ਕਿਸਾਨ ਨਿਧੀ ਯੋਜਨਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਆਈ ਜਰੂਰੀ ਖ਼ਬਰ-ਜਲਦ ਕਰਲੋ ਇਹ ਕੰਮ,ਦੇਖੋ ਪੂਰੀ ਖ਼ਬਰ

ਦੇਸ਼ ਦੇ 11 ਕਰੋੜ ਤੋਂ ਜ਼ਿਆਦਾ ਕਿਸਾਨ ਪੀਐੱਮ ਕਿਸਾਨ ਦੀ ਅਪ੍ਰੈਲ-ਜੁਲਾਈ ਵਾਲੀ 2000 ਰੁਪਏ ਦੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਸੂਬਾ ਸਰਕਾਰਾਂ RFT ਸਾਈਨ ਕਰ ਚੁੱਕੀ ਹੈ ਤੇ ਕੇਂਦਰ ਸਰਕਾਰ ਨੇ ਵੀ FTO ਜੈਨਰੇਟ ਕਰ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨ ਸਨਮਾਨ ਨਿਧੀ ਦੀ 8ਵੀਂ ਕਿਸ਼ਤ 10 ਮਈ ਤਕ ਤੁਹਾਡੇ ਖਾਤੇ ‘ਚ ਪਹੁੰਚ ਸਕਦੀ ਹੈ।

ਪੀਐੱਮ ਕਿਸਾਨ ਦੀ 8ਵੀਂ ਕਿਸ਼ਤ ਦਾ ਸਟੇਟਸ ਚੈੱਕ ਕਰਨ ਲਈ PM Kisan ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਜਾਓ ਤੇ ‘Farmers Corner’ ਦੀ ਆਪਸ਼ਨ ਚੁਣੋ। ਇਸ ਤੋਂ ਬਾਅਦ ‘Beneficiary Status’ ਦੇ ਆਪਨ ‘ਤੇ ਕਲਿੱਕ ਕਰੋ, ਅਜਿਹਾ ਕਰਦਿਆਂ ਹੀ ਇਕ ਨਵਾਂ ਪੇਜ ਓਪਨ ਹੋਵੇਗਾ। ਇੱਥੇ ਆਧਾਰ ਨੰਬਰ, ਬੈਂਕ ਖਾਤਾ, ਜਾਂ ਮੋਬਾਈਲ ਨੰਬਰ ‘ਚ ਕਿਸੇ ਇਕ ਆਪਸ਼ਨ ਨੂੰ ਚੁਣੋ ਤੇ ਮੰਗੀ ਗਈ ਜਾਣਕਾਰੀ ਦਿਓ। ਹੁਣ ‘Get Data’ ‘ਤੇ ਕਲਿੱਕ ਕਰੋ। ਹੁਣ ਤੁਹਾਨੂੰ ਸਾਰੇ ਟ੍ਰਾਂਜੈਕਸ਼ਨ ਦੀ ਜਾਣਕਾਰੀ ਦਿਖਾਉਣ ਲੱਗੇਗੀ। ਇੱਥੇ ਤੁਹਾਨੂੰ ਆਉਣ ਵਾਲੀ 8ਵੀਂ ਕਿਸ਼ਤ ਦਾ ਵੀ ਸਟੇਟਸ ਦਿਖਾਈ ਦੇਵੇਗਾ।

ਕੀ ਹੈ FTO?

FTO ਦਾ ਮਤਲਬ ਫੰਡ ਟਰਾਂਸਫਰ ਆਰਡਰ ਹੈ। ਹਾਲਾਂਕਿ ਇਸ ਨਾਲ ਪੈਮੇਂਟ ਹੋ ਚੁੱਕੀ ਹੈ, ਇਸ ਬਾਰੇ ਪਤਾ ਨਹੀਂ ਲੱਗਦਾ ਪਰ ਜੇ ਇਹ ਅੱਠ ਸ਼ਬਦ ਤੁਹਾਡੇ ਵੇਰਵੇ ਵਿਚ ਲਿਖੇ ਹੋਏ ਆ ਰਹੇ ਹਨ ਤਾਂ ਇਸਦਾ ਮਤਲਬ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਪੈਮੇਂਟ ਹੋ ਜਾਵੇਗੀ ਤੇ ਰਕਮ ਖਾਤੇ ਵਿਚ ਆ ਜਾਵੇਗੀ।

ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ
1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਲਾਗਇਨ ਕਰੋ।
2. ਇੱਥੇ ਖੱਬੇ ਪਾਸੇ ਤੁਹਾਨੂੰ Farmer’s Corner ਦੀ ਆਪਸ਼ਨ ਮਿਲੇਗੀ।

3. ‘Farmer’s Corner’ ‘ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।
4. ਹੁਣ ‘Beneficiary List’ ‘ਤੇ ਕਲਿੱਕ ਕਰੋ।
5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ‘ਤੇ ਪਿੰਡ ਚੁਣੋ ਤੇ ‘Get Report’ ‘ਤੇ ਕਲਿੱਕ ਕਰੋ।

Leave a Reply

Your email address will not be published. Required fields are marked *