ਅੱਜ ਇਹਨਾਂ ਕਿਸਾਨਾਂ ਦੇ ਖਾਤਿਆਂ ਵਿਚ ਮੋਦੀ ਸਾਬ ਪਾਉਣਗੇ ਪੈਸੇ-ਖਾਤੇ ਕਰਲੋ ਤਿਆਰ

ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨ ਸਮਾਨ ਨਿਧੀ ਦੇ ਤਹਿਤ ਮਿਲਣ ਵਾਲੇ ਪੈਸਿਆਂ ਦੀ ਅੱਠਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਚ ਭੇਜੀ ਜਾਵੇਗੀ। ਮੋਦੀ ਸਵੇਰੇ 11 ਵਜੇ ਇਕ ਸਮਾਗਮ ‘ਚ ਕਿਸਾਨਾਂ ਨੂੰ ਇਹ ਕਿਸ਼ਤ ਜਾਰੀ ਕਰਨਗੇ। ਵਰਚੂਅਲ ਮਾਦਿਅਣ ਰਾਹੀਂ ਹੋ ਵਾਲੇ ਸਮਾਗਮ ‘ਚ ਦੇਸ਼ਭਰ ‘ਚੋਂ ਕਰੀਬ 9.5 ਕਰੋੜ ਕਿਸਾਨਾਂ ਦੇ ਖਾਤੇ ‘ਚ 19,000 ਕਰੋੜ ਰੁਪਏ ਭੇਜੇ ਜਾਣਗੇ। ਹੁਣ ਤਕ ਇਸ ਯੋਜਨਾ ਦੇ ਤਹਿਤ 1.15 ਲੱਖ ਕਰੋੜ ਰੁਪਏ ਕਿਸਾਨ ਪਰਿਵਾਰਾਂ ਦੇ ਖਾਤਿਆਂ ‘ਚ ਭੇਜੇ ਜਾਣਗੇ।

ਬੰਗਾਲ ਨੂੰ ਵੀ ਮਿਲੇਗੀ ਸੌਗਾਤ – ਅੱਜ ਦਾ ਦਿਨ ਬੰਗਾਲ ਦੇ ਕਿਸਾਨਾਂ ਲਈ ਵੀ ਖਾਸ ਹੋਵੇਗਾ। ਲਗਾਤਾਰ ਮੋਦੀ ਸਰਕਾਰ ਦੀ ਇਸ ਸਕੀਮ ਦਾ ਬੰਗਾਲ ‘ਚ ਵਿਰੋਧ ਕਰਦੀ ਰਹੀ ਮਮਤਾ ਸਰਕਾਰ ਨੇ ਆਖਿਰਕਾਰ ਆਪਣਾ ਰੁਖ ਬਦਲਣ ਦਾ ਫੈਸਲਾ ਕੀਤਾ ਹੈ। ਅੱਜ ਬੰਗਾਲ ਦੇ ਕਿਸਾਨਾਂ ਦੇ ਖਾਤੇ ‘ਚ ਪਹਿਲੀ ਵਾਰ ਇਸ ਸਕੀਮ ਦੇ ਤਹਿਤ ਪੈਸਾ ਭੇਜਿਆ ਜਾਵੇਗਾ। ਕੇਂਦਰ ਸਰਕਾਰ ਲਗਾਤਾਰ ਮਮਤਾ ਸਰਕਾਰ ਨੂੰ ਇਸ ਸਕੀਮ ‘ਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਆਈ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ।

ਹਾਲ ਹੀ ‘ਚ ਖਤਮ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪੀਐਮ ਮੋਦੀ ਤੇ ਬੀਜੇਪੀ ਨੇ ਖੁਦ ਇਹ ਵੱਡਾ ਮੁੱਦਾ ਬਣਾਇਆ ਸੀ। ਹਾਲਾਂਕਿ ਅੱਜ ਬੰਗਾਲ ਦੇ ਸਾਰੇ ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਨਹੀਂ ਆਉਣਗੇ। ਕਿਉਂਕਿ ਸੂਬਾ ਸਰਕਾਰ ਵੱਲੋਂ ਕੁਝ ਤਕਨੀਕੀ ਸ਼ਰਤਾਂ ਅਜੇ ਪੂਰੀਆਂ ਨਹੀਂ ਕੀਤੀਆਂ ਗਈਆਂ।

ਪੀਐਮ ਕਿਸਾਨ ਸਮਾਨ ਨਿਧੀ ਦੇ ਤਹਿਤ ਹਰ ਸਾਲ ਯੋਗ ਕਿਸਾਨਾਂ ਦੇ ਖਾਤੇ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ ਹਰ ਸਾਲ ਚਾਰ-ਚਾਰ ਮਹੀਨਿਆਂ ਦੇ ਫਰਕ ਨਾਲ ਤਿੰਨ ਕਿਸ਼ਤਾਂ ‘ਚ ਭੇਜੇ ਜਾਂਦੇ ਹਨ। ਸੱਤਵੀਂ ਕਿਸ਼ਤ ਪਿਛਲੇ ਸਾਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਭੇਜੀ ਗਈ ਸੀ। ਸੱਤ ਕਿਸ਼ਤਾਂ ਮਿਲਾ ਕੇ ਹੁਣ ਤਕ ਕਿਸਾਨਾਂ ਦੇ ਖਾਤੇ ਕਰੀਬ 1.5 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਇਹ ਰਾਸ਼ੀ ਡੀਬੀਟੀ ਮਾਧਿਅਣ ਨਾਲ ਲਾਭਪਾਤਰੀਆਂ ਦੇ ਬੈਂਕ ਖਾਤਿਆਂ ‘ਚ ਸਿੱਧਾ ਜਮ੍ਹਾ ਕਰਵਾਈ ਜਾਂਦੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.