ਪ੍ਰਧਾਨਮੰਤਰੀ ਮੋਦੀ ਵੱਲੋਂ ਆਈ ਤਾਜ਼ਾ ਵੱਡੀ ਖ਼ਬਰ-19 ਸੂਬਿਆਂ ਲਈ ਕਰਨ ਜਾ ਰਹੇ ਹਨ ਇਹ ਵੱਡਾ ਕੰਮ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ 19 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਨ੍ਹਾਂ ਸੂਬਿਆਂ ਦੇ 100 ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਦੋ ਦਿਨਾਂ ਸੰਵਾਦ ਕਰਨਗੇ। ਮੋਦੀ ਦੋ ਵੱਖ-ਵੱਖ ਗਰੁੱਪਾਂ ‘ਚ ਚਰਚਾ ਕਰਨਗੇ।
ਮੰਗਲਵਾਰ 18 ਮਈ ਨੂੰ 9 ਸੂਬਿਆਂ ਦੇ 46 ਜ਼ਿਲ੍ਹਾ ਕਲੈਕਟਰਾਂ ਨਾਲ ਪੀਐਮ ਮੋਦੀ ਸੰਵਾਦ ਰਚਾਉਣਗੇ। ਇਸ ਦੌਰਾਨ ਉਨ੍ਹਾਂ ਸਬੰਧਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ, ਜਦਕਿ 20 ਮਈ ਨੂੰ ਦੇਸ਼ ਦੇ 10 ਸੂਬਿਆਂ ਤੇ 54 ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ।

ਜ਼ਿਲ੍ਹੇ ‘ਚ ਕੋਰੋਨਾ ਦੀ ਸਥਿਤੀ ਤੇ ਚਰਚਾ – ਜ਼ਿਲ੍ਹਾਵਾਰ ਕੋਰੋਨਾ ਦੀ ਕੀ ਸਥਿਤੀ ਹੈ ਤੇ ਇਸ ਦੀ ਰੋਕਥਾਮ ਕਿਵੇਂ ਹੋਵੇ ਇਸ ਤੇ ਪ੍ਰਧਾਨ ਮੰਤਰੀ ਮੋਦੀ ਵਿਸਥਾਰ ਨਾਲ ਚਰਚਾ ਕਰਨਗੇ। ਮੰਗਲਵਾਰ ਤਾਮਿਲਨਾਡੂ, ਪੰਜਾਬ, ਦਿੱਲੀ, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ 46 ਜ਼ਿਲ੍ਹਾ ਅਧਿਕਾਰੀ ਤੇ ਮੁੱਖ ਮੰਤਰੀ ਮੌਜੂਦ ਰਹਿਣਗੇ।

ਇਸ ਤੋਂ ਬਾਅਦ 20 ਮਈ ਯਾਨੀ ਬੁੱਧਵਾਰ ਨੂੰ ਪੱਛਮੀ ਬੰਗਾਲ ਸਮੇਤ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਪੁੱਦੁਚੇਰੀ, ਰਾਜਸਥਾਨ, ਮਹਾਰਾਸ਼ਟਰ, ਝਾਰਕੰਡ, ਓੜੀਸਾ, ਕੇਰਲ ਤੇ ਹਰਿਆਣਾ ਦੇ ਜ਼ਿਲ੍ਹਾ ਅਧਿਕਾਰੀ ਸ਼ਾਮਲ ਰਹਿਣਗੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਦੇਸ਼ ਭਰ ਦੇ ਡਾਕਟਰਾਂ ਤੋਂ ਕੋਵਿਡ-19 ਤੇ ਉਨ੍ਹਾਂ ਦੇ ਸੁਝਾਅ ਲਏ ਤੇ ਤਜ਼ਰਬੇ ਸੁਣੇ। ਪੀਐਮ ਮੋਦੀ ਨੇ ਕੋਵਿਡ ਕੇਅਰ ‘ਚ ਲੱਗੇ ਡਾਕਟਰਾਂ ਦੇ ਸਮੂਹ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਦੌਰਾਨ ਜੰਮੂ-ਕਸ਼ਮੀਰ, ਨੌਰਥ ਈਸਟ ਸਮੇਤ ਦੇਸ਼ ਭਰ ਦੇ ਡਾਕਟਰ ਮੌਜੂਦ ਸਨ। ਡਾਕਟਰਾਂ ਨੇ ਇਸ ਖਤਰਨਾਕ ਮਹਾਮਾਰੀ ਨਾਲ ਨਜਿੱਠਣ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਸੁਝਾਅ ਦਿੱਤੇ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.