ਹੁਣੇ ਹੁਣੇ ਚੋਟੀ ਦੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਅਚਾਨਕ ਮੌਤ,ਗੁਰਦਾਸ ਮਾਨ ਨੇ ਦਿੱਤੀ ਜਾਣਕਾਰੀ

ਦੇਸ਼ ਦੇ ਵਿੱਚੋਂ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਰੋਜ਼ਾਨਾ ਨਵੇਂ ਵਧ ਰਹੇ ਮਾਮਲਿਆਂ ਦੇ ਕਾਰਨ ਦੇਸ਼ ਦੇ ਵਿੱਚ ਆਕਸੀਜਨ ਸਲੰਡਰ ਅਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਘਾਟ ਸਾਹਮਣੇ ਆ ਰਹੀ ਹੈ। ‌ ਇਸ ਤੋਂ ਇਲਾਵਾ ਜੇਕਰ ਫਿਲਮੀ ਜਗਤ ਵੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਮੀ ਜਗਤ ਉਤੇ ਕਰੋਨਾ ਵਾਇਰਸ ਦੀ ਬੁਰੀ ਨਜ਼ਰ ਟਿਕੀ ਹੋਈ ਹੈ।

ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਕਈ ਸਾਰੇ ਵੱਡੇ ਸਿਤਾਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਤੋਂ ਇਲਾਵਾ ਫਿਲਮ ਇੰਡਸਟਰੀ ਨੂੰ ਕਈ ਤਰ੍ਹਾਂ ਦੇ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਨਾਲ ਜੁੜੀ ਹੋਈ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਹਰ ਪਾਸੇ ਮਾਤਮ ਛਾ ਗਿਆ।


ਦਰਅਸਲ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਗੁਰਦਾਸ ਮਾਨ ਦੇ ਸਾਥੀ ਅਤੇ ਕਮੇਡੀ ਕਲਾਕਾਰ ਜਗਦੀਸ਼ ਕੈਦੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਦੀ ਜਾਣਕਾਰੀ ਗੁਰਦਾਸ ਮਾਨ ਦੇ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤੀ ਗਈ ਜਿਸ ਵਿੱਚ ਉਨ੍ਹਾਂ ਨੇ ਜਗਦੀਸ਼ ਕੈਦੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਗੁਰਦਾਸ ਮਾਨ ਟਵੀਟਰ ਉੱਤੇ ਇਕ ਟਵੀਟ ਰਾਹੀਂ ਲਿਖਦੇ ਹਨ ਕਿ ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕੈਦੀ ਸਾਬ ਤੁਹਾਡੇ ਬਿਨਾਂ ਮੇਰੀ ਸਟੇਜ ਅਧੂਰੀ ਹੈ। ਰੱਬ ਤੁਹਾਡੀ ਖੁਸ਼ ਮਿਜਾਸੀ ਰੂਹ ਨੂੰ ਹਮੇਸ਼ਾ ਅਬਾਦ ਰੱਖੇ। ਦੱਸ ਦਈਏ ਕਿ ਜਗਦੀਸ਼ ਕੈਦੀ ਗੁਰਦਾਸ ਮਾਨ ਦੇ ਨਾਲ ਅਕਸਰ ਸਟੇਜ ਸਾਂਝੀਆਂ ਕਰਦੇ ਨਜ਼ਰ ਆਉਂਦੇ ਰਹੇ ਹਨ ਉਹ ਆਪਣੇ ਹਸਮੁੱਖ ਸੁਭਾਅ ਦੇ ਕਾਰਨ ਹਰ ਇਕ ਦੇ ਚਹੇਤੇ ਸਨ।

ਪਰ ਅੱਜ ਉਨ੍ਹਾਂ ਨੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਕਾਰਨ ਹਰ ਕੋਈ ਦੁੱਖ ਵਿਚ ਹੈ ਅਤੇ ਉਨ੍ਹਾਂ ਨੂੰ ਦੁਖੀ ਹਿਰਦੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਗੁਰਦਾਸ ਮਾਨ ਦੇ ਟਵਿਟ ਤੋਂ ਬਾਅਦ ਸੰਗੀਤ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਗੁਰਦਾਸ ਮਾਨ ਨਾਲ਼ ਜਗਦੀਸ਼ ਕੈਦੀ ਦੀਆਂ ਸਟੇਜਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫਿਲਹਾਲ ਉਨ੍ਹਾਂ ਦੀ ਮੌਤ ਦਾ ਅਸਲੀ ਕਾਰਨ ਨਹੀਂ ਪਤਾ ਚੱਲ ਸਕੇ।

Leave a Reply

Your email address will not be published. Required fields are marked *