ਹੁਣੇ ਹੁਣੇ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਤੇਲ ਕੰਪਨੀਆਂ ਨੇ ਮਈ ਦੇ ਮਹੀਨੇ ਲਈ ਬਿਨਾਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ ਹਨ। ਇਹ ਕੀਮਤਾਂ ਮਈ ਦੇ ਮਹੀਨੇ ਲਾਗੂ ਹੋਣਗੀਆਂ।

ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ ਆਉਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਆਮ ਜਨਤਾ ਨੂੰ ਵੀ LPG ਸਿਲੰਡਰ ਸਸਤੇ ‘ਚ ਮਿਲ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ। ਸਿਲੰਡਰਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ ਮਹੀਨੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 10 ਰੁਪਏ ਦੀ ਕਟੌਤੀ ਕੀਤੀ ਗਈ ਸੀ।

ਦਿੱਲੀ ‘ਚ LPG ਸਿਲੰਡਰ ਦੀ ਮੌਜੂਦਾ ਕੀਮਤ 809 ਰੁਪਏ ਹੈ। ਜਦਕਿ ਇਸ ਸਾਲ ਜਨਵਰੀ ‘ਚ LPG ਸਿਲੰਡਰ ਦੀ ਕੀਮਤ 694 ਰੁਪਏ ਸੀ ਜਿਸ ਨੂੰ ਫਰਵਰੀ ‘ਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ। ਇਸ ਤੋਂ ਬਾਅਦ 15 ਫਰਵਰੀ ਨੂੰ ਕੀਮਤ 769 ਰੁਪਏ ਹੋ ਗਏ।

25 ਫਰਵਰੀ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਕਰ ਦਿੱਤੇ ਗਏ। ਮਾਰਚ ‘ਚ LPG ਸਿਲੰਡਰ ਦੀ ਕੀਮਤ 819 ਰੁਪਏ ਕਰ ਦਿੱਤੀਆਂ ਗਈਆਂ ਸਨ।


ਦਸੰਬਰ 2020 ਤੋਂ ਹਰ ਮਹੀਨੇ ਬਦਲ ਰਹੀਆਂ ਹਨ ਕੀਮਤਾਂ- ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਦੇ ਮਹੀਨੇ ‘ਚ ਘਰੇਲੂ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਉਸ ਸਮੇਂ ਦਿੱਲੀ ‘ਚ LPG ਸਿਲੰਡਰ ਦੀ ਕੀਮਤ 694 ਰੁਪਏ ਸੀ। ਇਸ ਤੋਂ ਬਾਅਦ ਲਗਤਾਰ ਘਰੇਲੂ ਗੈਸ ਦੀ ਕੀਮਤਾਂ ਵਧੀਆਂ ਹਨ।

 

Leave a Reply

Your email address will not be published. Required fields are marked *