ਚਿਤਾ ਨੂੰ ਅੱਗ ਲਾਉਣ ਲੱਗਿਆਂ ‘ਜਿੰਦਾ’ ਹੋ ਗਈ ਕੋਰੋਨਾ ਮਰੀਜ਼, ਅੱਖਾਂ ਖੋਲ੍ਹਦਿਆਂ ਹੀ ਰੋਣ ਲੱਗੀ-ਦੇਖੋ ਪੂਰੀ ਖ਼ਬਰ

ਭਾਰਤ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਨਵੇਂ ਕੇਸਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਇਸੇ ਦੌਰਾਨ ਪੁਣੇ ਵਿਚ ਇਕ ਅਨੋਖੀ ਘਟਨਾ ਵਾਪਰੀ ਹੈ। ਇਥੇ ਇਕ ਬਜ਼ੁਰਗ ਔਰਤ ਆਪਣੇ ਅੰਤਮ ਸੰਸਕਾਰ ਮੌਕੇ ਚਿਤਾ ਨੂੰ ਅੱਖ ਲਾਉਣ ਮੌਕੇ ‘ਜ਼ਿੰਦਾ’ ਹੋ ਗਈ ਹੈ।

ਦਰਅਸਲ ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਹੈ। ਇਥੇ ਮੁਥਾਲੇ ਪਿੰਡ ਦੀ ਰਹਿਣ ਵਾਲੀ 78 ਸਾਲਾ ਸ਼ਕੁੰਤਲਾ ਗਾਇਕਵਾੜ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਇਨਫੈਕਸ਼ਨ (ਕੋਵਿਡ 19) ਹੋ ਗਿਆ ਸੀ। ਜਿਵੇਂ ਹੀ ਉਸ ਨੂੰ ਲਾਗ ਦੀ ਪੁਸ਼ਟੀ ਹੋਈ, ਉਸ ਨੂੰ ਘਰ ਵਿੱਚ ਆਈਸੋਲੇਸ਼ਨ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਮਰ ਦੇ ਕਾਰਨ ਉਸ ਵਿੱਚ ਕੁਝ ਗੰਭੀਰ ਲੱਛਣ ਵੀ ਦਿਖਾਈ ਦਿੱਤੇ।

10 ਮਈ ਨੂੰ ਉਸ ਦੇ ਪਰਿਵਾਰਕ ਮੈਂਬਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਗਏ। ਜਦੋਂ ਉਸ ਦਾ ਪਰਿਵਾਰ ਹਸਪਤਾਲ ਪਹੁੰਚਿਆ ਤੇ ਉਹ ਉਥੇ ਬੈੱਡ ਦਾ ਪ੍ਰਬੰਧ ਕਰ ਰਹੇ ਸਨ। ਇਸ ਦੌਰਾਨ ਸ਼ਕੁੰਤਲਾ ਬਾਹਰ ਇਕ ਐਂਬੂਲੈਂਸ ਵਿਚ ਸੀ। ਇਸ ਦੌਰਾਨ ਉਹ ਬੇਸੁੱਧ ਹੋ ਗਈ।

ਦੱਸਿਆ ਗਿਆ ਕਿ ਇਸ ਤੋਂ ਬਾਅਦ ਐਂਬੂਲੈਂਸ ਸਟਾਫ ਨੇ ਔਰਤ ਨੂੰ ਵੇਖ ਕੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ‘ਤੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ। ਔਰਤ ਦੀ ‘ਮ੍ਰਿਤਕ ਦੇਹ’ ਇਸ ਤੋਂ ਬਾਅਦ ਪਿੰਡ ਲਿਜਾਈ ਗਈ। ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ।

ਪਰ ਜਿਵੇਂ ਹੀ ਔਰਤ ਦੀ ਚਿਖਾ ਨੂੰ ਅੱਗ ਲਗਾਈ ਜਾ ਰਹੀ ਸੀ, ਤਦ ਉਸ ਨੂੰ ਹੋਸ਼ ਆਇਆ। ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਰੋਣ ਲੱਗ ਪਈ। ਇਸ ਤੋਂ ਬਾਅਦ ਉਸ ਨੂੰ ਬਾਰਾਮਤੀ ਦੇ ਸਿਲਵਰ ਜੁਬਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿੰਡ ਦੇ ਸਿਹਤ ਅਧਿਕਾਰੀ ਸੋਮਨਾਥ ਲਾਂਡੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published.