ਪੰਜਾਬੀਓ ਹੋ ਜਾਓ ਸਾਵਧਾਨ-ਇਹਨਾਂ ਥਾਂਵਾਂ ਤੇ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀਂ,ਦੇਖੋ ਪੂਰੀ ਖਬਰ

ਪਿਛਲੇ ਦਿਨ ਤੋਂ ਮੌਸਮ ‘ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ‘ਚ 11 ਮਈ ਨੂੰ ਮੌਸਮ ਵੀ ਬਦਲ ਜਾਵੇਗਾ। ਤੂਫਾਨ ਤੇ ਬਾਰਸ਼ ਦੇ ਮੱਦੇਨਜ਼ਰ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸਾ-ਸੰਗਰੂਰ ਵਿੱਚ ਆਰੇਂਜ ਅਲਰਟ ਹੈ। ਬੁੱਧਵਾਰ ਤੱਕ, ਰਾਜ ਵਿੱਚ ਕਿਧਰੇ ਤੂਫਾਨ ਤੇ ਬੱਦਲਵਾਈ ਦੀ ਸੰਭਾਵਨਾ ਹੈ।

ਪੰਜਾਬ ਦਾ ਮੌਸਮ ਇਨ੍ਹੀਂ ਦਿਨੀਂ ਚੱਕਰਵਾਤ ਦੇ ਪ੍ਰਭਾਵ ਹੇਠ ਹੈ। ਕਿਧਰੇ ਤੇਜ਼ ਧੁੱਪ ਹੈ ਤੇ ਕਿਧਰੇ ਤੂਫਾਨ ਆ ਰਿਹਾ ਹੈ। ਐਤਵਾਰ ਨੂੰ ਕਈ ਸ਼ਹਿਰਾਂ ‘ਚ ਤਾਪਮਾਨ ਫਿਰ 37 ਡਿਗਰੀ ਨੂੰ ਛੂਹ ਗਿਆ। ਬਠਿੰਡਾ ‘ਚ ਤਾਪਮਾਨ 40.7 ਡਿਗਰੀ ‘ਤੇ ਰਿਹਾ। ਹਾਲਾਂਕਿ, ਸ਼ਾਮ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੂਫਾਨ ਆਇਆ।

ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ ਵਿੱਚ ਹਲਕੀ ਬਾਰਸ਼ ਦੇਖਣ ਨੂੰ ਮਿਲੀ। ਪਟਿਆਲਾ, ਨਵਾਂ ਸ਼ਹਿਰ, ਜਲੰਧਰ ਵਿੱਚ ਵੀ ਕਈ ਥਾਵਾਂ ‘ਤੇ ਮੀਂਹ ਪਿਆ। ਕੁਝ ਦਿਨਾਂ ਲਈ ਮੌਸਮ ਇੰਜ ਹੀ ਰਹਿਣ ਦੀ ਸੰਭਾਵਨਾ ਹੈ।ਹਿਮਾਚਲ ਵਿੱਚ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨੇ ਖੇਤੀਬਾੜੀ ਅਤੇ ਬਾਗਬਾਨੀ ਨੂੰ ਠੱਲ ਪਾਈ ਹੈ। ਐਤਵਾਰ ਨੂੰ ਤੂਫਾਨ ਅਤੇ ਬਰਫਬਾਰੀ ਹੋਈ। 15 ਮਈ ਤੱਕ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਭਾਰੀ ਬਾਰਸ਼ ਦੀ ਸੰਭਾਵਨਾ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਵਿੱਚ ਐਤਵਾਰ ਸ਼ਾਮ ਇੱਕਦਮ ਹੋਈ ਮੌਸਮ ਵਿੱਚ ਤਬਦੀਲੀ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ। ਤੇਜ਼ ਹਨੇਰੀ ਤੇ ਰੁਕ-ਰੁਕ ਕੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ।

ਕਰੋਨਾਵਾਇਰਸ ਕਰਕੇ ਸੂਬੇ ਵਿੱਚ ਲਗਾਈ ਗਈ ਤਾਲਾਬੰਦੀ ਦੌਰਾਨ ਮੌਸਮ ਵਿੱਚ ਹੋਏ ਬਦਲਾਅ ਨੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ। ਭਾਵੇਂ ਤਾਲਾਬੰਦੀ ਕਰਕੇ ਲੋਕ ਘਰੋਂ ਬਾਹਰ ਨਹੀਂ ਨਿਕਲ ਸਕੇ ਪਰ ਘਰ ਵਿੱਚ ਹੀ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ 10 ਮਈ ਨੂੰ ਬੱਦਲਵਾਈ ਰਹਿਣ ਜਦਕਿ 11 ਤੇ 12 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *