ਲਓ ਏਥੇ ਪੈਟਰੋਲ-ਡੀਜ਼ਲ ਹੋਇਆ 103 ਰੁਪਏ ਲੀਟਰ ਤੋਂ ਪਾਰ-ਹੁਣੇ ਆਈ ਤਾਜ਼ਾ ਵੱਡੀ ਖ਼ਬਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਦਿਨ ਰਿਕਾਰਡ ਪੱਧਰ ‘ਤੇ ਪਹੁੰਚ ਰਹੀਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਵੀ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ ਹੁਣ 100 ਰੁਪਏ ਨੂੰ ਪਾਰ ਕਰ ਗਈ ਹੈ।ਸ਼੍ਰੀਗੰਗਾਨਗਰ, ਅਨੂਪਪੁਰ, ਪਰਭਣੀ, ਰੀਵਾ, ਇੰਦੌਰ, ਭੋਪਾਲ ਵਿੱਚ ਤੇਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਹਨ। ਇਸ ਦੇ ਨਾਲ ਹੀ, ਪੈਟਰੋਲ ਦੀ ਕੀਮਤ ਵਿੱਚ ਅੱਜ 18 ਤੋਂ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਅਤੇ ਡੀਜ਼ਲ ਦੀ ਕੀਮਤ ਅੱਜ 27 ਤੋਂ 30 ਪੈਸੇ ਪ੍ਰਤੀ ਲੀਟਰ ਵਧੀ ਹੈ।

ਇਸ ਵਾਧੇ ਦੇ ਬਾਅਦ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 92.58 ਰੁਪਏ ਦੇ ਪੱਧਰ ਅਤੇ ਡੀਜ਼ਲ ਦੀ ਕੀਮਤ 83.22 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ 98.88 ਰੁਪਏ ਅਤੇ ਡੀਜ਼ਲ ਦੀ ਕੀਮਤ 90.40 ਰੁਪਏ ਪ੍ਰਤੀ ਲੀਟਰ ਹੈ।
ਇਸ ਤੋਂ ਇਲਾਵਾ ਕੋਲਕਾਤਾ ਵਿੱਚ ਪੈਟਰੋਲ 92.67 ਰੁਪਏ ਅਤੇ ਡੀਜ਼ਲ 86.06 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 94.34 ਰੁਪਏ ਅਤੇ ਡੀਜ਼ਲ ਦੀ ਕੀਮਤ 88.07 ਰੁਪਏ ਪ੍ਰਤੀ ਲੀਟਰ ਹੈ।

ਜਾਣੋ ਕਿਹੜੇ ਸ਼ਹਿਰਾਂ ਵਿਚ ਰੇਟ 100 ਰੁਪਏ ਤੋਂ ਪਾਰ ਹੋਏ…

– ਸ਼੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 103.52 ਰੁਪਏ ਅਤੇ ਡੀਜ਼ਲ 95.99 ਰੁਪਏ ਪ੍ਰਤੀ ਲੀਟਰ ਹੈ।

– ਅਨੂਪਪੁਰ ਵਿਚ ਪੈਟਰੋਲ ਦੀ ਕੀਮਤ 103.21 ਰੁਪਏ ਅਤੇ ਡੀਜ਼ਲ ਦੀ ਕੀਮਤ 93.98 ਰੁਪਏ ਪ੍ਰਤੀ ਲੀਟਰ ਹੈ।

– ਰੀਵਾ ‘ਚ ਪੈਟਰੋਲ ਦੀ ਕੀਮਤ 102.85 ਰੁਪਏ ਅਤੇ ਡੀਜ਼ਲ ਦੀ ਕੀਮਤ 93.65 ਰੁਪਏ ਪ੍ਰਤੀ ਲੀਟਰ ਹੈ।

– ਪਰਭਣੀ ਵਿਚ ਪੈਟਰੋਲ ਦੀ ਕੀਮਤ 100.01 ਰੁਪਏ ਅਤੇ ਡੀਜ਼ਲ 90.12 ਰੁਪਏ ਪ੍ਰਤੀ ਲੀਟਰ ਹੈ।

– ਇੰਦੌਰ ਵਿੱਚ ਪੈਟਰੋਲ ਦੀ ਕੀਮਤ 100.7 ਰੁਪਏ ਅਤੇ ਡੀਜ਼ਲ ਦੀ ਕੀਮਤ 91.69 ਰੁਪਏ ਪ੍ਰਤੀ ਲੀਟਰ ਹੈ।

– ਭੋਪਾਲ ਵਿੱਚ ਪੈਟਰੋਲ ਦੀ ਕੀਮਤ 100.63 ਰੁਪਏ ਅਤੇ ਡੀਜ਼ਲ 91.59 ਰੁਪਏ ਪ੍ਰਤੀ ਲੀਟਰ ਹੈ।

– ਜੈਪੁਰ ਵਿੱਚ ਪੈਟਰੋਲ ਦੀ ਕੀਮਤ 99.02 ਰੁਪਏ ਅਤੇ ਡੀਜ਼ਲ ਦੀ ਕੀਮਤ 91.86 ਰੁਪਏ ਪ੍ਰਤੀ ਲੀਟਰ ਹੈ।

Leave a Reply

Your email address will not be published. Required fields are marked *