ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਇਹਨਾਂ ਚੀਜ਼ਾਂ ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ,ਦੇਖੋ ਪੂਰੀ ਖ਼ਬਰ

ਅਪ੍ਰੈਲ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਤੇ 1 ਮਈ ਤੋਂ ਦੇਸ਼ ‘ਚ ਕਈ ਤਰ੍ਹਾਂ ਦੀਆਂ ਵਿਵਸਥਾਵਾਂ ‘ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੀ 8ਵੀ ਕਿਸ਼ਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਨਿਯਮਾਂ ‘ਚ ਬਦਲਾਅ ਹੋ ਰਿਹਾ ਹੈ, ਜਿਸ ਬਾਰੇ ਜਾਣਨਾ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ। ਕੋਰੋਨਾ ਵੈਕਸੀਨੇਸ਼ਨ ਤੋਂ ਲੈ ਕੇ ਬੈਂਕਿੰਗ ਤੇ ਬੀਮਾ ਪਾਲਿਸੀ ਤਕ ਕਈ ਵੱਡੇ ਨਿਯਮਾਂ ‘ਚ ਬਦਲਾਅ ਹੋਣ ਵਾਲੇ ਹਨ। ਆਓ ਜਾਣਦੇ ਹਾਂ ਕਿ ਇਹ ਬਦਲਾਅ ਕੀ ਹਨ ਤੇ ਇਨ੍ਹਾਂ ਦਾ ਤੁਹਾਡੇ ਜ਼ਿੰਦਗੀ ‘ਤੇ ਕਿਵੇਂ ਪ੍ਰਭਾਵ ਹੋਵੇਗਾ।

1. 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਵੈਕਸੀਨੇਸ਼ਨ ਸ਼ੁਰੂ – ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦਿਆਂ ਭਾਰਤ ਸਰਕਾਰ 1 ਮਈ ਤੋਂ ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਕਰ ਰਹੀ ਹੈ। ਤੀਜੇ ਪੜਾਅ ‘ਚ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਵਾਉਣ ਦੀ ਛੋਟ ਦਿੱਤੀ ਗਈ ਹੈ। ਇਸਲਈ ਤੁਹਾਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ‘ਚ ਤੁਹਾਡਾ ਨੰਬਰ ਆਉਣ ‘ਤੇ ਤੁਹਾਨੂੰ ਵੈਕਸੀਨ ਲਗਵਾਉਣੀ ਹੋਵੇਗੀ।

2. ਗੈਸ ਸਿਲੰਡਰਾਂ ਦੀ ਕੀਮਤਾਂ ਬਦਲਣਗੀਆਂ – ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀ ਹੈ। ਮਈ ਦੇ ਮਹੀਨੇ ਵੀ ਅਜਿਹਾ ਹੋਵੇਗਾ। 1 ਮਈ ਨੂੰ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਣਗੀਆਂ। ਗੈਸ ਸਿਲੰਡਰ ਦੀਆਂ ਕੀਮਤਾਂ ਜਾਂ ਕਟੌਤੀ ਕੀਤੀ ਜਾਵੇਗੀ ਤਾਂ ਫਿਰ ਕੀਮਤਾਂ ਵਧਣਗੀਆਂ। ਹਾਲਾਂਕਿ, ਆਲਮੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆਉਣ ਤੋਂ ਬਾਅਦ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਮਹੀਨੇ ਗੈਸ ਦੀਆਂ ਕੀਮਤਾਂ ‘ਚ ਵੀ ਕਟੌਤੀ ਹੋਵੇਗੀ।

3. ਐਕਸਿਸ ਬੈਂਕ ‘ਚ ਘੱਟੋਂ-ਘੱਟ ਬੈਲੰਸ ਦਾ ਨਿਯਮ ਬਦੇਲਗਾ – ਐਕਸਿਸ ਬੈਂਕ ‘ਚ Easy Savings Schemes ਤਹਿਤ ਖਾਤਾ ਖੁੱਲ੍ਹਿਆ ਹੈ, ਉਨ੍ਹਾਂ ਲਈ ਮਿਨੀਮਮ ਬੈਂਕ ਬੈਲੰਸ ਨਾਲ ਜੁੜੀ ਲਾਜ਼ਮੀਅਤਾ ਨੂੰ 10 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ।


4. ਆਰੋਗਿਆ ਸੰਜੀਵਨੀ ਪਾਲਿਸੀ ਦੀ ਕਵਰ ਰਾਸ਼ੀ ਨੂੰ ਦੋਗੁਣੀ – ਬੀਮਾ ਰੈਗੂਲੇਟਰੀ ਸੰਸਥਾ ਇਰਡਾ ਨੇ ਆਰੋਗਿਆ ਸੰਜੀਵਨੀ ਪਾਲਿਸੀ ਦੀ ਕਵਰ ਰਾਸ਼ੀ ਦੋਗੁਣੀ ਕਰ ਦਿੱਤੀ ਹੈ। ਬੀਮਾ ਕੰਪਨੀਆਂ ਨੂੰ 1 ਮਈ ਤੋਂ 10 ਲੱਖ ਰੁਪਏ ਤਕ ਦੀ ਕਵਰ ਪਾਲਿਸੀ ਪੇਸ਼ ਕਰਨੀ ਹੋਵੇਗੀ।

5. 12 ਦਿਨ ਬੰਦ ਰਹਿਣਗੇ ਬੈਂਕ – ਮਈ ਦੇ ਮਹੀਨੇ ‘ਚ ਬੈਂਕ ਕੁੱਲ 12 ਦਿਨ ਬੰਦ ਰਹਿਣਗੇ। ਇਨ੍ਹਾਂ ‘ਚ ਐਤਵਾਰ ਤੇ ਹਫ਼ਤੇ ਦੇ ਦੂਜੇ, ਚੌਥੇ ਸ਼ਨਿਚਰਵਾਰ ਤੋਂ ਇਲਾਵਾ ਕਈ ਤਿਉਹਾਰਾਂ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਕਈ ਛੁੱਟੀਆਂ ‘ਤੇ ਪੂਰੇ ਦੇਸ਼ ‘ਚ ਬੈਂਕ ਬੰਦ ਨਹੀਂ ਹੋਣਗੇ, ਬਲਕਿ ਜਿਨ੍ਹਾਂ ਥਾਵਾਂ ‘ਤੇ ਉਹ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਬੈਂਕ ਬੰਦ ਕੀਤੇ ਜਾਣਗੇ।

Leave a Reply

Your email address will not be published.