ਹੁਣੇ ਹੁਣੇ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਇਡਲਾਈਨਜ਼ ਹੋਈਆਂ ਜ਼ਾਰੀ,ਦੇਖੋ ਪੂਰੀ ਖ਼ਬਰ

ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਅੱਜ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ ਕਰਫ਼ਿਊ ਸ਼ਾਮ 6 ਵਜੇ ਹੀ ਰਹੇਗਾ ਅਤੇ ਇਸ ਦੇ ਨਾਲ ਹੀ ਵੀਕਐਂਡ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਪਬਲਿਕ ਟਰਾਂਸਪੋਰਟ (ਬਸ, ਟੈਕਸੀ, ਆਟੋ) ’ਚ 50 ਫੀਸਦੀ ਸਹੂਲਤ ਨਾਲ ਯਾਤਰੀ ਸਫ਼ਰ ਕਰ ਸਕਦੇ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਵੀਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹੋਮਡਿਲਿਵਰੀ ਰਾਤ 9 ਵਜੇ ਤਕ ਕੀਤੀ ਜਾ ਸਕਦੀ ਹੈ। ਹਾਲਾਂਕਿ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ ਹੈ। ਵਿਆਹ ਸਮਾਗਮ ਜਾਂ ਅੰਤਿਮ ਸੰਸਕਾਰ ਵੇਲੇ 20 ਲੋਕਾਂ ਦਾ ਇਕੱਠੇ ਕਰਨ ਵੇਲੇ ਡੀ. ਸੀ. ਦੀ ਇਜ਼ਾਜਤ ਲੈਣੀ ਪਵੇਗੀ। ਸਾਰੇ ਵਿਦਿਅਕ ਅਦਾਰੇ (ਸਕੂਲ ਤੇ ਕਾਲਜ) ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਆਪਣੀ ਡਿਊਟੀ ਭਰਣਗੇ।

ਇਹ ਸੇਵਾਵਾਂ ਨੂੰ ਮਿਲੀ ਇਜਾਜ਼ਤ
► ਮੈਡੀਕਲ ਦੁਕਾਨਾਂ, ਹਸਪਤਾਲ ਆਦਿ ਨੂੰ ਛੋਟ ਦਿੱਤੀ ਗਈ ਹੈ।
► ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ, ਅੰਡੇ, ਮੀਟ ਆਦਿ ਨੂੰ ਛੋਟ ਦਿੱਤੀ ਗਈ ਹੈ।
► ਬਸ, ਟ੍ਰੇਨ, ਹਵਾਈ ਯਾਤਰੀਆਂ ਦੀ ਆਵਾਜਾਈ ਨੂੰ ਇਸ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ।
► ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸ਼ਿਫਟਾਂ ਲੱਗਦੀਆਂ ਹਨ, ਖੁੱਲ੍ਹੇ ਰਹਿਣਗੇ।
► ਉਸਾਰੀ ਦਾ ਕੰਮ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਜਾਰੀ ਰਹੇਗਾ।

ਦੱਸਣਯੋਗ ਹੈ ਕਿ ਇਸ ਘਾਤਕ ਵਾਇਰਸ ਕਾਰਣ ਪਿਛਲੇ 24 ਘੰਟਿਆਂ ਦੌਰਾਨ 114 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 6132 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9022 ਤੱਕ ਪਹੁੰਚ ਗਿਆ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,70,973 ਹੋ ਗਈ ਹੈ। ਇਸ ਵਾਇਰਸ ਨੂੰ ਹਰਾਉਣ ਵਿਚ 5106 ਮਰੀਜ਼ ਕਾਮਯਾਬ ਹੋਏ ਅਤੇ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂਕਿ ਸੂਬੇ ਵਿਚ ਹੁਣ ਤਕ 3,06153 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।

ਸਿਹਤ ਮਹਿਕਮੇ ਪੰਜਾਬ ਵੱਲੋਂ ਜਾਰੀ ਕੋਰੋਨਾ ਬੁਲੇਟਿਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ’ਚ ਪੰਜਾਬ ਅੰਦਰ 114 ਮਰੀਜ਼ਾਂ ਦੀ ਮੌਤ ਹੋ ਗਈ ਅਤੇ 6132 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਸ਼ੁੱਕਰਵਾਰ ਨੂੰ ਸਭ ਤੋਂ ਵੱਧ ਮੌਤਾਂ ਲੁਧਿਆਣਾ ਜ਼ਿਲ੍ਹੇ ‘ਚ 20, ਅੰਮਿ੍ਤਸਰ ‘ਚ 17, ਪਟਿਆਲਾ ‘ਚ 12, ਐੱਸਏਐੱਸ ਨਗਰ ‘ਚ 8, ਗੁਰਦਾਸਪੁਰ, ਜਲੰਧਰ ਤੇ ਮੁਕਤਸਰ ‘ਚ 7-7, ਸੰਗਰੂਰ ‘ਚ 6, ਫਿਰੋਜ਼ਪੁਰ ਤੇ ਹੁਸ਼ਿਆਰਪੁਰ ‘ਚ 5-5, ਕਪੂਰਥਲਾ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ‘ਚ 3-3, ਬਰਨਾਲਾ, ਮੋਗਾ ਤੇ ਐੱਸਬੀਐੱਸ ਨਗਰ ‘ਚ 2-2 ਮਰੀਜ਼ਾਂ ਦੀ ਮੌਤ ਹੋਈ।

ਇੱਥੇ ਇਹ ਵੀ ਦੱਸ ਦਈਏ ਕਿ ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ ਦੇ ਅੰਕੜੇ ਵੱਧਦੇ ਜਾ ਰਹੇ ਹਨ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ। ਇਸ ਦਰਮਿਆਨ ਚੰਗੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਪੰਜਾਬ ’ਚ ਹੁਣ ਤੱਕ ਘਰੇਲੂ ਇਕਾਂਤਵਾਸ ’ਚ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ 98 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤ ਮਹਿਕਮੇ ਦੀ ਦੇਖਰੇਖ ’ਚ 221833 ਕੋਰੋਨਾ ਪੀੜਤਾਂ ਨੂੰ ਘਰ ’ਚ ਇਕਾਂਤਵਾਸ ’ਚ ਰੱਖਿਆ ਗਿਆ ਸੀ। ਇਨ੍ਹਾਂ ’ਚੋਂ ਸਿਰਫ਼ ਦੋ ਫ਼ੀਸਦੀ ਨੂੰ ਹੀ ਕੋਵਿਡ ਸੈਂਟਰਾਂ ਅਤੇ ਹਸਪਤਾਲਾਂ ’ਚ ਰੈਫਰ ਕੀਤਾ ਗਿਆ ਹੈ। ਇਸ ਸਮੇਂ ਲਗਭਗ 39 ਹਜ਼ਾਰ ਕੋਰੋਨਾ ਪੀੜਤ ਘਰ ’ਚ ਇਕਾਂਤਵਾਸ ਹਨ।

Leave a Reply

Your email address will not be published. Required fields are marked *