ਹੁਣੇ ਹੁਣੇ ਇਥੇ ਸਰਕਾਰ ਨੇ ਲਗਾਤਾ ਮੁਕੰਮਲ ਲੌਕਡਾਊਨ-ਵਿਆਹਾਂ ਤੇ ਵੀ ਲਗਾਈ ਪੂਰਨ ਰੋਕ-ਦੇਖੋ ਪੂਰੀ ਖਬਰ

ਕੋਰੋਨਾ ਸੰਕਟ ਵਿਚਾਲੇ ਰਾਜਸਥਾਨ ਸਰਕਾਰ ਨੇ ਰਾਜ ਵਿੱਚ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ। ਸੀ.ਐੱਮ. ਅਸ਼ੋਕ ਗਹਿਲੋਤ ਦੀ ਸਰਕਾਰ ਨੇ ਰਾਜਸਥਾਨ ਵਿੱਚ ਲਾਕਡਾਊਨ ਲਗਾ ਦਿੱਤਾ ਹੈ। ਰਾਜਸਥਾਨ ਵਿੱਚ 10 ਮਈ ਸਵੇਰੇ 5 ਵਜੇ ਤੋਂ 24 ਮਈ ਦੀ ਸਵੇਰੇ 5 ਵਜੇ ਤੱਕ ਲਾਕਡਾਊਨ ਰਹੇਗਾ। ਇਹੀ ਨਹੀਂ ਰਾਜ ਵਿੱਚ 31 ਮਈ ਤੱਕ ਵਿਆਹ ਸਮਾਗਮਾਂ ‘ਤੇ ਰੋਕ ਰਹੇਗੀ, ਨਾਲ ਹੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਸਰਗਰਮੀਆਂ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਸੀ.ਐੱਮ. ਅਸ਼ੋਕ ਗਹਿਲੋਤ ਨੇ ਕੈਬਨਿਟ ਬੈਠਕ ਤੋਂ ਬਾਅਦ ਸੰਪੂਰਣ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ।

ਜਾਣੋਂ ਕੀ ਖੁਲ੍ਹੇਗ ਅਤੇ ਕੀ ਰਹੇਗਾ ਬੰਦ? ਲਾਕਡਾਊਨ ਦੇ ਨਿਯਮਾਂ ਦੇ ਤਹਿਤ, ਰਾਜ ਵਿੱਚ ਵਿਆਹ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੇ ਸਮਾਗਮ, ਡੀ.ਜੇ., ਬਰਾਤ ਅਤੇ ਨਿਕਾਸੀ ਅਤੇ ਪਾਰਟੀ ਆਦਿ ਦੀ ਮਨਜ਼ੂਰੀ 31 ਮਈ ਤੱਕ ਨਹੀਂ ਹੋਵੇਗੀ। ਵਿਆਹ ਘਰ ਹੀ ਅਤੇ ਕੋਰਟ ਵਿਆਹ ਦੇ ਰੂਪ ਵਿੱਚ ਹੀ ਕਰਣ ਦੀ ਮਨਜ਼ੂਰੀ ਹੋਵੇਗੀ, ਜਿਸ ਵਿੱਚ ਕੇਵਲ 11 ਵਿਅਕਤੀ ਹੀ ਸ਼ਾਮਿਲ ਹੋਣਗੇ, ਜਿਸ ਦੀ ਸੂਚਨਾ ਵੈੱਬ ਪੋਰਟਲ Covidinfo.rajasthan.gov.in ‘ਤੇ ਦੇਣੀ ਹੋਵੇਗੀ।

ਵਿਆਹ ਵਿੱਚ ਬੈਂਡ ਬਾਜੇ, ਹਲਵਾਈ, ਟੈਂਟ ਜਾਂ ਇਸ ਪ੍ਰਕਾਰ ਦੇ ਹੋਰ ਕਿਸੇ ਵੀ ਵਿਅਕਤੀ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਵਿਆਹ ਲਈ ਟੈਂਟ ਹਾਉਸ ਅਤੇ ਹਲਵਾਈ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੇ ਸਾਮਾਨ ਦੀ ਹੋਮ ਡਿਲੀਵਰੀ ਵੀ ਨਹੀਂ ਕੀਤੀ ਜਾ ਸਕੇਗੀ।

ਮਨਰੇਗਾ ਦੇ ਕੰਮ ਮੁਲਤਵੀ ਰਹਿਣਗੇ। ਇਸ ਸੰਬੰਧ ਵਿੱਚ ਦਿਹਾਤੀ ਵਿਕਾਸ ਵਿਭਾਗ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।

ਲਾਕਡਾਊਨ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਥਾਂ ਬੰਦ ਰਹਿਣਗੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੂਜਾ-ਅਰਚਨਾ, ਇਬਾਦਤ, ਅਰਦਾਸ ਘਰ ਰਹਿ ਕੇ ਹੀ ਕਰਨ।

ਹਸਪਤਾਲ ਵਿੱਚ ਦਾਖਲ ਕੋਵਿਡ ਪਾਜ਼ੇਟਿਵ ਮਰੀਜ਼ ਦੀ ਦੇਖਭਾਲ ਲਈ ਅਟੈਂਡੈਂਟ ਦੇ ਸੰਬੰਧ ਵਿੱਚ ਡਾਕਟਰੀ ਵਿਭਾਗ ਵੱਖਰੇ ਗਾਈਡਲਾਈਨ ਜਾਰੀ ਕਰੇਗਾ।

ਮੈਡੀਕਲ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਨਿੱਜੀ ਅਤੇ ਸਰਕਾਰੀ ਟ੍ਰਾਂਸਪੋਰਟ ਦੇ ਸਾਧਨ ਜਿਵੇਂ- ਬੱਸ, ਜੀਪ ਆਦਿ ਪੂਰੀ ਤਰ੍ਹਾਂ ਬੰਦ ਰਹਿਣਗੇ। ਬਰਾਤ ਦੇ ਆਉਣ ਜਾਣ ਲਈ ਬੱਸ, ਆਟੋ, ਟੈਂਪੂ, ਟਰੇਕਟਰ, ਜੀਪ ਆਦਿ ਦੀ ਮਨਜ਼ੂਰੀ ਨਹੀਂ ਹੋਵੇਗੀ।

Leave a Reply

Your email address will not be published.