸ਼ਨ ਹੈ। ਡ੍ਰਾਈਵਿੰਗ ਲਾਇਸੈਂਸ ਲਈ ਆਨਲਾਈਨ ਅਰਜ਼ੀ ਕਿਵੇਂ ਦੇਣੀ ਹੈ, ਅੱਜ ਅਸੀਂ ਤੁਹਾਨੂੰ ਉਸੇ ਬਾਰੇ ਦੱਸਾਂਗੇ। ਆਓ ਜਾਣੀਏ, ਕੀ ਹੈ ਇਸ ਦਾ ਸਟੈੱਪ-ਬਾਏ-ਸਟੈੱਪ ਪ੍ਰੋਸੈੱਸ:

ਡ੍ਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਲਈ ਇੰਝ ਕਰੋ ਆੱਨਲਾਈਨ ਅਪਲਾਈ

· ਸਭ ਤੋਂ ਪਹਿਲਾਂ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਦੀ ਵੈੱਬਸਾਈਟ ਉੱਤੇ ਜਾਓ।

· ਲੈਪਟੌਪ ਜਾਂ ਫਿਰ ਕੰਪਿਊਟਰ ਉੱਤੇ Parivahan.Gov.In ਟਾਈਪ ਕਰੋ।

· ਹੁਣ ਆਪਣਾ ਰਾਜ ਤੇ ਸ਼ਹਿਰ ਚੁਣੋ।

· ਇੱਥੇ ਲਾਇਸੈਂਸ ਰੀਨਿਊ ਦੇ ਆੱਪਸ਼ਨ ਉੱਤੇ ਕਲਿੱਕ ਕਰੋ।

· ਫਿਰ ਐਪਲੀਕੇਸ਼ਨ ਫ਼ਾਰਮ ਵਿੱਚ ਤੁਹਾਨੂੰ ਆਪਣੇ ਸਾਰੇ ਵੇਰਵੇ ਭਰਨੇ ਹੋਣਗੇ।

· ਇੱਥੇ ਸ਼ਨਾਖ਼ਤੀ ਕਾਰਡ, ਜਨਮ ਦਾ ਸਰਟੀਫ਼ਿਕੇਟ, ਪਤੇ ਦਾ ਸਬੂਤ, ਆਪਣੀ ਫ਼ੋਟੋ ਸਾਈਨ ਅਪਲੋਡ ਕਰੋ।

· ਹੁਣ ਤੁਹਾਡੇ ਸਾਹਮਣੇ ਫ਼ੀਸ ਜਮ੍ਹਾ ਕਰਨ ਦਾ ਆਪਸ਼ਨ ਆਵੇਗਾ। ਇੱਥੇ ਮੰਗੀ ਗਈ ਫ਼ੀਸ ਜਮ੍ਹਾ ਕਰ ਦੇਵੋ।

· ਇਹ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਰਸੀਦ ਡਾਊਨਲੋਡ ਕਰ ਕੇ ਉਸ ਦਾ ਪ੍ਰਿੰਟ ਲੈ ਲਵੋ।

Leave a Reply

Your email address will not be published.