ਹੁਣੇ ਹੁਣੇ ਮੁੱਖ ਮੰਤਰੀ ਨੇ ਦਿੱਤੀ ਵੱਡੀ ਚੇਤਾਵਨੀਂ-ਹੋ ਜਾਓ ਸਾਵਧਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਦੇ ਹਾਲਾਤਾਂ ਨੂੰ ਲੈ ਕੇ ਲਾਈਵ ਹੋਏ। ਜਿਸ ਦੌਰਾਨ ਉਹਨਾਂ ਨੇ ਕੋਰੋਨਾ ਹਲਾਤਾਂ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਕੇਸ ਤਾਂ ਘਟ ਰਹੇ ਹਨ ਪਰ ਹਾਲਾਤ ਅਜੇ ਵੀ ਨਾਜ਼ੁਕ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਦੀ ਘਾਟ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ ਅਤੇ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ ਦੀ ਘਾਟ ਪੂਰੀ ਕਰਨ ਦੀ ਵੀ ਅਪੀਲ ਕੀਤੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਘੱਟੋ-ਘੱਟ 10,000 ਵਿਅਕਤੀਆਂ ਲਈ 305 ਮੈਟਰਿਕ ਟਨ ਆਕਸੀਜਨ ਦੀ ਲੋੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ 225 ਮੈਟਰਿਕ ਟਨ ਆਕਸੀਜਨ ਬਾਹਰ ਦੇ ਸੂਬਿਆਂ ਤੋਂ ਲੈਣੀ ਪੈ ਰਹੀ ਹੈ। ਉਹਨਾਂ ਦੱਸਿਆ ਕਿ ਝਾਰਖੰਡ ਤੋਂ 90 ਮੈਟਰਿਕ ਟਨ ਅਤੇ ਗੁਜਰਾਤ ਤੋਂ 20 ਮੈਟਰਿਕ ਟਨ, ਹਰਿਆਣਾ, ਪਾਣੀਪਤ ਤੋਂ 20 ਮੈਟਰਿਕ ਟਨ, ਹਿਮਾਚਲ ਤੋਂ 60 ਮੈਟਰਿਕ ਟਨ ਇੰਨੀ ਆਕਸੀਜਨ ਬਾਹਰ ਤੋਂ ਲੈਣੀ ਪਈ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਵੀ ਹਰ ਤਰ੍ਹਾਂ ਨਾਲ ਮਦਦ ਕਰਨਗੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੈਕਸੀਨ ਦੀ ਹੋ ਰਹੀ ਕਾਲਾਬਜ਼ਾਰੀ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ ਅਤੇ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲਾਂ ਵੱਲੋਂ ਵਾਧੂ ਬਿਲ ਬਣਾਏ ਜਾਣ ‘ਤੇ ਸਖ਼ਤੀ ਦਿਖਾਈ ਹੈ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇ ਹਸਪਤਾਲਾਂ ਦੀ ਇਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਆਈ ਤਾਂ ਉਹ ਤੁਰੰਤ ਉਸ ਹਸਪਤਾਲ ਨੂੰ ਬੰਦ ਕਰਵਾ ਦੇਣਗੇ।

Leave a Reply

Your email address will not be published.