ਹਵਾਈ ਸਫ਼ਰ ਕਰਨ ਵਾਲਿਆਂ ਨੂੰ ਲੱਗੇਗਾ ਇਹ ਵੱਡਾ ਝੱਟਕਾ-ਦੇਖੋ ਤਾਜ਼ਾ ਖ਼ਬਰ

ਜਲਦ ਹੀ ਹਵਾਈ ਕਿਰਾਏ ਵੱਧ ਸਕਦੇ ਹਨ। ਹੁਣ ਤੱਕ ਤਾਂ ਮਹਾਮਾਰੀ ਦੀ ਵਜ੍ਹਾ ਨਾਲ ਸਰਕਾਰ ਨੇ ਇਨ੍ਹਾਂ ‘ਤੇ ਕੰਟਰੋਲ ਕੀਤਾ ਹੋਇਆ ਹੈ ਪਰ ਗਰਮੀਆਂ ਦੇ ਮੌਸਮ ਵਿਚ ਘਰੇਲੂ ਉਡਾਣਾਂ ‘ਤੇ ਕਿਰਾਇਆਂ ਦੇ ਨਾਲ-ਨਾਲ ਸਰਕਾਰ ਹੋਰ ਪਾਬੰਦੀਆਂ ਵੀ ਹਟਾ ਸਕਦੀ ਹੈ। ਕੋਰੋਨਾ ਕਾਲ ਵਿਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਖੇਤਰਾਂ ਵਿਚੋਂ ਹਵਾਬਾਜ਼ੀ ਸੈਕਟਰ ਇਕ ਰਿਹਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਘਰੇਲੂ ਹਵਾਈ ਆਵਾਜਾਈ ਰੋਜ਼ਾਨਾ ਵੱਧ ਰਹੀ ਹੈ ਅਤੇ ਹੁਣ ਤੱਕ ਇਹ ਤਕਰੀਬਨ 3 ਲੱਖ ਯਾਤਰੀ ਪ੍ਰਤੀਦਿਨ ‘ਤੇ ਪਹੁੰਚ ਗਈ ਹੈ।

ਮੰਤਰਾਲਾ ਦੀ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਘਰੇਲੂ ਹਵਾਈ ਆਵਾਜਾਈ ਹੋਰ ਵਧੇਗੀ, ਇਸ ਦੇ ਨਾਲ ਕਿਰਾਇਆਂ ਦਾ ਦਾਇਰਾ ਅਤੇ ਹੋਰ ਪਾਬੰਦੀਆਂ ਨੂੰ ਸਮਾਪਤ ਕੀਤਾ ਜਾ ਸਕਦਾ ਹੈ।

ਗੌਰਤਲਬ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਹਰ ਪੰਦਰਵਾੜੇ ਵਿਚ ਏ. ਟੀ. ਐੱਫ. ਦੀਆਂ ਕੀਮਤਾਂ ਸੋਧੀਆਂ ਜਾਂਦੀਆਂ ਹਨ ਅਤੇ ਅਕਤੂਬਰ ਤੋਂ ਬਾਅਦ ਇਸ ਵਿਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿਚ ਇਸ ਦੀ ਕੀਮਤ 3.6 ਫ਼ੀਸਦੀ ਵਧਾਈ ਗਈ ਹੈ। ਇਸ ਤੋਂ ਪਹਿਲਾਂ 1 ਫਰਵਰੀ 2021 ਨੂੰ 5.4 ਫ਼ੀਸਦੀ, ਜਨਵਰੀ 2021 ਵਿਚ 10.2 ਫ਼ੀਸਦੀ, ਦਸੰਬਰ 2020 ਵਿਚ 9.1 ਫ਼ੀਸਦੀ, ਨਵੰਬਰ 2020 ਵਿਚ 4.6 ਫ਼ੀਸਦੀ ਵਧਾਈ ਗਈ ਸੀ। ਇਸ ਲਈ ਸਰਕਾਰ ਦੀ ਪਾਬੰਦੀ ਹਟਦੇ ਹੀ ਕਿਰਾਏ ਵੱਧ ਸਕਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.