ਹੁਣੇ ਹੁਣੇ ਨਵੇਂ ਗਾਣੇ ਨੂੰ ਲੈ ਕੇ ਰਣਜੀਤ ਬਾਵੇ ਬਾਰੇ ਆਈ ਇਹ ਮਾੜੀ ਖਬਰ-ਦੇਖੋ ਪੂਰੀ ਖਬਰ

ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਾਲ ਹੀ ’ਚ ਨਵਾਂ ਗੀਤ ‘ਕਿੰਨੇ ਆਏ ਕਿੰਨੇ ਗਏ 2’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲਵਲੀ ਨੂਰ ਵਲੋਂ ਲਿਖਿਆ ਗਿਆ ਹੈ, ਜਿਸ ’ਤੇ ਕੁਝ ਲੋਕਾਂ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ।ਦਰਅਸਲ ਗੀਤ ’ਚ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਕੀਤਾ ਗਿਆ ਹੈ |

ਜਿਸ ’ਤੇ ਕੁਝ ਲੋਕਾਂ ਨੂੰ ਇਤਰਾਜ਼ ਹੈ। ਫੇਸਬੁੱਕ ’ਤੇ ਇਤਰਾਜ਼ ਜਤਾਉਂਦਿਆਂ ਵਿਸ਼ਾਲ ਦ੍ਰਾਵਿੜ ਨਾਂ ਦੇ ਸ਼ਖ਼ਸ ਨੇ ਲਿਖਿਆ, ‘ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਰਣਜੀਤ ਬਾਵਾ। ਤੂੰ ਆਪਣੇ ਗੀਤ ’ਚ ਬਲਾਤਕਾਰੀ ਸ਼ੇਰ ਸਿੰਘ ਰਾਣਾ ਨੂੰ ਸਿੱਖ ਕੌਮ ਦੇ ਸ਼ਹੀਦਾਂ ਦੇ ਬਰਾਬਰ ਦਰਜਾ ਦਿੱਤਾ।

ਇਸ ਗੀਤ ਦੇ ਮੂਰਖ ਲਿਖਾਰੀ ਨੇ ਫੂਲਨ ਦੇਵੀ ਔਰਤ ਦੇ ਹੱਤਿਆਰੇ ਨੂੰ ਇਕ ਮਾਣ ਬਖਸ਼ਿਆ ਤੇ ਫੂਲਨ ਦੇਵੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਇਹ ਮੂਰਖ ਗਾਇਕ ਉਸ ਦੇ ਕਾਤਿਲ ਨੂੰ ਸਨਮਾਨ ਦੇ ਰਿਹਾ ਹੈ। ਲੱਖ ਲਾਹਨਤ ਤੇਰੀ ਸੋਚ ’ਤੇ, ਜਿਸ ਨੇ ਔਰਤ ਨੂੰ ਮਾਰਿਆ, ਉਸ ਨੂੰ ਸਿੱਖ ਕੌਮ ਦੇ ਬਰਾਬਰ ਦਰਜਾ ਦੇ ਰਿਹਾ।’ਉਕਤ ਸ਼ਖ਼ਸ ਦੀ ਪੋਸਟ ’ਤੇ ਲੋਕਾਂ ਵਲੋਂ ਰਣਜੀਤ ਬਾਵਾ ਤੇ ਲਵਲੀ ਨੂਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਗੀਤ ’ਤੇ ਵਿਵਾਦ ਵਧਦਾ ਦੇਖ ਲਵਲੀ ਨੂਰ ਤੇ ਰਣਜੀਤ ਬਾਵਾ ਵਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਲਵਲੀ ਨੂਰ ਤੇ ਰਣਜੀਤ ਬਾਵਾ ਨੇ ਇੰਸਟਾਗ੍ਰਾਮ ਸਟੋਰੀ ’ਚ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਅਸੀਂ ਸ਼ੇਰ ਸਿੰਘ ਰਾਣਾ ਵਲੋਂ ਕੀਤੀ ਫੂਲਨ ਦੇਵੀ ਦੀ ਹੱਤਿਆ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ ਹਾਂ ਪਰ ਪ੍ਰਿਥਵੀ ਰਾਜ ਚੌਹਾਨ ਦੀਆਂ ਅਸਥੀਆਂ ਅਫਗਾਨ ਤੋਂ ਭਾਰਤ ਵਾਪਸ ਲੈ ਕੇ ਆਉਣ ਦੇ ਜਜ਼ਬੇ ਨੂੰ ਸਲਮਾਨ ਕਰਨ ਲਈ ਹੀ ਗੀਤ ’ਚ ਨਾਂ ਦੀ ਵਰਤੋਂ ਕੀਤੀ ਗਈ ਹੈ।’

ਇਸ ਬਿਆਨ ਤੋਂ ਬਾਅਦ ਗੀਤ ਦਾ ਵਿਵਾਦ ਕੀ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਜੇ ਇਤਰਾਜ਼ ਜਤਾਉਣ ਤੋਂ ਇਲਾਵਾ ਗੀਤ ’ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ।ਦੱਸਣਯੋਗ ਹੈ ਕਿ ਰਣਜੀਤ ਬਾਵਾ ਪਹਿਲਾਂ ਵੀ ਆਪਣੇ ਗੀਤ ‘ਮੇਰਾ ਕੀ ਕਸੂਰ’ ਕਾਰਨ ਵਿਵਾਦਾਂ ’ਚ ਰਹਿ ਚੁੱਕੇ ਹਨ। ਇਸ ਗੀਤ ਦਾ ਵਿਵਾਦ ਇੰਨਾ ਵੱਧ ਗਿਆ ਸੀ ਕਿ ਰਣਜੀਤ ਬਾਵਾ ਨੂੰ ਇਹ ਗੀਤ ਆਪਣੇ ਯੂਟਿਊਬ ਚੈਨਲ ਤੋਂ ਡਿਲੀਟ ਕਰਨਾ ਪੈ ਗਿਆ ਸੀ।

Leave a Reply

Your email address will not be published. Required fields are marked *