ਪੰਜਾਬ ਚ’ ਏਥੇ 29 ਜੂਨ ਤੱਕ ਲੱਗੀ ਇਹ ਵੱਡੀ ਪਾਬੰਦੀ-ਹੋਜੋ ਸਾਵਧਾਨ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਜਿਹਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨਾ ਉੱਤੇ ਸ਼ੰਕਾ ਜਾਹਿਰ ਕੀਤੀ ਜਾ ਸਕੇ। ਜਿਸ ਦੇ ਚਲਦਿਆਂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ।

ਇਸੇ ਲਈ ਹੁਣ ਪੰਜਾਬ ਦੇ ਵਿਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਅਪਨਾਉਣ ਦੀ ਵੀ ਗੱਲ ਕਹੀ ਗਈ ਹੈ। ਇਸ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਪੜ੍ਹ ਲਓ ਤਾਂ ਜੋ ਤੁਸੀਂ ਪਹਿਲਾਂ ਹੀ ਸੁਚੇਤ ਰਹਿ ਸਕੋ।ਦਰਅਸਲ ਪੰਜਾਬ ਦੇ ਜਲੰਧਰ ਸ਼ਹਿਰ ਸਬੰਧੀ ਇੱਕ ਪ੍ਰਮੁੱਖ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਸ਼ਹਿਰ ਵਿਚ ਬੁਲਟ ਮੋਟਰ ਸਾਇਕਲ ਚਲਾਉਣ ਸਮੇਂ ਸਾਈਲੈਸਰ ਵਿੱਚ ਕੀਤੀ ਤਕਨੀਕੀ ਤਬਦੀਲੀ ਕਾਰਨ ਜਿਹੜੇ ਨੌਜਵਾਨ ਬੁਲੇਟ ਮੋਟਰਸਾਈਕਲ ਉਤੇ ਪਟਾਕੇ ਆਦਿ ਚਲਾਉਂਦੇ ਹਨ |

ਉਨ੍ਹਾਂ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਆਉਣ ਵਾਲੀ 29 ਜੂਨ ਤੱਕ ਬੁਲੇਟ ਮੋਟਰਸਾਈਕਲ ਚਲਾਉਣ ਉਤੇ ਪਟਾਕੇ ਚਲਾਉਣ ਪ੍ਰਤੀ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ ਇਸ ਸਬੰਧੀ ਜਾਣਕਾਰੀ ਜਲੰਧਰ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਜਾਣਕਾਰੀ ਦਿੱਤੀ ਕਿ ਜਾਬਤਾ ਫੋਜਦਾਰੀ ਸੰਘਤਾ 1973‌ ਦੀ ਧਾਰਾ 144 ਅਧੀਨ ਆਉਂਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਜਿਹਾ ਫ਼ੈਸਲਾ ਲਿਆ ਗਿਆ ਹੈ।

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਪਾਬੰਦੀਆਂ ਦੀ ਜੇਕਰ ਕੋਈ ਵਾਹਨ ਮਾਲਕ ਉਲੰਘਣਾ ਕਰੇਗਾ ਤਾਂ ਉਸ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਵੀ ਸੁਚੇਤ ਕੀਤਾ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਆਟੋ ਕੰਪਨੀ ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਦੇ ਵਿਰੁੱਧ ਜਾਂਦਾ ਹੈ ਜਾਂ ਆਟੋ ਕੰਪਨੀ ਦੇ ਵਿਰੁੱਧ ਜਾ ਕੇ ਅਜਿਹੇ ਸਾਈਲੈਂਸਰ ਤਿਆਰ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਸ ਪ੍ਰਤੀ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਲਈ ਦੁਕਾਨਦਾਰਾਂ ਜਾਂ ਆਟੋ ਮਕੈਨਿਕਾ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਜਾਂ ਮਕੈਨਿਕ ਅਜਿਹੇ ਸਾਈਲੈਸਰਾ ਦੇ ਵਿਚ ਤਕਨੀਕੀ ਫੇਰਬਦਲ ਨਹੀਂ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੁਕਮ 30 ਅਪ੍ਰੈਲ 2021 ਤੋਂ 29 ਜੂਨ 2021 ਤਾਕਤ ਹੂ-ਬਹੂ ਲਾਗੂ ਰਹਿਣਗੇ। ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ‌ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਜੇਕਰ ਕੋਈ ਵਿਅਕਤੀ ਲੰਘਣਾ ਕਰਦਾ ਹੈ ਤਾਂ ਉਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *