ਪੰਜਾਬ ਚ ਇਥੇ ਪਾਣੀ ਨੇ ਮਚਾਈ ਭਾਰੀ ਤਬਾਹੀ–ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਜਿਉਣ ਲਈ ਤਿੰਨ ਮੁੱਢਲੀਆਂ ਲੋੜਾਂ ਵਿੱਚ ਰੋਟੀ ਕੱਪੜਾ ਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਉੱਥੇ ਹੀ ਪਾਣੀ ਦੇ ਬਿਨਾਂ ਵੀ ਇਨਸਾਨ ਦੀ ਜ਼ਿੰਦਗੀ ਨਹੀਂ ਹੈ। ਦੁਨੀਆਂ ਵਿੱਚ ਹਰ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ। ਭਾਰਤ ਵਿਚ ਦੇਸ਼ ਵਾਸੀਆਂ ਦਾ ਢਿੱਡ ਭਰਨ ਦੇ ਵਾਸਤੇ ਫ਼ਸਲਾਂ ਨੂੰ ਉਗਾਇਆ ਜਾਂਦਾ ਹੈ। ਇਨ੍ਹਾਂ ਫ਼ਸਲਾਂ ਨੂੰ ਬਿਜਾਈ ਤੋਂ ਲੈ ਕੇ ਪੱਕਣ ਤਕ ਕਈ ਤਰ੍ਹਾਂ ਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ।

ਇਨ੍ਹਾਂ ਤੱਤਾਂ ਦੇ ਵਿੱਚੋਂ ਸਭ ਤੋਂ ਜ਼ਰੂਰੀ ਤੱਤ ਪਾਣੀ ਹੈ। ਜਿਸਦੇ ਬਿਨਾ ਕਿਸੇ ਵੀ ਫ਼ਸਲ ਨੂੰ ਉਗਾਇਆ ਨਹੀਂ ਜਾ ਸਕਦਾ। ਖੇਤੀ ਨੂੰ ਸਹੀ ਮਾਤਰਾ ਵਿੱਚ ਸਿੰਜਾਈ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ।ਪੰਜਾਬ ਵਿਚ ਇਥੇ ਪਾਣੀ ਨੇ ਤਬਾਹੀ ਮਚਾਈ ਹੈ, ਜਿਸ ਬਾਰੇ ਹੋਰ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਦੂਲਗੜ ਤੋਂ ਮਿਲੀ ਖਬਰ ਅਨੁਸਾਰ ਭਾਖੜਾ ਮੇਨ ਬ੍ਰਾਂਚ ਵਿੱਚੋਂ ਨਿਕਲਦੀ ਹੈ ਪਿੰਡ ਭਗਵਾਨਪੁਰ ਹੀਂਗਣਾ ਕੋਲ 50 ਫੁੱਟ ਚੌੜਾ ਪਾੜ ਪੈਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਸ ਪਾੜ ਪੈਣ ਨਾਲ ਪਾਣੀ ਦੀ ਲੀਕੇਜ ਹੋਣ ਕਾਰਨ ਨਹਿਰ ਦਾ ਪਾਣੀ ਸੀਚੇਵਾਲ ਮਾਡਲ ਤੇ ਬਣੇ ਟਰੀਟਮੈਂਟ ਪਲਾਂਟ ਵਿੱਚ ਦਾਖਲ ਹੋ ਗਿਆ। ਜਿਸ ਨਾਲ ਪਿੰਡ ਦੀ ਅਬਾਦੀ ਅਤੇ ਸ਼ਮਸ਼ਾਨਘਾਟ ਕੋਲ ਘੱਗਰ ਦੇ ਪੁਲ ਨੂੰ ਜਾਂਦੀ ਸੜਕ ਤੋਂ ਵੀ ਕਰਾਸ ਕਰ ਗਿਆ।

ਵੱਡੀ ਮਾਤਰਾ ਵਿੱਚ ਇਸ ਪਾਣੀ ਦੇ ਸੜਕ ਉਪਰ ਆ ਜਾਣ ਕਾਰਨ ਸੜਕੀ ਆਵਾਜਾਈ ਉਪਰ ਵੀ ਅਸਰ ਪਿਆ ਜਿਸ ਕਾਰਨ ਆਵਾਜਾਈ ਨੂੰ ਬੰਦ ਕਰਨਾ ਪਿਆ। ਉਥੇ ਹੀ ਪਿੰਡ ਵਾਸੀਆਂ ਨੇ ਟੁੱਟੀ ਸੜਕ ਦੀ ਮੁਰੰਮਤ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ ਨੂੰ ਪਾ ਕੇ ਪੱਕਾ ਹੱਲ ਕੀਤਾ ਜਾਵੇ। ਉਥੇ ਹੀ ਕੱਲ ਸਵੇਰ ਤੋਂ ਨਹਿਰ ਵਿਚ ਦੁਬਾਰਾ ਪਾਣੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਵੱਡੀ ਪੱਧਰ ਤੇ ਸਹਾਇਤਾ ਦੇ ਕੇ ਪਾੜ ਨੂੰ ਪੂਰਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਨਹਿਰ ਬੰਦ ਚੱਲ ਰਹੀ ਸੀ, ਉਥੇ ਹੀ ਕੱਲ ਆਏ ਤੇਜ਼ ਪਾਣੀ ਦੇ ਵਹਾਅ ਕਾਰਨ ਲੀਕੇਜ਼ ਹੋਣ ਨਾਲ ਚੌੜਾ ਪਾੜ ਪੈ ਗਿਆ ਜਿਸ ਕਾਰਨ ਪਿੰਡ ਵਾਲੇ ਪਾਸੇ ਤੋਂ ਨਹਿਰ ਟੁੱਟ ਗਈ। ਉਥੇ ਹੀ ਪਿੰਡ ਦੇ 100 ਏਕੜ ਰਕਬੇ ਵਿੱਚ ਪਾਣੀ ਭਰਨ ਕਾਰਨ 15 ਏਕੜ ਵਿੱਚ ਬੀਜੀਆਂ ਸਬਜ਼ੀਆਂ, ਨਰਮੇ ਦੀ ਫਸਲ ਅਤੇ ਚਾਰੇ ਨੂੰ ਭਾਰੀ ਨੁਕਸਾਨ ਹੋਇਆ ਹੈ।

Leave a Reply

Your email address will not be published.