ਹੁਣੇ ਹੁਣੇ ਪੰਜਾਬ ਚ’ ਏਥੇ ਬੱਸ ਸਰਵਿਸ ਤੇ ਲੱਗੀ ਰੋਕ-ਸਫ਼ਰ ਕਰਨ ਵਾਲੇ ਹੋਜੋ ਸਾਵਧਾਨ

ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਲਈ ਬੱਸਾਂ ਦਾ ਪਰਿਚਾਲਨ ਅੱਜ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਹੁਣ ਸਿਰਫ਼ ਪਾਨੀਪਤ ਦੇ ਬਹਾਲਗੜ੍ਹ ਤੱਕ ਹੀ ਬੱਸਾਂ ਜਾਣਗੀਆਂ। ਜੇਕਰ ਸਵਾਰੀ ਅੰਬਾਲਾ ਤੱਕ ਹੋਈ ਤਾਂ ਬਹਾਲਗੜ੍ਹ ਤੱਕ ਵੀ ਬੱਸਾਂ ਨਹੀਂ ਭੇਜੀਆਂ ਜਾਣਗੀਆਂ। ਇਹ ਫ਼ੈਸਲਾ ਜਲੰਧਰ ਡਿਪੂ-1 ਅਤੇ 2 ਵੱਲੋਂ ਲਿਆ ਗਿਆ ਹੈ। ਫਿਲਹਾਲ 16 ਮਈ ਤੱਕ ਦਿੱਲੀ ਲਈ ਬੱਸਾਂ ਬੰਦ ਰਹਿਣਗੀਆਂ ਅਤੇ ਇਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਬਾਰਡਰ ’ਤੇ ਸਖ਼ਤੀ ਜ਼ਿਆਦਾ ਵਧ ਚੁੱਕੀ ਹੈ, ਜਿਸ ਕਾਰਨ ਹਰੇਕ ਯਾਤਰੀ ਦੀ ਕੋਰੋਨਾ ਨੈਗੇਟਿਵ ਰਿਪੋਰਟ ਵੇਖੀ ਜਾ ਰਹੀ ਹੈ। ਜਿਨ੍ਹਾਂ ਕੋਲ ਰਿਪੋਰਟ ਨਹੀਂ ਹੁੰਦੀ, ਉਨ੍ਹਾਂ ਨੂੰ ਦਿੱਲੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ। ਇਸ ਕਾਰਨ ਜੋ ਬੱਸਾਂ ਦਿੱਲੀ ਜਾਂਦੀਆਂ ਹਨ, ਉਨ੍ਹਾਂ ਨੂੰ ਵੀ ਅੱਗੇ ਜਾਣ ਵਿਚ ਪ੍ਰੇਸ਼ਾਨੀ ਆਉਂਦੀ ਹੈ, ਜਿਸ ਕਾਰਨ ਬੱਸਾਂ ਨਾ ਚਲਾਉਣ ’ਤੇ ਸਹਿਮਤੀ ਬਣੀ ਹੈ। 13 ਮਈ ਤੋਂ ਬੱਸਾਂ ਦਿੱਲੀ ਬਾਰਡਰ ’ਤੇ ਪਾਨੀਪਤ ਦੇ ਨਾਲ ਲੱਗਦੇ ਬਹਾਲਗੜ੍ਹ ਤੱਕ ਹੀ ਜਾਣਗੀਆਂ । ਇਸ ਤੋਂ ਅੱਗੇ ਲਈ ਜਲੰਧਰ ਡਿਪੂਆਂ ਦੀਆਂ ਬੱਸਾਂ ਨਹੀਂ ਜਾਣਗੀਆਂ। ਦੂਜੇ ਡਿਪੂਆਂ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ ਜਾਂ ਨਹੀਂ, ਇਹ ਉਥੋਂ ਦੇ ਅਧਿਕਾਰੀਆਂ ’ਤੇ ਨਿਰਭਰ ਕਰਦਾ ਹੈ। ਕਾਊਂਟਰਾਂ ’ਤੇ ਦਿੱਲੀ ਰੂਟ ਲਈ ਬੱਸਾਂ ਲੱਗੀਆਂ ਹੋਈਆਂ ਸਨ, ਜਿਸ ਵਿਚ ਪੀ. ਆਰ. ਟੀ. ਸੀ. ਕਪੂਰਥਲਾ ਡਿਪੂ ਦੀਆਂ ਬੱਸਾਂ ਸ਼ਾਮਲ ਸਨ।

ਬੱਸਾਂ ਦੇ ਕੁਝ ਚਾਲਕ ਦਲਾਂ ਨੇ ਦੱਸਿਆ ਕਿ ਜੋ ਯਾਤਰੀ ਘੱਟ ਹੁੰਦੇ ਹਨ, ਉਦੋਂ ਉਹ ਅੰਬਾਲਾ ਤੋਂ ਅੱਗੇ ਨਹੀਂ ਜਾਂਦੇ। ਜੋ ਯਾਤਰੀ ਬੱਸਾਂ ਰਾਹੀਂ ਦਿੱਲੀ ਜਾਣਾ ਚਾਹੁੰਦੇ ਹਨ, ਉਹ ਪੂਰੀ ਜਾਣਕਾਰੀ ਲੈ ਕੇ ਹੀ ਨਿਕਲਣ ਕਿਉਂਕਿ ਅੰਬਾਲਾ ਤੋਂ ਅੱਗੇ ਦਿੱਲੀ ਲਈ ਦੂਸਰੀਆਂ ਬੱਸਾਂ ਮਿਲਣ ’ਤੇ ਵੀ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਉਥੇ ਹੀ ਅੱਜ ਜਲੰਧਰ ਤੋਂ ਜਾਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਕਾਰਨ ਅੱਜ ਮੁਸਾਫਿਰਾਂ ਦੀ ਗਿਣਤੀ ਵਿਚ ਭਾਰੀ ਕਮੀ ਵੇਖਣ ਨੂੰ ਮਿਲੀ।

