ਹੁਣੇ ਹੁਣੇ ਮਾਲਵੇ ਦੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ ਤੇ ਛਾਈ ਸੋਗ ਦੀ ਲਹਿਰ

ਪਿਛਲੇ ਸਾਲ ਵਿੱਚ ਕੋਰੋਨਾ ਦਾ ਕਹਿਰ ਦੇਖਣ ਤੋਂ ਬਾਅਦ ਲੋਕਾਂ ਵੱਲੋਂ 2021 ਲਈ ਇਹ ਹੀ ਦੁਆਵਾਂ ਕੀਤੀਆਂ ਜਾ ਰਹੀਆਂ ਸਨ ਕਿ ਇਹ ਸਭ ਲਈ ਖੁਸ਼ੀਆ ਲੈ ਕੇ ਆਵੇ। ਕਿਉਂਕਿ ਜਿੰਨੇ ਕੁ ਦੁੱਖ ਲੋਕਾਂ ਨੇ 2020 ਵਿੱਚ ਵੇਖੇ ਹਨ ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਪਰ ਲੱਗਦਾ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੈ।

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਣਗਿਣਤ ਵੱਖ ਵੱਖ ਖੇਤਰਾਂ ਦੀਆਂ ਮਹਾਨ ਸਖਸ਼ੀਅਤਾਂ ਕਿਸੇ ਨਾ ਕਿਸੇ ਕਾਰਨ ਇਸ ਦੁਨੀਆ ਤੋਂ ਹਮੇਸ਼ਾ ਲਈ ਦੂਰ ਹੋ ਗਈਆਂ ਹਨ। ਸਾਹਿਤ ਜਗਤ ,ਰਾਜਨੀਤਿਕ ਜਗਤ, ਖੇਡ ਜਗਤ, ਮਨੋਰੰਜਨ ਜਗਤ ,ਧਾਰਮਿਕ ਜਗਤ, ਫਿਲਮੀ ਜਗਤ ਵਿੱਚੋਂ ਜਾਣ ਵਾਲੀਆਂ ਇਨ੍ਹਾਂ ਸਖਸ਼ੀਅਤਾਂ ਦੀ ਕਮੀ ਉਨ੍ਹਾਂ ਦੇ ਖੇਤਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਮਾਲਵੇ ਦੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵੇ ਦੇ ਜਿਲੇ ਫ਼ਰੀਦਕੋਟ ਤੇ ਇੱਕ ਕਲਾਕਾਰ ਨੇ ਆਪਣੀ ਕਲਾਕਾਰੀ ਦਾ ਲੋਹਾ ਦੁਨੀਆ ਵਿੱਚ ਮਨਾਇਆ ਹੈ। ਉਹਨਾਂ ਦੁਆਰਾ ਬਣਾਈਆਂ ਗਈਆਂ ਮੂਰਤੀਆਂ ਵੱਖ-ਵੱਖ ਜਗ੍ਹਾ ਖੂਬਸੂਰਤੀ ਦੀ ਗਵਾਹੀ ਭਰਦੀਆਂ ਹਨ। ਕੋਟਕਪੂਰਾ ਦੇ ਮਹਾਨ ਮੂਰਤੀਕਾਰ ਗੁਰਮੇਲ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਗੁਰਮੇਲ ਸਿੰਘ ਦੁਆਰਾ ਬਣਾਈਆਂ ਗਈਆਂ ਮੂਰਤੀਆਂ ਪੰਜਾਬ ਦੇ ਹਰੇਕ ਰਾਮ ਬਾਗ ਅਤੇ ਚੌਕਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਗੁਰਮੇਲ ਸਿੰਘ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਤੇ ਬਠਿੰਡਾ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਬਾਰੇ ਜਾਣਕਾਰੀ ਉਨ੍ਹਾਂ ਦੀ ਬੇਟੀ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਜੀ ਮੂਰਤੀਕਾਰ ਗੁਰਮੇਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਰਾਮਬਾਗ ਨੇੜੇ ਹਰੀਨੋਂ ਫਾਟਕ ਕੋਲ ਕੀਤਾ ਜਾਵੇਗਾ।

ਇਸ ਮੌਕੇ ਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾਵੇਗੀ। ਮੂਰਤੀਕਾਰ ਕੋਟਕਪੂਰੇ ਦੇ ਵਸਨੀਕ ਗੁਰਮੇਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੀਆਂ ਛੱਡ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਬੇਟੀ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਪਤਾ ਹੈ। ਉੱਥੇ ਹੀ ਇਕ ਬੇਟੀ ਮੰਦਬੁੱਧੀ ਹੈ। ਗੁਰਮੇਲ ਸਿੰਘ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

Leave a Reply

Your email address will not be published.