ਹੁਣੇ ਹੁਣੇ ਏਥੇ ਸਾਰੀਆਂ ਦੁਕਾਨਾਂ ਖੋਲਣ ਦੀ ਮਿਲੀ ਮਨਜ਼ੂਰੀ-ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਸਾਰੇ ਸਟੇਕ ਹੋਲਡਰਾਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੇ ਪਿਛਲੇ ਹੁਕਮਾਂ ਵਿਚ ਸੋਧ ਕਰਦਿਆਂ ਮੋਹਾਲੀ ਦੀਆਂ ਮਾਰਕਿਟਾਂ ਵਿਚ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਤੱਕ ਆਡ-ਈਵਨ ਫਾਰਮੂਲੇ ਤਹਿਤ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਉੱਥੇ ਹੀ ਰਾਤ ਦਾ ਕਰਫ਼ਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਵੀਕੈਂਡ ਲਾਕਡਾਊਨ ਦੇ ਹੁਕਮ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।


ਕੋਵਿਡ ਮਾਨੀਟਰਸ ਦੀ ਹੋਵੇਗੀ ਨਿਯੁਕਤੀ –ਨਿੱਜੀ ਦਫ਼ਤਰ ਵੀ 33 ਫ਼ੀਸਦੀ ਸਟਾਫ਼ ਦੇ ਨਾਲ ਖੋਲ੍ਹੇ ਜਾ ਸਕਣਗੇ। ਸਾਰੀਆਂ ਮਾਰਕਿਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ 50 ਫ਼ੀਸਦੀ ਤੋਂ ਜ਼ਿਆਦਾ ਦੁਕਾਨਾਂ ਨਾ ਖੁੱਲ੍ਹਣ। ਸਾਰੇ ਮਾਲ ਬੰਦ ਰਹਿਣਗੇ ਪਰ ਮਾਲ ਵਿਚ ਸਥਿਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਇੱਥੇ ਕੋਵਿਡ ਮਾਨੀਟਰਸ ਨਿਯੁਕਤ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਨਾਂ ਪ੍ਰਮੁੱਖਤਾ ਨਾਲ ਦਿਖਾਏ ਜਾਣਗੇ। ਉਹ ਭਾਰਤ ਅਤੇ ਪੰਜਾਬ ਸਰਕਾਰ ਦੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਸਾਰੇ ਨਿੱਜੀ ਦਫ਼ਤਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਆਪਣੇ ਮੁਲਾਜ਼ਮਾਂ ਦੀ ਰੈਗੂਲਰ ਕੋਵਿਡ ਜਾਂਚ ਕਰਵਾਉਣ।

ਇਸ ’ਤੇ ਰੋਕ- ਸਕੂਲ, ਕਾਲਜ, ਹੋਰ ਸਿੱਖਿਅਕ ਅਤੇ ਕੋਚਿੰਗ ਸੰਸਥਾਵਾਂ। ਸਿਰਫ ਆਨਲਾਈਨ ਡਿਸਟੈਂਸ ਲਰਨਿੰਗ ਦੀ ਇਜਾਜ਼ਤ।
ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਰੈਸਟੋਰੈਂਟ (ਡਾਇਨ-ਇਨ), ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ।
ਸਾਰੇ ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਸਿੱਖਿਅਕ, ਸੱਭਿਆਚਾਰਕ ਅਤੇ ਧਾਰਮਿਕ ਸਮਾਗਮ।
ਧਾਰਮਿਕ ਇਕੱਠਾਂ ’ਤੇ ਮੁਕੰਮਲ ਰੋਕ ਹੈ। ਸਾਰੇ ਧਾਰਮਿਕ ਸਥਾਨ ਜਨਤਾ ਲਈ ਸ਼ਾਮ 6 ਵਜੇ ਤੱਕ ਬੰਦ ਹੋ ਜਾਣਗੇ ।

