ਹੁਣੇ ਹੁਣੇ ਮਸ਼ਹੂਰ ਗਾਇਕ ਸ਼ਿਪਰਾ ਗੋਇਲ ਕਰਨ ਜਾ ਰਹੀ ਵੱਡਾ ਕੰਮ-ਹਰ ਪਾਸੇ ਕਰਾਤੀ ਬੱਲੇ-ਬੱਲੇ,ਦੇਖੋ ਪੂਰੀ ਖ਼ਬਰ

ਪੰਜਾਬੀ ਗਾਇਕਾ ਸ਼ਿਪਰਾ ਗੋਇਲ ਆਪਣੇ ਗੀਤਾਂ ਕਰਕੇ ਕਾਫੀ ਚਰਚਾ ’ਚ ਰਹਿੰਦੀ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸ਼ਿਪਰਾ ਪੰਜਾਬ ਦੀਆਂ ਮਸ਼ਹੂਰ ਗਾਇਕਾਵਾਂ ’ਚੋਂ ਇਕ ਹੈ। ਹਾਲ ਹੀ ’ਚ ਸ਼ਿਪਰਾ ਗੋਇਲ ਨੇ ਲੋੜਵੰਦਾਂ ਲਈ ਵੱਡਾ ਕਦਮ ਚੁੱਕਿਆ ਹੈ।

ਅਸਲ ’ਚ ਸ਼ਿਪਰਾ ਨੇ ਆਪਣੇ ਨਾਂ ਤੋਂ ਇਕ ਐੱਨ. ਜੀ. ਓ. ਦੀ ਸ਼ੁਰੂਆਤ ਕੀਤੀ ਹੈ। ਇਸ ਐੱਨ. ਜੀ. ਓ. ਦਾ ਨਾਂ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਹੈ। ਸ਼ਿਪਰਾ ਗੋਇਲ ਨੇ ਇਸ ਸਬੰਧੀ ਇਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਪੋਸਟ ਸਾਂਝੀ ਕਰਦਿਆਂ ਸ਼ਿਪਰਾ ਗੋਇਲ ਲਿਖਦੀ ਹੈ, ‘ਮੈਂ ਕੁਝ ਦਿਨ ਪਹਿਲਾਂ ਹਸਪਤਾਲ ’ਚ ਦਾਖ਼ਲ ਸੀ। ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਵੀ ਕੁਝ ਅਜਿਹਾ ਹੋ ਜਾਵੇਗਾ ਕਿਉਂਕਿ ਮੈਂ ਆਪਣੀ ਖੁਰਾਕ ਵਧੀਆ ਰੱਖੀ ਹੈ ਤੇ ਰੋਜ਼ਾਨਾ ਕਸਰਤ ਕਰਦੀ ਹਾਂ। ਇਸ ਤਜਰਬੇ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਇਸ ਨੂੰ ਕਿੰਨੇ ਹਲਕੇ ’ਚ ਲੈਂਦੀ ਸੀ।’

ਸ਼ਿਪਰਾ ਨੇ ਅੱਗੇ ਲਿਖਿਆ, ‘ਸਮਾਂ ਅਸਲ ’ਚ ਬੇਹੱਦ ਮੁਸ਼ਕਿਲ ਹੈ। ਕੁਝ ਘੰਟੇ ਹਸਪਤਾਲ ’ਚ ਰਹਿਣ ’ਤੇ ਮੈਂ ਦੇਖਿਆ ਕਿ ਕਿਵੇਂ ਲੋਕ ਆਪਣੇ ਮਰੀਜ਼ ਨੂੰ ਗੱਡੀਆਂ ’ਚ ਲੈ ਕੇ ਬੈੱਡਾਂ ਲਈ ਬੇਨਤੀਆਂ ਕਰ ਰਹੇ ਹਨ। ਹਾਲਾਤ ਬਹੁਤ ਖਰਾਬ ਹਨ, ਸਾਨੂੰ ਸਾਰਿਆਂ ਨੂੰ ਲੋੜ ਹੈ ਇਕ-ਦੂਜੇ ਦੀ ਮਦਦ ਕਰਨ ਦੀ।’

ਐੱਨ. ਜੀ. ਓ. ਦਾ ਜ਼ਿਕਰ ਕਰਦਿਆਂ ਸ਼ਿਪਰਾ ਨੇ ਲਿਖਿਆ, ‘ਮੈਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀ ਹਾਂ ਤੇ ਇਸ ਲਈ ਮੈਂ ਸ਼ਿਪਰਾ ਗੋਇਲ ਫਾਊਂਡੇਸ਼ਨ ਨਾਂ ਦੀ ਐੱਨ. ਜੀ. ਓ. ਬਣਾਈ ਹੈ, ਜਿਸ ਰਾਹੀਂ ਮੈਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਾਂ। ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਜਿੰਨੀ ਹੋ ਸਕੇ ਲੋਕਾਂ ਦੀ ਮਦਦ ਕਰੋ। ਮੈਂ ਇਸ ਕੰਮ ਲਈ ਪੂਰੀ ਕੋਸ਼ਿਸ਼ ਕਰਾਂਗੀ ਬਸ ਰੱਬ ਸਾਥ ਦੇਵੇ।’

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.