ਹੁਣੇ ਹੁਣੇ ਨਵਜੋਤ ਸਿੱਧੂ ਦੇ ਪਾਰਟੀ ਚ’ ਸ਼ਾਮਿਲ ਹੋਣ ਬਾਰੇ ਆਈ ਵੱਡੀ ਖਬਰ-ਦੇਖੋ ਪੂਰੀ ਖਬਰ

ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਵੀ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਨੌਤੀ ਦੇ ਰਹੇ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦੀ ਥਾਂ ਨਵੀਂ ਖੇਤਰੀ ਪਾਰਟੀ ਬਣਾਉਣਗੇ।

ਕੈਪਟਨ ਨਾਲ ਸਿੱਧੂ ਦੀ ਤੂੰ-ਤੂੰ, ਮੈਂ-ਮੈਂ ਜਿਥੋਂ ਤਕ ਪਹੁੰਚ ਚੁੱਕੀ ਹੈ, ਹੁਣ ਦੋਵਾਂ ਦੀ ਸੁਲਾਹ-ਸਫ਼ਾਈ ਹੁੰਦੀ ਨਹੀਂ ਦਿਖ ਰਹੀ ਕਿਉਂਕਿ ਪਾਰਟੀ ਹਾਈਕਮਾਨ ਤੋਂ ਵੀ ਇਸ ਸਮੇਂ ਸਿੱਧੂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਸੂਬੇ ਦੀਆਂ ਕੁੱਝ ਪ੍ਰਮੁੱਖ ਸਿਆਸੀ ਸ਼ਖ਼ਸੀਅਤਾਂ ਨਾਲ ਮਿਲ ਕੇ ਨਵੀਂ ਖੇਤਰੀ ਪਾਰਟੀ ਬਣਾਉਣ ਲਈ ਹੋਮਵਰਕ ਸ਼ੁਰੂ ਕਰ ਦਿਤਾ ਹੈ।

ਆਮ ਆਦਮੀ ਪਾਰਟੀ ਵੀ ਸਿੱਧੂ ਨੂੰ ਭਾਵੇਂ ਅਪਣੇ ਦਲ ’ਚ ਲੈਣਾ ਤਾਂ ਚਾਹੁੰਦੀ ਹੈ ਪਰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਹਾਮੀ ਨਹੀਂ ਭਰ ਰਹੀ। ਪਛਮੀ ਬੰਗਾਲ ਤੇ ਤਾਮਿਲਨਾਡੂ ’ਚ ਖੇਤਰੀ ਪਾਰਟੀਆਂ ਦੀ ਸਫ਼ਲਤਾ ’ਤੇ ਸਿੱਧੂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਹੁਣ ਭਵਿੱਖ ਖੇਤਰੀ ਪਾਰਟੀਆਂ ਦਾ ਹੈ। ਕਾਂਗਰਸ ਦੇਸ਼ ’ਚ ਯੋਗ ਅਗਵਾਈ ਦੀ ਘਾਟ ਕਾਰਨ ਲਗਾਤਾਰ ਗਿਰਾਵਟ ਵਲ ਜਾ ਰਹੀ ਹੈ।

ਸਿੱਧੂ ਨੇ ਮਮਤਾ ਬੈਨਰਜੀ ਨੂੰ ਜਿੱਤ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਇਰਨ ਲੇਡੀ ਦਸਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ’ਚ ਜਿੱਤ ’ਤੇ ਡੀ.ਐਮ.ਕੇ. ਮੁਖੀ ਐਮ.ਸਟਾਲਿਨ ਨੂੰ ਟਵੀਟ ਕਰ ਕੇ ਵਧਾਈ ਦਿੰਦਿਆਂ ਲੋਕਾਂ ਦੀ ਆਵਾਜ਼ ਦਸਿਆ ਹੈ। ਸਿਆਸੀ ਹਲਕਿਆਂ ’ਚ ਚਰਚਿਆਂ ਮੁਤਾਬਕ ਸਿੱਧੂ ਖੇਤਰੀ ਪਾਰਟੀ ਬਣਾਉਣ ਲਈ ਪ੍ਰਗਟ ਸਿੰਘ, ਸੁਖਪਾਲ ਖਹਿਰਾ, ਬੈਂਸ ਭਰਾਵਾਂ, ਡਾ. ਧਰਮਵੀਰ ਗਾਂਧੀ ਤੇ ਕੁੰਵਰ ਵਿਜੇ ਦਾ ਸਾਥ ਲੈਣਗੇ।


ਢੀਂਡਸਾ ਤੇ ਬ੍ਰਹਮਪੁਰਾ ਦੇ ਬਣ ਰਹੇ ਨਵੇਂ ਅਕਾਲੀ ਦਲ ਨਾਲ ਗਠਜੋੜ ਕਰ ਕੇ ਨਵਾਂ ਫ਼ਰੰਟ ਬਣ ਸਕਦਾ ਹੈ। ਇਸ ਪਾਰਟੀ ਨੂੰ ਕਿਸਾਨਾਂ ਦੀ ਹਮਾਇਤ ਮਿਲਣ ਦੀ ਵੀ ਉਮੀਦ ਰੱਖੀ ਜਾ ਰਹੀ ਹੈ। ਇਸ ਸਮੇਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ ਅਤੇ ਸਿੱਧੂ ਨਵੀ ਖੇਤਰੀ ਪਾਰਟੀ ਬਣਾ ਕੇ ਇਨ੍ਹਾਂ ਨੂੰ ਵੀ ਟੱਕਰ ਦੇ ਕੇ ਪਿਛਾਂਹ ਧੱਕ ਸਕਦੇ ਹਨ। new source: rozanaspokesman

Leave a Reply

Your email address will not be published. Required fields are marked *