ਪੰਜਾਬ ਚ’ ਦੁਕਾਨਾਂ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ-ਦੇਖੋ ਤਾਜ਼ਾ ਵੱਡੀ ਖਬਰ

ਸਾਰੇ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਅਤੇ ਜਿੱਥੇ ਕਰੋਨਾ ਕੇਸ ਤੇਜ਼ੀ ਨਾਲ ਵਧ ਰਹੇ ਹਨ ਅਤੇ ਸਰਕਾਰ ਵੱਲੋਂ ਟੀਕਾਕਰਨ ਨੂੰ ਵੀ ਵਧਾ ਦਿੱਤਾ ਗਿਆ ਹੈ। ਮੁੰਬਈ ਦੇ ਵਿੱਚ ਵੱਧ ਰਹੇ ਕਰੋਨਾ ਕੇਸਾਂ ਕਾਰਨ ਬਹੁਤ ਸਾਰੀਆਂ ਫਿਲਮੀ ਹਸਤੀਆਂ ਅਤੇ ਖੇਡ ਜਗਤ ਦੇ ਲੋਕ ਵੀ ਇਸ ਦੀ ਚਪੇਟ ਵਿਚ ਆ ਚੁੱਕੇ ਹਨ।

ਮੁੰਬਈ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਫਿਲਮੀ ਅਦਾਕਾਰ ਸਲਮਾਨ ਖਾਨ ਵੱਲੋਂ 200 ਐਂਬੂਲੈਂਸ ਮੁੰਬਈ ਦੇ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ। ਉਥੇ ਹੀ ਪੰਜਾਬ ਦੇ ਵਿੱਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ 15 ਮਈ ਤੱਕ ਲਈ ਸੂਬੇ ਅੰਦਰ ਤਾਲਾਬੰਦੀ ਕਰ ਦਿੱਤੀ ਗਈ ਹੈ।ਪੰਜਾਬ ਵਿੱਚ ਦੁਕਾਨਾਂ ਵਾਲਿਆਂ ਲਈ ਹੁਣ ਇਹ ਐਲਾਨ ਹੋ ਗਿਆ ਹੈ ਜਿਸ ਸਬੰਧੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪੰਜਾਬ ਵਿੱਚ ਜਿੱਥੇ ਸਰਕਾਰ ਵੱਲੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਜਿਸ ਸਮੇਂ ਜ਼ਰੂਰੀ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਕੀਤਾ ਗਿਆ ਸੀ। ਉਥੇ ਹੀ ਕੱਲ ਸਰਕਾਰ ਵੱਲੋਂ 15 ਮਈ ਤੱਕ ਲਈ ਲਾਕਡਾਊਨ ਲਗਾਏ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਉਥੇ ਹੀ ਅੱਜ ਪੰਜਾਬ ਦੇ ਵਿੱਚ ਕਈ ਜਗ੍ਹਾ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਬਾਰੇ ਪੁੱਛੇ ਜਾਣ ਤੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੁੱਝ ਸਪਸ਼ਟ ਨਹੀਂ ਕੀਤਾ ਗਿਆ ਕਿ ਹਫਤਾਵਾਰੀ ਤਾਲਾਬੰਦੀ ਦੌਰਾਨ ਹੀ ਦੁਕਾਨਾਂ ਬੰਦ ਹਨ, ਜਾਂ 15 ਮਈ ਤੱਕ ਲਈ। ਬਾਅਦ ਵਿੱਚ ਪੁਲਿਸ ਵੱਲੋਂ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਦੇ ਦੌਰਾਨ ਸਭ ਤੋਂ ਵੱਧ ਨੁਕਸਾਨ ਕਾਰੋਬਾਰੀਆ ਅਤੇ ਦੁਕਾਨਦਾਰਾਂ ਨੂੰ ਹੋ ਰਿਹਾ ਹੈ। ਅਗਰ ਦੁਕਾਨਦਾਰ ਕਾਰੋਬਾਰ ਨਹੀਂ ਕਰਨਗੇ ਤਾਂ ਖਰਚਾ ਕਿੱਥੋਂ ਕਰਨਗੇ।

ਪੰਜਾਬ ਸਰਕਾਰ ਵੱਲੋਂ ਜਿਥੇ 15 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ ਉੱਥੇ ਹੀ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਸਦੇ ਅਨੁਸਾਰ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਨ੍ਹਾਂ ਵਿਚ ਦਵਾਈਆਂ, ਹਸਪਤਾਲ ,ਸਬਜ਼ੀਆਂ, ਫਲ, ਦੁੱਧ, ਬਰੈੱਡ, ਮੀਟ, ਅੰਡਾ ਆਦਿ ਦੀ ਸਪਲਾਈ ਨੂੰ ਲੈ ਕੇ ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ ਨੂੰ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।ਉਥੇ ਹੀ ਪੰਜਾਬ ਵਿੱਚ ਗੈਰ ਜਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *