ਪੈਟਰੋਲ ਏੰਡ ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ,ਇਹਨਾਂ ਸ਼ਹਿਰਾਂ ਚ’ 100 ਤੋਂ ਪਾਰ-ਦੇਖੋ ਆਪਣੇ ਸ਼ਹਿਰ ਦੇ ਰੇਟ

ਪਿਛਲੇ ਇਕ ਹਫਤੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਦੇਸ਼ ਦੇ ਕਈ ਸ਼ਹਿਰਾਂ ‘ਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ।

ਦਰਅਸਲ, ਸਰਕਾਰੀ ਤੇਲ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਨਵੇਂ ਰੇਟ ਦੇ ਅਨੁਸਾਰ, ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ 27 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀ ਕੀਮਤ ਵਿੱਚ 30 ਪੈਸੇ ਦਾ ਵਾਧਾ ਦੇਖਿਆ ਜਾ ਰਿਹਾ ਹੈ। ਕੱਲ੍ਹ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਪੈਟਰੋਲ ਦੀ ਕੀਮਤ ਵਿੱਚ 26 ਪੈਸੇ ਦਾ ਵਾਧਾ ਹੋਇਆ ਸੀ ਅਤੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ 33 ਪੈਸੇ ਦਾ ਵਾਧਾ ਹੋਇਆ ਸੀ।

ਆਈਆਈਐਫਐਲ ਸਕਿਓਰਟੀਜ਼ ਦੇ ਮੀਤ ਪ੍ਰਧਾਨ ਅਨੁਜ ਗੁਪਤਾ ਦੀ ਮੰਨੀਏ ਤਾਂ ਵੱਧਦੀ ਮੰਗ ਕਾਰਨ ਕੱਚਾ ਤੇਲ ਮਹਿੰਗਾ ਹੋਣਾ ਸ਼ੁਰੂ ਹੋ ਗਿਆ ਹੈ। ਉਥੇ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ, ਬ੍ਰੈਂਟ ਕਰੂਡ 75 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਜਿਸਦਾ ਅਰਥ ਹੈ ਕਿ ਪੈਟਰੋਲ 3 ਤੋਂ 4 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ।

ਦੱਸ ਦੇਈਏ ਕਿ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 91.80 ਰੁਪਏ ਹੋ ਗਈ ਹੈ, ਜਦਕਿ ਡੀਜ਼ਲ 82.36 ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 98.12 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 89.48 ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਚੇਨਈ ਵਿੱਚ ਪੈਟਰੋਲ ਦੀ ਕੀਮਤ 93.62 ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਡੀਜ਼ਲ 87.25 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 91.92 ਤੱਕ ਪਹੁੰਚ ਗਈ ਹੈ, ਜਦਕਿ ਡੀਜ਼ਲ 85.20 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।ਅਨੂਪੁਰ ‘ਚ ਪੈਟਰੋਲ ਦੀ ਕੀਮਤ 102.40 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 93.06 ਰੁਪਏ ਪ੍ਰਤੀ ਲੀਟਰ ਹੈ। ਸ਼੍ਰੀਗੰਗਾਨਗਰ ਵਿੱਚ ਪੈਟਰੋਲ ਦੀ ਕੀਮਤ 102.70 ਰੁਪਏ ਪ੍ਰਤੀ ਲੀਟਰ ਸੀ ਜਦੋਂ ਕਿ ਡੀਜ਼ਲ 95.06 ਰੁਪਏ ਪ੍ਰਤੀ ਲੀਟਰ ਸੀ।

Leave a Reply

Your email address will not be published. Required fields are marked *