ਹੁਣੇ ਹੁਣੇ ਇਸ ਗੱਲੋਂ ਭੜਕੇ ਪੀਐਮ ਮੋਦੀ ਤੇ ਸੂਬਾ ਸਰਕਾਰਾਂ ਨੂੰ ਦਿੱਤੇ ਇਹ ਵੱਡੇ ਹੁਕਮ-ਹੋ ਜਾਓ ਸਾਵਧਾਨ

ਦੇਸ਼ ਅੰਦਰ ਕੋਰੋਨਾਵਾਇਰਸ ਦਾ ਪ੍ਰਸਾਰ ਜਾਰੀ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਮਾਰੂ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਭਾਰਤ ਵਿੱਚ ਰੋਜ਼ਾਨਾ 4000 ਦੇ ਕਰੀਬ ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਰਹੇ ਹਨ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਚੱਲ ਰਹੇ ਕੋਰੋਨਾ ਸੰਕਟ ‘ਤੇ ਚਿੰਤਾ ਜ਼ਾਹਰ ਕੀਤੀ ਤੇ ਦਵਾਈਆਂ ਤੇ ਜ਼ਰੂਰੀ ਚੀਜ਼ਾਂ ਨੂੰ ਬਲੈਕ ਲਿਸਟ ਕਰਨ ਵਾਲਿਆਂ ਨੂੰ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਸੰਕਟ ਦੇ ਇਸ ਸਮੇਂ ਵਿੱਚ ਵੀ ਕੁਝ ਲੋਕ ਦਵਾਈਆਂ ਤੇ ਜ਼ਰੂਰੀ ਵਸਤਾਂ ਦੇ ਭੰਡਾਰਨ ਤੇ ਕਾਲੇ ਬਾਜ਼ਾਰੀ ਵਿੱਚ ਆਪਣੇ ਸਵਾਰਥਾਂ ਕਰਕੇ ਲੱਗੇ ਹੋਏ ਹਨ। ਮੈਂ ਰਾਜ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “100 ਸਾਲ ਬਾਅਦ ਆਈ ਅਜਿਹੀ ਭਿਆਨਕ ਮਹਾਮਾਰੀ, ਕਦਮ-ਕਦਮ ਤੇ ਪ੍ਰੀਖਿਆ ਲੈ ਰਹੀ ਹੈ।ਅਸੀਂ ਆਪਣੇ ਕਰੀਬੀਆਂ ਨੂੰ ਗੁਆ ਚੁੱਕੇ ਹਾਂ।ਦੇਸ਼ ਵਾਸੀਆਂ ਨੇ ਜੋ ਦਰਦ ਕੁਝ ਸਮੇਂ ਵਿੱਚ ਸਹਾਰਿਆ ਹੈ, ਉਹ ਦਰਦ ਜੋ ਬਹੁਤ ਸਾਰੇ ਲੋਕਾਂ ਵੱਲੋਂ ਲੰਘਿਆ ਗਿਆ ਹੈ, ਮੈਂ ਉਹੀ ਦਰਦ ਮਹਿਸੂਸ ਕੀਤਾ ਹੈ।”

ਅੱਜ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅੱਠਵੀਂ ਕਿਸ਼ਤ ਜਾਰੀ ਕੀਤੀ ਅਤੇ ਦੇਸ਼ ਦੇ 9.5 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ 19000 ਕਰੋੜ ਤੋਂ ਵੱਧ ਰਾਸ਼ੀ ਟ੍ਰਾਂਸਫਰ ਕੀਤੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

 

Leave a Reply

Your email address will not be published.