ਇਹ ਆ-ਜਾ ਸਕਣਗੇ – ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਲੋਕਾਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ ।
ਸਵੇਰ 5 ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ-ਇਜਾਜ਼ਤ ਪ੍ਰਾਪਤ ਗਤੀਵਿਧੀਆਂ ਅਤੇ ਦਫ਼ਤਰ ਜਾਂ ਕੰਮ ਵਾਲੀ ਥਾਂ ’ਤੇ ਜਾਣ ਵਰਗੀਆਂ ਜ਼ਰੂਰੀ ਗਤੀਵਿਧੀਆਂ ਦੀ ਬਿਨਾਂ ਪਾਸ ਦੇ ਇਜਾਜ਼ਤ ਹੋਵੇਗੀ ।
65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਸਹਿ-ਰੋਗ ਵਾਲੇ ਲੋਕ, ਗਰਭਵਤੀ ਬੀਬੀਆਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਘਰ ਹੀ ਰਹਿਣਗੇ, ਸਿਰਫ ਜ਼ਰੂਰੀ ਲੋੜਾਂ ਅਤੇ ਸਿਹਤ ਉਦੇਸ਼ਾਂ ਨੂੰ ਛੱਡ ਕੇ।

ਵਾਹਨਾਂ ਦੀ ਆਵਾਜਾਈ – ਹਰ ਤਰ੍ਹਾਂ ਦੇ ਸਮਾਨ /ਕਾਰਗੋ ਵਾਹਨ /ਏ. ਟੀ. ਐੱਮ. ਕੈਸ਼ ਵੈਨ /ਐੱਲ. ਪੀ. ਜੀ. /ਤੇਲ ਕੰਟੇਨਰ/ਟੈਂਕਰ ਆਦਿ ਖਾਲੀ ਟਰੱਕਾਂ ਸਮੇਤ 24 & 7 ਦੀ ਇਜਾਜ਼ਤ ਦਿੱਤੀ ਜਾਵੇਗੀ ।
ਮੈਡੀਕਲ ਪੇਸ਼ੇਵਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਸਫਾਈ ਮੁਲਾਜ਼ਮਾਂ, ਐਂਬੂਲੈਂਸ ਅਤੇ ਹੋਰ ਜ਼ਰੂਰੀ/ਐਮਰਜੈਂਸੀ ਡਿਊਟੀ/ਕੋਵਿਡ-19 ਡਿਊਟੀ ’ਤੇ ਪੁਲਸ, ਮੈਜਿਸਟ੍ਰੇਟ, ਫਾਇਰ, ਬਿਜਲੀ ਮੁਲਾਜ਼ਮਾਂ ਨੂੰ ਆਵਾਜਾਈ ਲਈ 24 & 7 ਦੀ ਇਜਾਜ਼ਤ ਦਿੱਤੀ ਜਾਵੇਗੀ ।
ਚਾਰ ਪਹੀਆ, 2 ਪਹੀਆ, ਟੈਕਸੀਆਂ ਅਤੇ ਕੈਬ, ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ਾ ਨੂੰ ਸਵੇਰੇ 5 ਤੋਂ 6 ਵਜੇ ਦੇ ਵਿਚਕਾਰ ਇਜਾਜ਼ਤ ।

ਇਨ੍ਹਾਂ ਨੂੰ ਸਵੇਰੇ 5 ਤੋਂ 9 ਵਜੇ ਤੱਕ ਮਨਜ਼ੂਰੀ – ਦੁੱਧ, ਸਬਜ਼ੀਆਂ, ਦਵਾਈਆਂ ਅਤੇ ਖਾਣ-ਪੀਣ ਵਾਲੀਆਂ ਚੀਜਾਂ ਦੀ ਹੋਮ/ਡੋਰ-ਟੂ-ਡੋਰ ਡਲਿਵਰੀ, ਜਿਨ੍ਹਾਂ ਵਿਚ ਸਿਰਫ ਫੇਰੀਵਾਲੇ, ਰੇਹੜੀ ਵਾਲੇ, ਦੁੱਧ ਵਾਲੇ ਆਦਿ ਸ਼ਾਮਲ ਹਨ, ਨੂੰ ਸਵੇਰੇ 5 ਤੋਂ 9 ਵਜੇ ਤਕ ਇਜਾਜ਼ਤ ਦਿੱਤੀ ਜਾਵੇਗੀ। ਵਿਆਹਾਂ ਅਤੇ ਅੰਤਿਮ ਸੰਸਕਾਰਾਂ ਨੂੰ ਛੱਡ ਕੇ ਕਿਸੇ ਵੀ ਧਾਰਮਿਕ, ਸਿਆਸੀ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਹੋਵੇਗੀ। ਸਸਕਾਰ ਦੌਰਾਨ ਕੇਵਲ 10 ਲੋਕ ਹੀ ਇਕੱਠੇ ਹੋ ਸਕਣਗੇ।

Leave a Reply

Your email address will not be published.