ਜਲੰਧਰ ਤੋਂ ਅੰਬਾਲਾ ਲਈ ਕਈ ਬੱਸਾਂ ਕਰਨੀਆਂ ਪਈ ਰੱਦ – ਜਲੰਧਰ ਡਿਪੂਆਂ ਵੱਲੋਂ ਅੰਬਾਲਾ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਬੁੱਧਵਾਰ ਕਈ ਬੱਸਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਯਾਤਰੀ ਹੀ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਜੋ ਬੱਸਾਂ ਰਵਾਨਾ ਕੀਤੀਆਂ ਗਈਆਂ, ਉਨ੍ਹਾਂ ਵਿਚ ਵੀ ਯਾਤਰੀ ਬਹੁਤ ਘੱਟ ਗਿਣਤੀ ਵਿਚ ਬੈਠੇ ਸਨ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਯਾਤਰੀਆਂ ਦੀ ਗਿਣਤੀ ਦੇਖ ਕੇ ਬੱਸਾਂ ਚਲਾਈਆਂ ਜਾਣਗੀਆਂ।

ਪੰਜਾਬ ਦੇ ਮੁੱਖ ਰੂਟਾਂ ’ਤੇ ਚਲਾਈਆਂ ਗਈਆਂ ਜ਼ਿਆਦਾ ਬੱਸਾਂ – ਯਾਤਰੀਆਂ ਦੀ ਗਿਣਤੀ ਭਾਵੇਂ ਹੀ ਘੱਟ ਰਹੀ ਪਰ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਦੁਪਹਿਰ ਦੇ ਸਮੇਂ ਮੀਂਹ ਰੁਕਣ ਤੋਂ ਬਾਅਦ ਪੰਜਾਬ ਦੇ ਰੂਟਾਂ ’ਤੇ ਜ਼ਿਆਦਾ ਬੱਸਾਂ ਚਲਾਈਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਡਿਮਾਂਡ ਨੂੰ ਦੇਖਦਿਆਂ ਪੰਜਾਬ ਵਿਚ ਦੁਪਹਿਰ ਦੇ ਸਮੇਂ ਬੱਸਾਂ ਵਧਾਈਆਂ ਗਈਆਂ ਹਨ। ਅੱਜ ਭਾਵੇਂ ਹੀ ਜ਼ਿਆਦਾ ਰਿਸਪਾਂਸ ਨਹੀਂ ਮਿਲ ਸਕਿਆ ਪਰ ਕੱਲ ਵੀ ਇਸੇ ਤਰ੍ਹਾਂ ਬੱਸਾਂ ਚਲਾਈਆਂ ਜਾਣਗੀਆਂ ਤਾਂ ਕਿ ਯਾਤਰੀਆਂ ਨੂੰ ਸਹੂਲਤ ਹੋ ਸਕੇ।

ਅਜਿਹੇ ਹਾਲਾਤ ਵਿਚ ਪ੍ਰਾਈਵੇਟ ਬੱਸ ਸੇਵਾ ਹੋ ਰਹੀ ਪ੍ਰਭਾਵਿਤ – ਉਥੇ ਹੀ ਵੇਖਣ ਵਿਚ ਆ ਰਿਹਾ ਹੈ ਕਿ ਯਾਤਰੀ ਨਾ ਹੋਣ ਕਾਰਨ ਪ੍ਰਾਈਵੇਟ ਸੇਵਾ ਪ੍ਰਭਾਵਿਤ ਹੋ ਰਹੀ ਹੈ। ਹੁਣ ਬੱਸ ਅੱਡੇ ਵਿਚ ਨਾਮਾਤਰ ਪ੍ਰਾਈਵੇਟ ਬੱਸਾਂ ਹੀ ਪਹੁੰਚ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਦੇ ਡੀਜ਼ਲ ਦਾ ਖ਼ਰਚਾ ਕੱਢਣਾ ਵੀ ਮੁਸ਼ਕਲ ਹੋ ਰਿਹਾ ਹੈ। ਕੁਝ ਰੂਟਾਂ ’ਤੇ ਜੇ ਜਾਂਦੇ ਸਮੇਂ ਯਾਤਰੀ ਮਿਲ ਜਾਂਦੇ ਹਨ ਤਾਂ ਵਾਪਸੀ ਸਮੇਂ ਬੱਸ ਨੂੰ ਖਾਲੀ ਆਉਣਾ ਪੈਂਦਾ ਹੈ, ਇਸ ਲਈ ਟਰਾਂਸਪੋਰਟਰਾਂ ਵੱਲੋਂ ਬੱਸਾਂ ਨੂੰ ਕਾਫ਼ੀ ਘੱਟ ਗਿਣਤੀ ਵਿਚ ਚਲਾਇਆ ਜਾ ਰਿਹਾ ਹੈ।

Leave a Reply

Your email address will not be published.