ਮਾੜੀ ਖਬਰ : ਇੰਡੀਆ ਚ ਭਿਆਨਕ ਤੂਫ਼ਾਨ ਦੇ ਨਾਲ ਨਾਲ ਇਥੇ ਆ ਗਿਆ ਵੱਡਾ ਭੁਚਾਲ , ਮਚੀ ਹਾਹਾਕਾਰ

ਦੇਸ਼ ਅੰਦਰ ਜਿਥੇ ਇਸ ਸਾਲ ਗਰਮੀ ਦੀ ਸ਼ੁਰੂਆਤ ਬਹੁਤ ਜਲਦ ਹੋ ਗਈ ਸੀ। ਉੱਥੇ ਹੀ ਬਾਰ ਬਾਰ ਮੌਸਮ ਵਿੱਚ ਆਉਣ ਵਾਲੀ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਰਾਹਤ ਮਿਲਦੀ ਹੈ। ਜਿੱਥੇ ਫਸਲਾਂ ਦੀ ਕਟਾਈ ਸਮੇਂ ਦੇਸ਼ ਅੰਦਰ ਮੌਸਮ ਦੀ ਤਬਦੀਲੀ ਨੇ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਉਥੇ ਹੀ ਕੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਤੋਂ ਨਿਜਾਤ ਮਿਲੀ ਸੀ। ਮੌਸਮ ਵਿਭਾਗ ਵੱਲੋਂ ਜਿੱਥੇ ਸਮੇਂ ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ, ਤਾਂ ਜੋ ਖੇਤੀਬਾੜੀ ਅਤੇ ਹੋਰ ਕਾਰੋਬਾਰੀ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ। ਉਥੇ ਹੀ ਅਚਾਨਕ ਮੌਸਮ ਵਿਚ ਹੋਣ ਵਾਲੀ ਤਬਦੀਲੀ ਕਈ ਵਾਰ ਭਾਰੀ ਮੁਸ਼ਕਲਾਂ ਪੈਦਾ ਕਰ ਦਿੰਦੀ ਹੈ।

ਇੰਡੀਆ ਵਿੱਚ ਭਿਆਨਕ ਤੂਫ਼ਾਨ ਦੇ ਆਉਣ ਨਾਲ ਹੁਣ ਇੱਥੇ ਵੱਡਾ ਭੁਚਾਲ ਆਇਆ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਕੱਲ ਜਿਥੇ ਕਈ ਸੂਬਿਆਂ ਵਿੱਚ ਚੱਕਰਵਾਤੀ ਤੂਫਾਨ ਕਾਰਨ ਤੱਟਵਰਤੀ ਇਲਾਕਿਆਂ ਵਿਚ ਭਾਰੀ ਤੁਫਾਨ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਥੇ ਹੀ ਅੱਜ ਸਵੇਰੇ ਗੁਜਰਾਤ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 4.5 ਮਾਪੀ ਗਈ ਹੈ। ਇਹ ਭੂਚਾਲ ਦੇ ਝਟਕੇ ਅੱਜ ਸਵੇਰੇ ਅਮੇਰਲੀ ਰਾਜੁਲਾ ਨੇੜੇ ਮਹਿਸੂਸ ਕੀਤੇ ਗਏ ਹਨ।

ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਦੌਰਾਨ ਹੋਰ ਖਤਰਨਾਕ ਤੁਫਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਗੁਜਰਾਤ ਦੇ ਕੱਛ ਵਿਚ ਤੂਫ਼ਾਨ ਨਾਲ ਭਾਰੀ ਤਬਾਹੀ ਦੀ ਆਸ਼ੰਕਾ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ। ਅੱਜ ਸ਼ਾਮ ਤੱਕ ਇਹ ਤੂਫਾਨ ਆਪਣੀ ਦਿਸ਼ਾ ਬਦਲ ਕੇ ਗੁਜਰਾਤ ਦੇ ਤੱਟ ਤੇ ਆ ਕੇ ਟਕਰਾ ਸਕਦਾ ਹੈ। 18 ਮਈ ਦੀ ਸਵੇਰ ਤੱਕ 12 ਘੰਟਿਆਂ ਬਾਅਦ ਇਹ ਚੱਕਰਵਾਤ ਗੁਜਰਾਤ ਦੇ ਤੱਟ ਤੇ ਪੋਰਬੰਦਰ ਅਤੇ ਮਹੁਵਾ ਨੂੰ ਪਾਰ ਕਰ ਸਕਦਾ ਹੈ।

Water splashes on the pier of the ferry pier in Dagebuell, northern Germany, Sunday, Feb. 9, 2020. Weather warnings issued across northern Europe as the storm with winds expected to reach hurricane levels batters the region. (Bodo Marks/dpa via AP)

ਮਛੇਰਿਆਂ ਨੂੰ ਸੁਰੱਖਿਅਤ ਥਾਵਾਂ ਉਪਰ ਭੇਜ ਦਿੱਤਾ ਗਿਆ ਹੈ। ਅੱਜ ਆਈ ਭੁਚਾਲ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਉਥੇ ਹੀ ਤੱਟਵਰਤੀ ਇਲਾਕਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਥੇ ਹੀ ਰਾਤ ਦੇ ਕਈ ਇਲਾਕਿਆਂ ਵਿੱਚ ਤੋਕਤੇ ਤੁਫਾਨ ਕਾਰਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਐਨਡੀਆਰਐਫ ਦੀਆਂ 50 ਟੀਮਾਂ ਨੂੰ ਇਸ ਆਫ਼ਤ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਗਿਆ ਹੈ। ਇਸ ਮਹੀਨੇ ਦੇ ਵਿੱਚ ਦੇਸ਼ ਅੰਦਰ ਇਹ ਪੰਜਵਾਂ ਭੂਚਾਲ ਆ ਚੁੱਕਾ ਹੈ।

Leave a Reply

Your email address will not be published.