ਕਣਕ ਦਾ ਝਾੜ ਅਤੇ ਗੁਣਵੱਤਾ ਵਧਾਉਣ ਲਈ ਨਿੱਸਰ ਰਹੀ ਕਣਕ ਵਿੱਚ ਜਰੂਰ ਕਰੋ ਇਹ ਸਪਰੇਅ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਕਿਸਾਨ ਵੀਰ ਹਮੇਸ਼ਾ ਇਸ ਸੋਚ ਵਿਚ ਰਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ।

ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦਾ ਝਾੜ ਅਤੇ ਗੁਣਵੱਤਾ ਵਧਾਉਣ ਲਈ ਇੱਕ ਬਹੁਤ ਜਰੂਰੀ ਸਪਰੇਅ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਣਕ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਅਤੇ ਨਿੱਸਰ ਰਹੀ ਕਣਕ ਵਿਚ ਇਹ ਸਪਰੇਅ ਕਰਨ ਨਾਲ ਤੁਸੀਂ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਸਭਤੋਂ ਪਹਿਲਾਂ ਕਿਸਾਨ ਵੀਰੋ ਜਦੋਂ ਕਣਕ ਦੀ ਫਸਲ ਵਿਚ ਸਿੱਟੇ ਨਿਕਲਣੇ ਸ਼ੁਰੂ ਹੁੰਦੇ ਹਨ, ਤਾਂ ਇਸ ਸਮੇਂ ਵਿਚ ਕਣਕ ਦੇ ਦਾਣਿਆਂ ਵਿਚ ਜਿੰਕ ਦਾ ਵਾਧਾ ਕਰਨ ਲਈ 0.5% ਜਿੰਕ ਸਲਫੇਟ ਸਪਰੇਅ ਜਰੂਰ ਕਰੋ। ਜਿੰਕ ਦਾ ਘੋਲ ਤਿਆਰ ਕਰਨ ਲਈ ਤੁਸੀਂ ਇੱਕ ਕਿੱਲੋ ਜ਼ਿੰਕ ਸਲਫੇਟ 21% ਅਤੇ 500 ਗ੍ਰਾਮ ਅਣਬੁਝਿਆ ਚੂਨਾ ਰਾਤ ਨੂੰ ਭਿਉਂ ਕੇ 200 ਲੀਟਰ ਪਾਣੀ ਪ੍ਰਤੀ ਏਕੜ ਸਪਰੇਅ ਕਰੋ।

ਇਸ ਸਪਰੇਅ ਨਾਲ ਕਣਕ ਦੇ ਦਾਣਿਆਂ ਜਿੰਕ ਦੀ ਮਾਤਰਾ ਵਧੇਗੀ ਜੋ ਕਿ ਸਿਹਤ ਲਈ ਬਹੁਤ ਹੀ ਜਰੂਰੀ ਹੈ। ਇਸਤੋਂ ਬਾਅਦ ਗੱਲ ਕਰਦੇ ਹਾਂ ਕਣਕ ਦੇ ਦਾਣੇ ਭਰਨ ਸਮੇਂ ਉਨ੍ਹਾਂ ਦਾ ਵਧਦੇ ਤਾਪਮਾਨ ਤੋਂ ਬਚਾਅ ਅਤੇ ਕਣਕ ਦਾ ਝਾੜ ਵਧਾਉਣ ਲਈ ਕਿਹੜੀ ਸਪਰੇਅ ਕਰਨੀ ਜਰੂਰੀ ਹੈ। ਇਸ ਬਾਰੇ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *