ਹੁਣੇ ਹੁਣੇ ਏਥੇ ਕਰਫਿਊ ਦੌਰਾਨ ਇਹ ਦੁਕਾਨਾਂ ਖੋਲਣ ਦੀ ਮਿਲੀ ਇਜ਼ਾਜ਼ਤ,ਦੇਖੋ ਪੂਰੀ ਖ਼ਬਰ

ਜਲੰਧਰ ਜ਼ਿਲ੍ਹੇ ’ਚ ਬੇਸ਼ੱਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਕਹਿਰ ਦਰਮਿਆਨ ਹੁਣ ਪ੍ਰਸ਼ਾਸਨ ਵੱਲੋਂ ਕੁਝ ਰਿਆਇਤ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਿਯਮਾਂ ’ਤੇ ਹੁਣ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ’ਚ ਪੋਲਟਰੀ ਉਤਪਾਦਾਂ ਅਤੇ ਮੀਟ ਦੀਆਂ ਦੁਕਾਨਾਂ ਨੂੰ ਕਰਫ਼ਿਊ ਤੋਂ ਬਾਹਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜਾਰੀ ਆਦੇਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 (ਕਰੋਨਾ ਵਾਇਰਸ) ਵਾਇਰਸ ਵਲੋਂ ਪੂਰੇ ਵਿਸ਼ਵ ਵਿੱਚ ਦਹਿਸ਼ਤ ਫੈਲਾਈ ਹੈ। ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਬਿਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਜਿਸ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ ਚੁੱਕੀ ਹੈ।

ਕੇਂਦਰ ਅਤੇ ਰਾਜ ਸਰਕਾਰ ਵਲੋਂ coVID-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ National Disaster Management Act, 2005 ਨੂੰ Invoke ਕੀਤਾ ਜਾ ਚੁੱਕਾ ਹੈ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਨੰ. 627895 ਐਮ.ਏ. ਮਿਤੀ 27.04.2021 ਰਾਹੀਂ ਜਿਲ੍ਹਾ ਜਲੰਧਰ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਹਨਾਂ ਹੁਕਮਾਂ ਵਿੱਚ ਪੰਜਾਬ ਸਰਕਾਰ, ਹਿ ਮਾਮਲੇ ਤੇ ਨਿਆਂ ਵਿਭਾਗ, ਚੰਡੀਗੜ੍ਹ ਜੀ ਦੇ ਪੁੱਤਰ ਨੂੰ, 7/56/20202442118 ਮਿਤੀ 28.04.2021 ਨੂੰ ਮੁੱਖ ਰੱਖਦੇ ਹੋਏ ਹੇਠ ਲਿਖੀਆਂ ਕੈਟਗਰੀਆਂ ਨੂੰ ਕਰਫ਼ਿਊ ਤੋਂ ਛੋਟ ਦਿੱਤੀ ਜਾਂਦੀ ਹੈ।ਜਾਣੋ ਕੀ ਹੈ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ – ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।

ਹੁਣ ਤੱਕ ਜਲੰਧਰ ਜ਼ਿਲ੍ਹ੍ਹੇ ’ਚ ਕੋਰੋਨਾ ਪੀੜਤਾਂ ਦਾ ਅੰਕੜਾ 42 ਹਜ਼ਾਰ ਦੇ ਪਾਰ ਹੋ ਚੁੱਕਾ ਹੈ ਜਦਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 1075 ਤੱਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੈ। ਇਥੇ ਇਹ ਵੀ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ’ਚੋਂ ਹੁਣ ਤੱਕ ਕੁੱਲ 905772 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 812668 ਨੈਗੇਟਿਵ ਆਏ ਹਨ।

Leave a Reply

Your email address will not be published. Required fields are marked *