ਪਰਿਵਾਰ ਚ’ 1 ਤੋਂ ਜ਼ਿਆਦਾ ਮੈਂਬਰਾਂ ਨੂੰ ਕਰੋਨਾ ਹੋਣ ਤੇ ਪੰਜਾਬ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਕੁੱਝ ਦਿਨ ਪਹਿਲਾਂ ਹੈਲਥ ਰਿਸਪਾਂਸ ਅਤੇ ਪ੍ਰੀਕਿਓਰਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਵਿਚ ਫ਼ੈਸਲਾ ਲਿਆ ਗਿਆ ਕਿ ਹੁਣ ਇਕ ਪਰਿਵਾਰ ਵਿਚ 1 ਤੋਂ ਜ਼ਿਆਦਾ ਕੋਰੋਨਾ ਮਰੀਜ਼ ਹੋਣ ’ਤੇ ਵੀ ਉਨ੍ਹਾਂ ਨੂੰ ਇਕ ਹੀ ਫਤਿਹ ਕਿੱਟ ਮਿਲੇਗੀ। ਮੀਟਿੰਗ ’ਚ ਇਹ ਹੁਕਮ ਜਾਰੀ ਹੁੰਦੇ ਹੀ ਪੰਜਾਬ ਦੇ ਸਾਰੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਅਸਲ ’ਚ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ ਨੂੰ ਇਕ ਫਤਿਹ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ।ਉਸ ਕਿੱਟ ਵਿਚ ਇਕ ਆਕਸੀਮੀਟਰ, ਡਿਜ਼ੀਟਲ ਥਰਮਾਮੀਟਰ, ਸਟੀਮਰ, ਮਾਸਕ, ਸੈਨੇਟਾਈਜ਼ਰ ਅਤੇ ਕੋਰੋਨਾ ਨਾਲ ਸਬੰਧਿਤ ਦਵਾਈਆਂ ਹੁੰਦੀਆਂ ਹਨ। ਹੁਣ ਤੱਕ ਤਾਂ ਇਕ ਮਰੀਜ਼ ਨੂੰ ਇਕ ਕਿੱਟ ਦਿੱਤੀ ਜਾਂਦੀ ਸੀ।

ਜੇਕਰ ਇਕ ਪਰਿਵਾਰ ਵਿਚ 1 ਤੋਂ ਜ਼ਿਆਦਾ ਮਰੀਜ਼ ਹੁੰਦੇ ਸਨ ਤਾਂ ਸਾਰਿਆਂ ਨੂੰ ਕਿੱਟ ਦਿੱਤੀ ਜਾਂਦੀ ਸੀ, ਜਿਸ ਨਾਲ ਇਕ ਹੀ ਪਰਿਵਾਰ ਦੇ ਕੋਲ ਕਈ ਆਕਸੀਮੀਟਰ, ਸਟੀਮਰ ਅਤੇ ਹੋਰ ਸਮਾਨ ਪੁੱਜ ਜਾਂਦਾ ਸੀ, ਜਿਸ ਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ ਸੀ, ਜਦੋਂ ਕਿ ਲੋੜਵੰਦ ਲੋਕਾਂ ਕੋਲ ਕਿੱਟ ਨਹੀਂ ਪੁੱਜ ਪਾਉਂਦੀ ਸੀ।

ਇਸ ਲਈ ਹੁਣ ਨਵੇਂ ਆਏ ਹੁਕਮਾਂ ਮੁਤਾਬਕ ਇਕ ਪਰਿਵਾਰ ਨੂੰ ਇਕ ਹੀ ਕਿੱਟ ਦਿੱਤੀ ਜਾਵੇਗੀ। ਭਾਵੇਂ ਇਕ ਪਰਿਵਾਰ ਵਿਚ ਇਕ ਤੋਂ ਜ਼ਿਆਦਾ ਮਰੀਜ਼ ਕਿਉਂ ਨਾ ਹੋਣ। ਇਸ ’ਤੇ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਮਰੀਜ਼ ਦੇ ਹਾਲਾਤ ਮੁਤਾਬਕ ਜੇਕਰ ਉਨ੍ਹਾਂ ਨੂੰ ਜ਼ਿਆਦਾ ਦਵਾਈਆਂ ਦੀ ਲੋੜ ਹੋਵੇਗੀ ਤਾਂ ਉਹ ਮੁਹੱਈਆ ਕਰਵਾਏਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *