ਏਨੀਂ ਤਰੀਕ ਤੱਕ ਮੌਸਮ ਰਹੇਗਾ ਖ਼ਰਾਬ,ਇਹਨਾਂ ਥਾਂਵਾਂ ਤੇ ਭਾਰੀ ਮੀਂਹ ਦੀ ਚੇਤਾਵਨੀਂ,ਦੇਖੋ ਪੂਰੀ ਖ਼ਬਰ

ਮਈ ਦੇ ਪਹਿਲੇ ਹਫ਼ਤੇ ਤੋਂ ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪਹਾੜਾਂ ’ਚ ਕਾਫੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਹਰਿਆਣਾ, ਰਾਜਸਥਾਨ, ਪੱਛਮ-ਉੱਤਰ ਪ੍ਰਦੇਸ਼ ਤੇ ਦਿੱਲੀ ’ਚ ਵੀ ਹਨ੍ਹੇਰੀ ਤੇ ਬਿਜਲੀ ਚਮਕਣ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੋ ਸਕਦੀ ਹੈ। ਇਧਰ, ਛੱਤੀਸਗੜ੍ਹ, ਮਹਾਰਾਸ਼ਟਰ, ਤੇਲੰਗਾਨਾ ਤੋਂ ਇਲਾਵਾ ਝਾਰਖੰਡ ਸਮੇਤ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਵੀ ਤੇਜ਼ ਮੀਂਹ ਪੈ ਸਕਦਾ ਹੈ।


ਯੂਪੀ ’ਚ ਅਗਲੇ ਤਿੰਨ ਦਿਨ ਤਕ ਖ਼ਰਾਬ ਰਹੇਗਾ ਮੌਸਮ, ਹਨ੍ਹੇਰੀ-ਤੂਫ਼ਾਨ ਦੇ ਆਸਾਰ – ਉੱਤਰ ਪ੍ਰਦੇਸ਼ ਦਾ ਮੌਸਮ ਇਕ ਵਾਰ ਫਿਰ ਕਰਵਟ ਲੈ ਰਿਹਾ ਹੈ। ਮੌਸਮ ਵਿਭਾਗ ਨੇ ਪਹਿਲੀ ਤੋਂ ਤਿੰਨ ਮਈ ਵਿਚਕਾਰ ਪ੍ਰਦੇਸ਼ ਦੇ ਵਿਭਿੰਨ ਸਥਾਨਾਂ ’ਤੇ ਹਨ੍ਹੇਰੀ-ਤੂਫ਼ਾਨ ਦੇ ਆਸਾਰ ਦੱਸੇ ਹਨ।

ਮੌਸਮ ਨਿਰਦੇਸ਼ਕ ਜੇਪੀ ਗੁਪਤਾ ਨੇ ਦੱਸਿਆ ਕਿ ਪੱਛਮੀ ਗੜਬੜੀ ਤੇ ਚੱਕਰਵਾਤੀ ਦਬਾਅ ਦੇ ਚੱਲਦਿਆਂ ਸੂਬੇ ਦੇ ਮੌਸਮ ’ਚ ਬਦਲਾਅ ਆਵੇਗਾ। ਇਨ੍ਹਾਂ ਤਿੰਨ ਦਿਨਾਂ ’ਚ ਸੂਬੇ ਦੀਆਂ ਅਲੱਗ-ਅਲੱਗ ਥਾਵਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨ੍ਹੇਰੀ ਚੱਲੇਗੀ ਅਤੇ ਮੀਂਹ ਪਵੇਗਾ।

ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਤੇ ਬਰਫ਼ਬਾਰੀ ਦੇ ਆਸਾਰ – ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ’ਚ ਬਾਰਿਸ਼-ਬਰਫ਼ਬਾਰੀ ਹੋ ਸਕਦੀ ਹੈ। 30 ਅਪ੍ਰੈਲ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ’ਤੇ ਉੱਚਾਈ ਵਾਲੇ ਖੇਤਰਾਂ ’ਚ ਬਰਫ਼ਬਾਰੀ ਅਤੇ ਹੋਰ ਖੇਤਰਾਂ ’ਚ ਬਾਰਿਸ਼ ਦੇ ਆਸਾਰ ਹਨ।

ਇਸ ਦੌਰਾਨ ਮੱਧ ਪਰਬਤੀ ਜ਼ਿਲ੍ਹਿਆਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ’ਚ ਬਾਰਿਸ਼ ਹੋਵੇਗਾ। ਉੱਚ ਪਰਬਤੀ ਜ਼ਿਲ੍ਹਿਆਂ ਕਿੰਨੌਰ ਤੇ ਲਾਹੌਲ ਸਪੀਤੀ ’ਚ ਤਿੰਨ ਮਈ ਤਕ ਮੌਸਮ ਖ਼ਰਾਬ ਰਹਿਣ ਦੇ ਆਸਾਰ ਹਨ। ਉਥੇ ਹੀ ਮੈਦਾਨੀ ਜ਼ਿਲ੍ਹਿਆਂ ਊਨਾ, ਹਮੀਰਪੁਰ ਅਤੇ ਕਾਂਗੜਾ ’ਚ ਇਕ ਮਈ ਤਕ ਮੌਸਮ ਸਾਫ਼ ਰਹੇਗਾ। ਦੋ ਮਈ ਤੋਂ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਹੈ।

Leave a Reply

Your email address will not be published.