ਹੁਣੇ ਹੁਣੇ ਯੋਗੀ ਬਾਰੇ ਆਈ ਅੱਤ ਮਾੜੀ ਖਬਰ-ਹਰ ਪਾਸੇ ਪੈ ਗਈਆਂ ਭਾਜੜਾਂ,ਦੇਖੋ ਪੂਰੀ ਖਬਰ

ਕਿਸੇ ਨੇ ਦੁਬਾਰਾ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਕਿਸੇ ਨੇ ਡਾਇਲ 112 ਦੇ ਕੰਟਰੋਲ ਰੂਮ ਦੇ ਵਟਸਐਪ ਨੰਬਰ ‘ਤੇ ਧਮਕੀ ਭਰੀ ਮੈਸੇਜ ਭੇਜਿਆ ਹੈ। ਮੈਸੇਜ ‘ਚ ਮੁੱਖ ਮੰਤਰੀ ਲਈ ਭੱਦੇ ਸ਼ਬਦ ਵਰਤ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ‘ਚ ਇਹ ਵੀ ਕਿਹਾ ਹੈ ਕਿ ਮੈਂ 4 ਦਿਨਾਂ ਦਾ ਸਮਾਂ ਦੇ ਰਿਹਾ ਹਾਂ।

ਮੇਰੇ ਲਈ ਜੋ ਤੁਸੀਂ ਕਰ ਸਕਦੇ ਹੋ ਕਰੋ। ਜਿਉਂ ਹੀ ਇਹ ਮੈਸੇਜ ਪਹੁੰਚਿਆ, ਡਾਇਲ 112 ਦੇ ਅਧਿਕਾਰੀਆਂ ਵਿੱਚ ਇੱਕ ਹਲਚਲ ਮਚ ਗਈ।ਕੰਟਰੋਲ ਰੂਮ ਦੇ ਆਪ੍ਰੇਸ਼ਨ ਕਮਾਂਡਰ ਅੰਜੂਲ ਕੁਮਾਰ ਦੀ ਤਰਫੋਂ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਅਣਪਛਾਤੇ ਮੋਬਾਈਲ ਨੰਬਰ ਧਾਰਕ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸ਼ੱਕੀ ਮੋਬਾਈਲ ਨੰਬਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 29 ਅਪ੍ਰੈਲ ਨੂੰ ਰਾਤ ਕਰੀਬ 8 ਵਜੇ ਡਾਇਲ 112 ਦੇ ਵਟਸਐਪ ਨੰਬਰ ‘ਤੇਇੱਕ ਮੈਸੇਜ ਆਇਆ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੈਸੇਜ ‘ਚ ਇਹ ਕਿਹਾ ਗਿਆ ਸੀ ਕਿ ਸੀਐਮ ਯੋਗੀ ਨੂੰ 5 ਦਿਨਾਂ ‘ਚ ਮਾਰ ਦਿੱਤਾ ਜਾਵੇਗਾ।ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਤੁਸੀਂ 4 ਦਿਨਾਂ ਦੇ ਅੰਦਰ ਅੰਦਰ ਜੋ ਵੀ ਕਰ ਸਕਦੇ ਹੋ ਕਰ ਲਵੋ। ਮਾਮਲੇ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੈਸੇਜ ਭੇਜਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

ਇਸ ਦੌਰਾਨ ਡਾਇਲ 112 ਦੇ ਆਪ੍ਰੇਸ਼ਨ ਕਮਾਂਡਰ ਕੰਟਰੋਲ ਰੂਮ, ਅੰਜੁਲ ਕੁਮਾਰ ਨੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿਖੇ ਮੈਸੇਜ ਭੇਜਣ ਵਾਲੇ ਅਣਪਛਾਤੇ ਨੰਬਰ ਧਾਰਕ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ। ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਥਾਨਕ ਪੁਲਿਸ ਤੋਂ ਇਲਾਵਾ ਐਸਟੀਐਫ ਨੂੰ ਵੀ ਮੋਬਾਈਲ ਨੰਬਰ ਦੀ ਭਾਲ ਲਈ ਤਾਇਨਾਤ ਕੀਤਾ ਗਿਆ ਹੈ ਜਿਸ ਤੋਂ ਧਮਕੀ ਦਿੱਤੀ ਗਈ ਹੈ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਾਰਨ ਦੀਆਂ ਧਮਕੀਆਂ ਪਹਿਲਾਂ ਵੀ ਕਈ ਵਾਰ ਮਿਲੀਆਂ ਹਨ। ਬਹੁਤ ਸਾਰੇ ਲੋਕਾਂ ਨੇ ਡਾਇਲ 112 ਦੇ ਵਟਸਐਪ ਨੰਬਰ ‘ਤੇ ਮੈਸੇਜ ਭੇਜ ਕੇ ਮੁੱਖ ਮੰਤਰੀ ਨੂੰ ਧਮਕੀ ਦੇ ਚੁਕੇ ਹਨ। ਪਿਛਲੇ ਸਾਲ ਮਈ, ਸਤੰਬਰ ਤੇ ਦਸੰਬਰ ‘ਚ ਮੁੱਖ ਮੰਤਰੀ ਨੂੰ ਅਜਿਹੀਆਂ ਕਈ ਧਮਕੀਆਂ ਮਿਲੀਆਂ ਸਨ। ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਕੁਝ ਲੋਕਾਂ ਨੇ ਗਲਤੀ ਨਾਲ ਮੈਸੇਜ ਭੇਜਣ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਸੀ।

Leave a Reply

Your email address will not be published. Required fields are marked *