ਬਾਲੀਵੁੱਡ ਨੂੰ ਅੱਜ ਫ਼ਿਰ ਲੱਗਾ ਵੱਡਾ ਝੱਟਕਾ-ਹੁਣ ਇਸ ਮਸ਼ਹੂਰ ਅਦਾਕਾਰ ਦੀ ਹੋਈ ਅਚਾਨਕ ਮੌਤ ਤੇ ਛਾਈ ਸੋਗ ਦੀ ਲਹਿਰ

ਯੂਟਿਊਬ ਤੇ ਫੇਸਬੁੱਕ ’ਤੇ ਲੱਖਾਂ ਫੈਨ ਫਾਲੋਅਰਜ਼ ਰੱਖਣ ਵਾਲੇ ਅਭਿਨੇਤਾ ਰਾਹੁਲ ਵੋਹਰਾ ਦੀ ਐਤਵਾਰ ਸਵੇਰੇ ਸਾਢੇ 6 ਵਜੇ ਕੋਰੋਨਾ ਨਾਲ ਮੌਤ ਹੋ ਗਈ। 23 ਘੰਟੇ ਪਹਿਲਾਂ ਰਾਹੁਲ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ’ਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਟੈਗ ਕਰਦਿਆਂ ਲਿਖਿਆ ਸੀ, ‘ਜੇ ਮੇਰਾ ਚੰਗਾ ਇਲਾਜ ਹੁੰਦਾ ਤਾਂ ਮੈਂ ਬੱਚ ਜਾਂਦਾ, ਤੁਹਾਡਾ ਰਾਹੁਲ ਵੋਹਰਾ। ਮੈਂ ਜਲਦੀ ਪੈਦਾ ਹੋਵਾਂਗਾ ਤੇ ਇਕ ਚੰਗਾ ਕੰਮ ਕਰਾਂਗਾ, ਹੁਣ ਮੈਂ ਹੌਸਲਾ ਗੁਆ ਚੁੱਕਾ ਹਾਂ।’

ਰਾਹੁਲ ਵੋਹਰਾ 5 ਦਿਨ ਪਹਿਲਾਂ ਆਪਣੇ ਲਈ ਆਕਸੀਜਨ ਬੈੱਡ ਦੀ ਬੇਨਤੀ ਕਰ ਰਿਹਾ ਸੀ। ਉਸ ਦਾ ਆਕਸੀਜਨ ਦਾ ਪੱਧਰ ਹਰ ਦਿਨ ਘੱਟ ਰਿਹਾ ਸੀ।

ਉਸ ਨੇ ਲਿਖਿਆ, ‘ਮੈਂ ਕੋਵਿਡ ਪਾਜ਼ੇਟਿਵ ਹਾਂ, ਮੈਂ ਦਾਖ਼ਲ ਹਾਂ। ਲਗਭਗ 4 ਦਿਨਾਂ ਤੋਂ ਇਥੇ ਕੋਈ ਰਿਕਵਰੀ ਨਹੀਂ ਹੋਈ ਹੈ। ਕੀ ਕੋਈ ਹਸਪਤਾਲ ਹੈ, ਜਿਥੇ ਆਕਸੀਜਨ ਬੈੱਡ ਮਿਲ ਸਕਦੇ ਹਨ? ਮੇਰਾ ਆਕਸੀਜਨ ਪੱਧਰ ਲਗਾਤਾਰ ਡਿੱਗ ਰਿਹਾ ਹੈ ਤੇ ਕੋਈ ਵੀ ਵੇਖਣ ਵਾਲਾ ਨਹੀਂ ਹੈ। ਮੈਂ ਇਸ ਨੂੰ ਪੋਸਟ ਕਰਨ ਲਈ ਬਹੁਤ ਮਜਬੂਰ ਹਾਂ ਕਿਉਂਕਿ ਘਰ ਦੇ ਸਾਥੀ ਕੁਝ ਵੀ ਸੰਭਾਲਣ ’ਚ ਅਸਮਰੱਥ ਹਨ।’

ਰਾਹੁਲ ਵੋਹਰਾ 2006 ਤੋਂ ਲੈ ਕੇ 2008 ਤੱਕ ਅਸਮਿਤਾ ਥੀਏਟਰ ਸਮੂਹ ਨਾਲ ਜੁੜੇ ਸਨ। ਰਾਹੁਲ ਵੋਹਰਾ ਦੇ ਦਿਹਾਂਤ ਨਾਲ ਸਬੰਧਤ ਜਾਣਕਾਰੀ ਦਿੰਦੇ ਹੋਏ ਅਸਮਿਤਾ ਥੀਏਟਰ ਸਮੂਹ ਦੇ ਮੁਖੀ ਤੇ ਪਰਉਪਕਾਰੀ ਅਰਵਿੰਦ ਗੌੜ ਲਿਖਦੇ ਹਨ, ‘ਰਾਹੁਲ ਵੋਹਰਾ ਚਲਾ ਗਿਆ ਹੈ।

ਮੇਰਾ ਹੋਣਹਾਰ ਅਦਾਕਾਰ ਹੁਣ ਨਹੀਂ ਰਿਹਾ ਹੈ। ਕੱਲ ਰਾਹੁਲ ਨੇ ਕਿਹਾ ਕਿ ਮੇਰਾ ਚੰਗਾ ਇਲਾਜ ਹੋ ਜਾਂਦਾ ਤਾਂ ਮੈਂ ਵੀ ਬੱਚ ਜਾਂਦਾ। ਕੱਲ ਸ਼ਾਮ ਹੀ ਉਸ ਨੂੰ ਰਾਜੀਵ ਗਾਂਧੀ ਹਸਪਤਾਲ ਤੋਂ ਆਯੂਸ਼ਮਾਨ, ਦਵਾਰਕਾ ’ਚ ਸ਼ਿਫਟ ਕੀਤਾ ਗਿਆ ਪਰ ਰਾਹੁਲ ਤੈਨੂੰ ਨਹੀਂ ਬਚਾ ਸਕੇ, ਮੁਆਫ਼ ਕਰਨਾ, ਅਸੀਂ ਤੁਹਾਡੇ ਅਪਰਾਧੀ ਹਾਂ… ਆਖਰੀ ਸਲਾਮ।’

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *