ਦੁਕਾਨਾਂ ਖੁਲਵਾਉਣ ਤੋਂ ਬਾਅਦ ਹੁਣ ਵਪਾਰੀਆਂ ਨੇ ਲਿਆ ਇਹ ਵੱਡਾ ਫੈਸਲਾ-ਦੇਖੋ ਤਾਜ਼ਾ ਖਬਰ

ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਮਈ ਨੂੰ ਪੰਜਾਬ ਭਰ ਵਿੱਚ ਦੁਕਾਨਾਂ ਖੁੱਲ੍ਹਵਾਉਣ ਦੇ ਐਲਾਨ ਮਗਰੋਂ ਵਪਾਰੀਆਂ ਨੇ ਪੈਰ ਪਿਛਾਂਹ ਖਿੱਚ ਲਏ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਸਮਰਥਨ ਦਾ ਸਵਾਗਤ ਕਰਦੇ ਹਾਂ ਪਰ ਵਪਾਰੀਆਂ ਨੇ ਨਾ ਕਦੇ ਕਾਨੂੰਨ ਤੋੜਿਆ ਹੈ ਤੇ ਨਾ ਤੋੜਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਟਕਰਾ ਕਰਕੇ ਅਸੀਂ ਦੁਕਾਨਾਂ ਨਹੀਂ ਖੋਲ੍ਹਣੀਆਂ।

ਉਧਰ, ਕਿਸਾਨਾਂ ਨੇ ਕਿਹਾ ਹੈ ਕਿ 8 ਮਈ ਨੂੰ ਦੁਕਾਨਾਂ ਖੁੱਲ੍ਹਵਾਉਣਗੇ ਪਰ ਵਪਾਰੀ ਇਸ ਗੱਲ ‘ਤੇ ਖੁਦ ਦੋਚਿੱਤੀ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਮਾਲ ਤਾਂ ਹੀ ਵਿਕੇਗਾ ਜੇ ਦੁਕਾਨਾਂ ਖੁੱਲ੍ਹਣਗੀਆਂ। ਜੇ ਕਿਸਾਨ ਫਸਲ ਲੈ ਕੇ ਬਾਜ਼ਾਰ ਵਿੱਚ ਆਉਣਗੇ, ਦੁਕਾਨਾਂ ਖੁੱਲ੍ਹਣਗੀਆਂ ਤਾਂ ਹੀ ਉਨ੍ਹਾਂ ਨੂੰ ਪੈਸਾ ਮਿਲੇਗਾ। ਇਹ ਸਾਰੇ ਦੇਸ਼ ਵਿੱਚ ਰਲ-ਮਿਲ ਕੇ ਚੱਲਣ ਦਾ ਸਮਾਂ ਹੈ  |

ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਰੇਹੜੀ ਵਾਲਾ ਵੀ ਦੁਖੀ ਹੈ। ਵਪਾਰੀ ਵੀ ਦੁਖੀ ਹੈ। ਫੈਕਟਰੀਆਂ ਤਾਂ ਸਰਕਾਰ ਖੋਲ੍ਹ ਰਹੀ ਹੈ ਪਰ ਦੁਕਾਨਾਂ ਬੰਦ ਕਰਵਾ ਰਹੀ ਹੈ। ਕੈਪਟਨ ਸਰਕਾਰ ਦਾ ਸਿਸਟਮ ਕ੍ਰੈਸ਼ ਹੋ ਚੁੱਕਾ ਹੈ, ਸਾਨੂੰ ਕ੍ਰੈਸ਼ ਨਾ ਕਰੋ। ਕੈਪਟਨ ਏਸੀ ਦਫਤਰਾਂ ਵਿੱਚ ਬੈਠ ਕੇ ਫੈਸਲੇ ਲੈਂਦੇ ਹਨ। ਕੈਪਟਨ ਨੇ ਕਿਹਾ ਹੈ ਕਿ ਡੀਸੀ ਦੁਕਾਨਾਂ ਦਾ ਫੈਸਲਾ ਲੈਣਗੇ ਪਰ ਡੀਸੀ ਕੋਈ ਫੈਸਲਾ ਲੈਣ ਲਈ ਤਿਆਰ ਹੀ ਨਹੀਂ।

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸੈਕਟਰੀ ਸੁਨੀਲ ਮਹਿਰਾ ਨੇ ਕਿਹਾ ਹੈ ਕਿ ਕੋਰੋਨਾ ਨੇ ਕਿਸੇ ਨੂੰ ਨਹੀਂ ਬਖਸ਼ੀਆ ਤੇ ਸਾਨੂੰ ਰਲ-ਮਿਲ ਕੇ ਇਸ ਜੰਗ ਖਿਲਾਫ ਲੜਨਾ ਚਾਹੀਦਾ ਹੈ। ਸਰਕਾਰ ਨੂੰ ਸਖਤ ਰੁਖ ਅਪਨਾਉਣਾ ਚਾਹੀਦਾ ਹੈ ਜਾਂ ਤਾਂ ਪੂਰਨ ਬੰਦ ਹੋਵੇ ਜਾਂ ਫਿਰ ਪੂਰਨ ਬਾਜ਼ਾਰ ਖੁੱਲ੍ਹਣ। ਉਨ੍ਹਾਂ ਕਿਹਾ ਕਿ ਦੇਸ਼ ਬਹੁਤ ਵੱਡੇ ਸੰਕਟ ਵਿੱਚ ਹੈ। ਸਾਲ 2020 ਵਿੱਚ ਲੌਕਡਾਊਨ ਦੌਰਾਨ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ। ਲੋਕਾਂ ਨੂੰ ਉਮੀਦ ਸੀ ਕਿ ਵੈਕਸੀਨ ਆਏਗੀ ਤਾਂ ਸਭ ਠੀਕ ਹੋ ਜਾਏਗਾ। ਪਰ ਅੱਜ ਜਦੋਂ ਇੱਕ ਸਾਲ ਬਾਅਦ ਵੈਕਸੀਨ ਆ ਗਈ ਹੈ ਤਾਂ ਵੀ ਸਭ ਕੁਝ ਫੇਲ੍ਹ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਮਰੀਜ਼ਾਂ ਲਈ ਬੈੱਡ ਨਹੀਂ ਹਨ। ਪੰਜਾਬ ਸਰਕਾਰ ਕੋਲ ਵੈਕਸੀਨ ਨਹੀਂ ਹੈ। ਕੋਰੋਨਾ ਨਾਲ ਲੜਾਈ ਵਿੱਚ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ। ਸਰਕਾਰ ਦੇ ਸਿਹਤ ਮੰਤਰੀ ਕਹਿੰਦੇ ਹਨ ਕਿ 10 ਦਿਨ ਲਈ ਲੌਕਡਾਊਨ ਲਾ ਦਿਓ। ਸਰਕਾਰ ਆਪਣੀਆਂ ਨਕਾਮੀਆਂ ਲੁਕਾਉਣ ਲਈ ਵਪਾਰੀਆ ਨੂੰ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ 1 ਲੱਖ 41 ਹਜ਼ਾਰ ਕਰੋੜ ਜੀਐਸਟੀ ਵਪਾਰੀਆਂ ਨੇ ਦਿੱਤਾ ਹੈ।

Leave a Reply

Your email address will not be published.