ਵੱਡੀ ਖੁਸ਼ਖ਼ਬਰੀ- ਲਓ ਜੀ ਕਰ ਲਓ ਤਿਆਰੀਆਂ-ਹੁਣ ਇਸ ਤਰਾਂ ਜ਼ੋਮੈਟੋ ਤੋਂ ਹੋਵੇਗੀ ਮੋਟੀ ਕਮਾਈ-ਦੇਖੋ ਪੂਰੀ ਖ਼ਬਰ

ਜ਼ੋਮੈਟੋ ਦਾ ਆਈ. ਪੀ. ਓ. ਜਲਦ ਹੀ ਬਾਜ਼ਾਰ ਵਿਚ ਦਸਤਕ ਦੇਣ ਵਾਲਾ ਹੈ। ਫੂਡ ਡਿਲਿਵਰੀ ਐਪ ਜ਼ੋਮੈਟੋ ਨੇ ਆਪਣੇ ਪ੍ਰਸਤਾਵਿਤ ਆਈ. ਪੀ. ਓ. ਲਈ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਡਰਾਫਟ ਰੈਡ ਹੇਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਦਾਖ਼ਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੋਰੋਨਾ ਕਾਲ ਵਿਚ ਨਿਵੇਸ਼ਕਾਂ ਵਿਚ ਬਹੁ-ਉਡੀਕੀ ਇਸ ਆਈ. ਪੀ. ਓ. ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਜ਼ੋਮੈਟੋ ਦੇ ਡੀ. ਆਰ. ਐੱਚ. ਪੀ. ਮੁਤਾਬਕ, ਇਸ ਆਈ. ਪੀ. ਓ. ਜ਼ਰੀਏ ਕੰਪਨੀ ਦੀ 8,250 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਆਈ. ਪੀ. ਓ. ਵਿਚ 7,500 ਕਰੋੜ ਰੁਪਏ ਦਾ ਤਾਜ਼ਾ ਇਸ਼ੂ ਹੋਵੇਗਾ ਤੇ ਬਾਕੀ 750 ਕਰੋੜ ਰੁਪਏ ਦੇ ਸ਼ੇਅਰ ਇਸ ਦੇ ਹਿੱਸਾਧਾਰਕ ਇੰਫੋ ਐਜ਼ ਵੱਲੋਂ ਐੱਫ. ਓ. ਐੱਸ. ਤਹਿਤ ਜਾਰੀ ਕੀਤੇ ਜਾਣਗੇ।

ਡੀ. ਆਰ. ਐੱਚ. ਪੀ. ਕਿਸੇ ਆਈ. ਪੀ. ਓ. ਲਈ ਸੇਬੀ ਕੋਲ ਜਮ੍ਹਾ ਕੀਤਾ ਜਾਣਾ ਵਾਲਾ ਪਹਿਲਾ ਦਸਤਾਵੇਜ਼ ਹੁੰਦਾ ਹੈ। ਇਸ ਵਿਚ ਕੰਪਨੀ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਹੁੰਦੀ ਹੈ। ਡੀ. ਆਰ. ਐੱਚ. ਪੀ. ਵਿਚ ਕੰਪਨੀ ਦੇ ਗਠਨ ਦੀ ਤਾਰੀਖ਼, ਬਿਜ਼ਨੈੱਸ ਮਾਡਲ ਤੇ ਉਸ ਨਾਲ ਜੁੜੇ ਜੋਖਮ ਦਾ ਵੇਰਵਾ ਦਿੱਤਾ ਜਾਂਦਾ ਹੈ।

ਰਿਪੋਰਟ ਮੁਤਾਬਕ, 31 ਮਾਰਚ, 2020 ਨੂੰ ਖ਼ਤਮ ਵਿੱਤੀ ਵਰ੍ਹੇ ਵਿਚ ਕੰਪਨੀ ਦਾ ਮਾਲੀਆ 2,742.74 ਕਰੋੜ ਰੁਪਏ ਤੇ ਘਾਟਾ 2,362.8 ਕਰੋੜ ਰੁਪਏ ਰਿਹਾ ਹੈ। ਗੌਰਤਲਬ ਹੈ ਕਿ ਕਿਸੇ ਆਈ. ਪੀ. ਓ. ਵਿਚ ਜਲਦਬਾਜ਼ੀ ਵਿਚ ਪੈਸਾ ਲਾਉਣਾ ਜੋਖਮ ਵੀ ਹੋ ਸਕਦਾ ਹੈ। ਜੇਕਰ ਕੋਈ ਕੰਪਨੀ ਸਿਰਫ਼ ਕਰਜ਼ ਉਤਾਰਨ ਜਾਂ ਨਿੱਜੀ ਨਿਵੇਸ਼ਕਾਂ ਜਾਂ ਸੰਸਥਾਪਕਾਂ ਦੀ ਹਿੱਸੇਦਾਰੀ ਖ਼ਰੀਦਣ ਲਈ ਆਈ. ਪੀ. ਓ. ਪੇਸ਼ ਕਰਦੀ ਹੈ ਤਾਂ ਸੋਚ-ਸਮਝ ਕੇ ਨਿਵੇਸ਼ ਦਾ ਫ਼ੈਸਲਾ ਕਰਨਾ ਚਾਹੀਦਾ ਹੈ।

ਜੇਕਰ ਕੋਈ ਕੰਪਨੀ ਰਿਸਰਚ, ਮਾਰਕੀਟਿੰਗ ਜਾਂ ਨਵੇਂ ਬਾਜ਼ਾਰ ਵਿਚ ਕਾਰੋਬਾਰ ਦੇ ਵਿਸਥਾਰ ਲਈ ਆਈ. ਪੀ. ਓ. ਜ਼ਰੀਏ ਪੈਸਾ ਜੁਟਾਉਣਾ ਚਾਹੁੰਦੀ ਹੈ ਤਾਂ ਇਹ ਖਰ੍ਹੀ ਗੱਲ ਹੈ। ਇਸ ਲਈ ਆਈ. ਪੀ. ਓ. ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਤੇ ਉਸ ਦੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਜ਼ਰੂਰ ਜਾਣੋ।

Leave a Reply

Your email address will not be published. Required fields are marked *