ਹੁਣੇ ਹੁਣੇ ਏਥੇ ਤੇਜ਼ੀ ਨਾਲ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ,ਹੋ ਜਾਓ ਸਾਵਧਾਨ

ਮੌਸਮ ਵਿਭਾਗ (Meteorological Department) ਨੇ ਮਈ ਦੇ ਪਹਿਲੇ ਹਫਤੇ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਬਾਰਸ਼ ਹੋਣ ਦੀ ਭਵਿੱਖਬਾਣੀ (Rain Forecast) ਕੀਤੀ ਹੈ। ਇਸ ਦੌਰਾਨ, ਦਿੱਲੀ, ਰਾਜਸਥਾਨ ਅਤੇ ਹਰਿਆਣਾ ‘ਚ ਤੂਫਾਨ ਦੇ ਨਾਲ ਤੇਜ਼ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਪੱਛਮੀ ਗੜਬੜੀ ( Western Disturbances) ਅਤੇ ਚੱਕਰਵਾਤੀ ਦਬਾਅ ਕਾਰਨ ਹੋ ਰਿਹਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ‘ਚ 1 ਤੋਂ 3 ਮਈ ਤੱਕ ਵੱਖ-ਵੱਖ ਥਾਵਾਂ ਤੇ ਤੇਜ਼ ਹਨ੍ਹੇਰੀ ਹੋਣ ਦੀ ਸੰਭਾਵਨਾ ਹੈ।ਪੱਛਮੀ ਗੜਬੜ ਕਾਰਨ ਸੂਬੇ ਦਾ ਮੌਸਮ ਬਦਲ ਜਾਵੇਗਾ। ਇਨ੍ਹਾਂ 3 ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੂਫਾਨ ਅਤੇ ਬਾਰਸ਼ ਹੋਵੇਗੀ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਤੂਫਾਨ ਦੇ ਪ੍ਰਭਾਵ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਛੱਤੀਸਗੜ੍ਹ, ਮਹਾਰਾਸ਼ਟਰ, ਤੇਲੰਗਾਨਾ ਅਤੇ ਝਾਰਖੰਡ ਸਮੇਤ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਭਾਰੀ ਬਾਰਸ਼ ਹੋ ਸਕਦੀ ਹੈ, ਸਕਾਈਮੈਟ ਮੌਸਮ ਮੁਤਾਬਕ ਅਗਲੇ 24 ਘੰਟਿਆਂ ‘ਚ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਹਿੱਸਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿਚ ਮੌਸਮ ਇੱਕ ਵਾਰ ਫਿਰ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹਿਮਾਚਲ ਦੇ ਕੁਝ ਜ਼ਿਲ੍ਹਿਆਂ ਵਿੱਚ ਤੂਫਾਨ ਅਤੇ ਗੜੇਮਾਰੀ ਕਰਕੇ ਯੈਲੋ ਅਲਰਟ (Yellow Alert in Himachal) ਜਾਰੀ ਕੀਤਾ ਹੈ।

ਸ਼ਨੀਵਾਰ ਨੂੰ ਕਾਂਗੜਾ, ਮੰਡੀ ਅਤੇ ਸ਼ਿਮਲਾ, ਜਦੋਂ ਕਿ ਐਤਵਾਰ ਨੂੰ ਇਨ੍ਹਾਂ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਚੰਬਾ ਅਤੇ ਕੁੱਲੂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ। ਨਾਲ ਹੀ ਸੂਬੇ ਦੇ ਇੱਕ ਜਾਂ ਦੋ ਥਾਂਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published.