ਜਹਾਨੋਂ ਜਾਂਦਾ-ਜਾਂਦਾ ਇਹ ਮਾਸੂਮ ਕਰ ਗਿਆ ਅਜਿਹਾ ਕੰਮ ਕਿ ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ,ਦੇਖੋ ਪੂਰੀ ਖ਼ਬਰ

ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮਨਵਾਲ ਦੇ ਇਕ ਮਜ਼ਦੂਰ ਪਰਿਵਾਰ ਦੇ 13 ਸਾਲਾ ਪੁੱਤ ਦੀ ਪੀਜੀਆਈ ਵਿਚ ਇਲਾਜ ਦੌਰਾਨ ਮੌਤ ਹੋ ਗਈ। 13 ਸਾਲਾ ਇਹ ਮਾਸੂਮ ਇਸ ਜਹਾਨ ਤੋਂ ਜਾਂਦਾ-ਜਾਂਦਾ ਵੱਡਾ ਕੰਮ ਕਰ ਗਿਆ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਆਦਿੱਤਿਆ ਨਾਮ ਦੇ ਇਸ ਬੱਚੇ ਦੀਆਂ ਅੱਖਾਂ ਹੁਣ ਕਿਸੇ ਲੋੜਵੰਦ ਨੂੰ ਰੋਸ਼ਣੀ ਦੇਣਗੀਆਂ। ਪੁੱਤ ਦੀ ਮੌਤ ਤੋਂ ਪਹਿਲਾਂ ਪਰਿਵਾਰ ਨੇ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਸੀ।ਪਿੰਡ ਮਨਵਾਲ ਦਾ ਰਹਿਣ ਵਾਲਾ ਆਦਿੱਤਿਆ ਜਿਸ ਦੀ ਉਮਰ ਮਹਿਜ਼ ਤੇਰਾਂ ਸਾਲ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਉਹ ਕਿਸੇ ਬਿਮਾਰੀ ਦੇ ਨਾਲ ਜੂਝ ਰਿਹਾ ਸੀ।

ਇਸ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਸੀ ਅਤੇ ਬੀਤੇ ਦਿਨ ਉਹ ਪੀਜੀਆਈ ਵਿਚ ਬੀਮਾਰੀ ਨਾਲ ਲੜਦਾ ਹੋਇਆ ਦਮ ਤੋੜ ਗਿਆ। ਮਰਨ ਤੋਂ ਪਹਿਲਾਂ ਇਹ ਛੋਟਾ ਬੱਚਾ ਵੱਡਾ ਕੰਮ ਕਰ ਗਿਆ ਕਿ ਲੋਕਾਂ ਲਈ ਇੱਕ ਮਿਸਾਲ ਬਣ ਗਿਆ।

ਉਸ ਨੇ ਮਰਨ ਤੋਂ ਪਹਿਲਾਂ ਆਪਣੀਆਂ ਦੋਨੋਂ ਅੱਖਾਂ ਦਾਨ ਕਰ ਦਿੱਤੀਆਂ ਤਾਂ ਕਿ ਉਸ ਦੀ ਅੱਖਾਂ ਨਾਲ ਕਿਸੇ ਹੋਰ ਦੀ ਰੌਸ਼ਨੀ ਵਾਪਸ ਆ ਸਕੇ। ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਿਹਾ ਸੀ ਅਤੇ ਮਰਨ ਤੋਂ ਪਹਿਲਾਂ ਉਸ ਦੀਆਂ ਦੋਵੇਂ ਅੱਖਾਂ ਦਾਨ ਕਰ ਦਿੱਤੀਆਂ ਸਨ ਜੋ ਕਿ ਸਾਡੇ ਲਈ ਇਕ ਮਿਸਾਲ ਬਣ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *