ਹੁਣੇ ਹੁਣੇ ਵਿਆਹ ਸਮਾਗਮਾਂ ਲਈ ਪੰਜਾਬ ਚ’ ਏਥੇ ਨਵੀਆਂ ਹਦਾਇਤਾਂ ਹੋਈਆਂ ਜ਼ਾਰੀ,ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਵੱਲੋਂ 27 ਅਪ੍ਰੈਲ, 2021 ਨੂੰ ਜਾਰੀ ਨਿਰਦੇਸ਼ਾਂ ਦੀ ਨਿਰੰਤਰਤਾ ’ਚ 28 ਅਪ੍ਰੈਲ 2021 ਤੋਂ ਬਾਅਦ ਵਿਆਹ ਦੇ ਕੰਮਾਂ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਸਪੱਸ਼ਟੀਕਰਨ ਮੁਤਾਬਕ ਹੁਣ 30 ਅਪ੍ਰੈਲ, 2021 ਨੂੰ ਜਾਂ ਇਸ ਤੋਂ ਪਹਿਲਾਂ ਸ਼ਾਮ ਦੇ 6 ਵਜੇ ਤੋਂ ਬਾਅਦ ਕੀਤੇ ਜਾ ਰਹੇ ਵਿਆਹ ਸਮਾਗਮਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਆਗਿਆ ਜਾਰੀ ਰਹੇਗੀ।


ਇਸ ਲਈ ਪੰਜਾਬ ਸਰਕਾਰ ਦੇ ਵਿਆਹ ਸਬੰਧੀ ਕਾਰਜਾਂ ਬਾਰੇ ਉਪਰੋਕਤ ਸਪੱਸ਼ਟੀਕਰਨ ਦੀ ਪਾਲਣਾ ਕਰਦੇ ਹੋਏ, ਸੋਨਾਲੀ ਗਿਰੀ ਜ਼ਿਲਾ ਮੈਜਿਸਟ੍ਰੈਟ ਰੂਪਨਗਰ ਵੱਲੋਂ 30 ਅਪ੍ਰੈਲ, 2021 ਨੂੰ ਜਾਂ ਇਸ ਤੋਂ ਪਹਿਲਾਂ ਸ਼ਾਮ ਦੇ 6 ਵਜੇ ਤੋਂ ਬਾਅਦ ਤੈਅ ਕੀਤੇ ਵਿਆਹ ਕਾਰਜਾਂ ਦੀ ਜ਼ਿਲ੍ਹਾ ਰੂਪਨਗਰ ਦੇ ਅਧਿਕਾਰ ਖੇਤਰ ’ਚ ਕੁਝ ਸ਼ਰਤਾਂ ਅਧੀਨ ਪ੍ਰਵਾਨਗੀ ਦਿੱਤੀ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਸੋਨਾਲੀ ਗਿਰੀ ਨੇ ਦੱਸਿਆ ਕਿ 20 ਤੋਂ ਵੱਧ ਵਿਅਕਤੀਆਂ ਨੂੰ ਵਿਆਹ ’ਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ, ਹਿੱਸਾ ਲੈਣ ਵਾਲੇ ਨੂੰ ਸਬੰਧਤ ਸਬ-ਡਿਵੀਜ਼ਨਲ ਮੈਜਿਸਟਰੇਟ (ਐੱਸ. ਡੀ. ਐੱਮ.) ਵੱਲੋਂ ਜਾਰੀ ਕਰਫ਼ਿਊ ਪਾਸ ਪ੍ਰਾਪਤ ਕਰਨਾ ਹੋਵੇਗਾ, ਜਿਸ ਦੇ ਅਧਿਕਾਰ ਖੇਤਰ ’ਚ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ।

ਕਾਰਜ 9. 00 ਵਜੇ ਤੱਕ ਸਮਾਪਤ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਨਿਰਦੇਸ਼ ਸਿਰਫ਼ 30 ਅਪ੍ਰੈਲ, 2021 ਤੋਂ ਪਹਿਲਾਂ ਸ਼ਾਮ ਨੂੰ 6 ਵਜੇ ਤੋਂ ਬਾਅਦ ਤਹਿ ਕੀਤੇ ਵਿਆਹ ’ਤੇ ਲਾਗੂ ਹੋਣਗੇ।ਇਸ ਪ੍ਰਸੰਗ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੋਲਟਰੀ ਪਦਾਰਥਾਂ ਅਤੇ ਮੀਟ ਨਾਲ ਸਬੰਧਤ ਵਪਾਰਕ ਅਦਾਰੇ/ਦੁਕਾਨਾਂ, ਕੋਵਿਡ ਨਿਯਮਾਂ ਦੀ ਪਾਲਣਾ ਦੀ ਸ਼ਰਤ ਅਤੇ ਪਾਬੰਦੀਆਂ ਤੋਂ ਵੀ ਛੋਟ ਦਿੱਤੀ ਜਾਵੇਗੀ ।

ਸੋਨਾਲੀ ਗਿਰੀ ਨੇ ਦੱਸਿਆ ਕਿ 1 ਮਈ, 2021 ਨੂੰ ਜਾਂ ਬਾਅਦ ’ਚ ਤੈਅ ਕੀਤੇ ਸਾਰੇ ਵਿਆਹ ਦੀਆਂ ਤਾਰੀਖ਼ਾਂ/ ਸਮਾਂ ਸਬੰਧਤ ਪਰਿਵਾਰਾਂ ਦੁਆਰਾ ਕੋਵਿਡ-19 ਦੀਆਂ ਮੌਜੂਦਾ ਸਮੇਂ ਲਾਗੂ ਪਾਬੰਦੀਆਂ ਦੇ ਅਨੁਕੂਲ ਲਈ ਤਹਿ ਕੀਤੇ ਜਾ ਸਕਦੇ ਹਨ। ਇਸ ਆਦੇਸ਼ ਦੀ ਕੋਈ ਉਲੰਘਣਾ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ, ਭਾਰਤੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਤੋਂ ਇਲਾਵਾ, ਸਜਾ ਯੋਗ ਹੋਵੇਗੀ।

Leave a Reply

Your email address will not be published.