ਇਸ ਕਿਸਾਨ ਨੇ ਉਗਾਇਆ ਦੁਨੀਆਂ ਦਾ ਸਭ ਤੋਂ ਵੱਡਾ ਅੰਬ ਤੇ ਤੋੜ ਦਿੱਤੇ ਸਾਰੇ ਰਿਕਾਰਡ-ਦੇਖੋ ਪੂਰੀ ਖਬਰ

ਦੱਖਣੀ ਅਮਰੀਕੀ ਦੇਸ਼ ਕੋਲੰਬੀਆ ‘ਚ ਇਕ ਕਿਸਾਨ ਜੋੜੇ ਨੇ 4.25 ਕਿਲੋ ਦਾ ਅੰਬ ਉਗਾ ਕੇ ਰਿਕਾਰਡ ਕਾਇਮ ਕੀਤਾ ਹੈ। ਅਜੇ ਤੱਕ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਇਸ ਤੋਂ ਵੱਧ ਵਜ਼ਨ ਦਾ ਅੰਬ ਨਹੀਂ ਪਾਇਆ ਗਿਆ ਹੈ। ਇਸ ਕਿਸਾਨੀ ਜੋੜੇ ਦੀ ਕੋਸ਼ਿਸ਼ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਵੀ ਮਾਨਤਾ ਦਿੱਤੀ ਹੈ। ਭਾਰਤ ‘ਚ ਵੀ ਅੰਬ ਦੇ ਫਲਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ। ਇਹ ਅਜਿਹਾ ਫਲ ਹੈ, ਜਿਸ ਨੂੰ ਬੱਚੇ ਹੀ ਨਹੀਂ, ਵੱਡੀ ਉਮਰ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ।

ਪਹਿਲਾਂ ਫਿਲਪੀਨਜ਼ ਦੇ ਨਾਂ ਦਰਜ ਸੀ ਇਹ ਰਿਕਾਰਡ – ਇਸ ਅੰਬ ਨੂੰ ਕੋਲੰਬੀਆ ਦੇ ਬਾਇਕਾ ਦੇ ਸੈਨ ਮਾਰਟਿਨ ‘ਚ ਰਹਿਣ ਵਾਲੇ ਜਰਮਨ ਆਰਲੈਂਡੋ ਨੋਵੋਆ ਅਤੇ ਰੀਨਾ ਮਾਰੀਆ ਮਾਰਕੁਲ ਨੇ ਉਗਾਇਆ ਹੈ। ਇਸ ਅੰਬ ਨੂੰ 29 ਅਪ੍ਰੈਲ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਬੁੱਕ ‘ਚ ਥਾਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਭ ਤੋਂ ਵਧੇਰੇ ਵਜ਼ਨ ਦੇ ਅੰਬ ਦਾ ਰਿਕਾਰਡ ਫਿਲਪੀਨਜ਼ ਦੇ ਨਾਂ ਦਰਜ ਸੀ। ਉਥੇ 2009 ‘ਚ 3.45 ਕਿਲੋ ਦਾ ਇਕ ਅੰਬ ਪਾਇਆ ਗਿਆ ਸੀ।

ਬੇਟੀ ਨੇ ਇੰਟਰਨੈੱਟ ‘ਤੇ ਰਿਸਰਚ ਤੋਂ ਬਾਅਦ ਟੀਮ ਨਾਲ ਕੀਤਾ ਸੰਪਰਕ – ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਲਈ ਅਧਿਕਾਰਤ ਵੈੱਬਸਾਈਟ ਮੁਤਾਬਕ, ਜਰਮਨ ਦੀ ਬੇਟੀ ਨੇ ਆਪਣੇ ਖੇਤ ‘ਚ ਉੱਗੇ ਇਸ ਵੱਡੇ ਅੰਬ ਨੂੰ ਦੇਖਣ ਤੋਂ ਬਾਅਦ ਇੰਟਰਨੈੱਟ ‘ਤੇ ਕਾਫੀ ਰਿਸਰਚ ਕੀਤਾ। ਜਿਸ ਤੋਂ ਬਾਅਦ ਉਸ ਨੇ ਹੁਣ ਤੱਕ ਦੇ ਸਭ ਤੋਂ ਭਾਰੀ ਅੰਬ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਟੀਮ ਨਾਲ ਸੰਪਰਕ ਕੀਤਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.