ਸਾਵਧਾਨ : ਪੰਜਾਬ ਚ ਹੁਣ ਇਥੇ ਦੁਕਾਨਾਂ ਖੋਲਣ ਦੇ ਸਮੇਂ ਦੇ ਬਾਰੇ ਹੋ ਗਿਆ ਇਹ ਐਲਾ ,ਏਨੇ ਤੋਂ ਏਨੇ ਵਜੇ ਤੱਕ ਲਈ

ਦੇਸ਼ ਵਿਚ ਵੱਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਬਹੁਤ ਸਾਰੇ ਸੂਬੇ ਕਰੋਨਾ ਦੀ ਚਪੇਟ ਵਿੱਚ ਵਧੇਰੇ ਆਏ ਹੋਏ ਹਨ। ਇਸ ਲਈ ਉਨ੍ਹਾਂ ਸੂਬਾ ਸਰਕਾਰ ਵੱਲੋਂ ਕਰੋਨਾ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਲਾਬੰਦੀ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਵੀ ਲਾਗੂ ਕੀਤੀਆਂ ਗਈਆਂ ਹਨ।

ਜਿਸ ਨਾਲ ਸੂਬੇ ਦੇ ਲੋਕਾਂ ਨੂੰ ਕੋਰੋਨਾ ਦੇ ਵਧੇਰੇ ਪ੍ਰਭਾਵ ਹੇਠ ਹੋਣ ਤੋਂ ਬਚਾਇਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਵੀ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਥੇ 15 ਮਈ ਤੱਕ ਮਿੰਨੀ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਵੱਖ ਵੱਖ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀ ਸਥਿਤੀ ਦੇ ਅਨੁਸਾਰ ਵੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਵਿਚ ਹੁਣ ਇੱਥੇ ਦੁਕਾਨਾਂ ਖੋਲਣ ਦੇ ਸਮੇਂ ਦੇ ਬਾਰੇ ਇਹ ਐਲਾਨ ਹੋ ਗਿਆ ਹੈ, ਕਿ ਏਨੇ ਤੋਂ ਏਨੇ ਵਜੇ ਤੱਕ ਲਈ ਦੁਕਾਨਾਂ ਖੋਲੀਆ ਜਾ ਸਕਦੀਆਂ ਹਨ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿਥੇ ਦੁਕਾਨਦਾਰਾਂ ਵੱਲੋਂ ਗ਼ੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕੀਤੇ ਜਾਣ ਤੇ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਜਲੰਧਰ ਦੇ ਕਾਰੋਬਾਰੀਆਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਗਿਆ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਲੇ ਦੇ ਡੀਸੀ ਘਣਸ਼ਾਮ ਥੋਰੀ ਵੱਲੋਂ ਕੁਝ ਅਹਿਮ ਫੈਸਲੇ ਲਏ ਗਏ ਹਨ। ਜਿਸ ਵਿੱਚ ਉਨ੍ਹਾਂ ਨੇ ਗੈਰ ਜਰੂਰੀ ਦੁਕਾਨਾਂ ਨੂੰ ਵੀ ਰਾਹਤ ਦਿੰਦੇ ਹੋਏ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਦੁਕਾਨ ਖੋਲਣ ਦੀ ਇਜਾਜਤ ਦਿੱਤੀ ਹੈ।

ਉਥੇ ਹੀ ਜਰੂਰੀ ਸਮਾਨ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਸ਼ਾਮ 5 ਵਜੇ ਤੱਕ ਲਈ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ। ਈ ਕਾਮਰਸ ਨਾਲ ਜੁੜੀਆਂ ਸੇਵਾਵਾਂ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹਿਣਗੀਆਂ। ਮੈਡੀਕਲ ਤੇ ਹੋਲ ਸੇਲ ਉਪਰ ਕੋਈ ਪਾਬੰਦੀ ਨਹੀਂ ਹੈ। ਉਥੇ ਹੀ ਦੁਕਾਨਦਾਰਾਂ ਨੂੰ ਲਾਗੂ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਆਪਣੇ ਅਤੇ ਆਪਣੇ ਕਰਮਚਾਰੀਆਂ ਦਾ ਟੀਕਾਕਰਨ ਵੀ ਕਰਵਾਉਣਾ ਹੋਵੇਗਾ।

ਹਰੇਕ 3 ਹਫਤਿਆਂ ਬਾਦ ਆਪਣਾ ਤੇ ਕਰਮਚਾਰੀਆਂ ਦਾ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਉਲੰਘਣਾ ਕਰਨ ਤੇ ਪਹਿਲੀ ਵਾਰ ਵਰਕਿੰਗ 7 ਦਿਨਾਂ ਲਈ, ਦੂਜੀ ਵਾਰ ਉਲੰਘਣਾ ਕਰਨ ਤੇ ਵਰਕਿੰਗ 14 ਦਿਨਾਂ ਲਈ ਦੁਕਾਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੋਟਲ ਰੈਸਟੋਰੈਂਟਾਂ ਅਤੇ ਕੈਫ਼ੇ ਤੋਂ ਇਲਾਵਾ ਫਾਸਟਫੂਡ ਦੀਆਂ ਦੁਕਾਨਾ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹੀਆ ਜਾ ਸਕਦੀਆਂ ਹਨ। ਛੋਟੀਆਂ ਦੁਕਾਨਾਂ ਵਿਚ ਇਕ ਸਮੇਂ ਤੇ 3 ਅਤੇ ਵੱਡੀਆਂ ਦੁਕਾਨਾਂ ਵਿੱਚ ਵੱਧ ਤੋਂ ਵੱਧ 10 ਲੋਕ ਇਕ ਸਮੇਂ ਮੌਜੂਦ ਰਹਿ ਸਕਦੇ ਹਨ।

Leave a Reply

Your email address will not be published.