ਹੁਣੇ ਹੁਣੇ CBSC ਬੋਰਡ ਦੇ 10ਵੀਂ ਜਮਾਤ ਦੇ ਨਤੀਜ਼ਿਆਂ ਬਾਰੇ ਆ ਗਈ ਇਹ ਵੱਡੀ ਖ਼ਬਰ

ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਦਾ ਨਤੀਜਾ 20 ਜੂਨ ਨੂੰ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦਾ ਕਾਰਨ ਬੋਰਡ ਵੱਲੋਂ ਵੱਖ-ਵੱਖ ਸੂਬਿਆਂ ਵਿਚ ਕੋਵਿਡ-19 ਮਹਾਮਾਰੀ, ਲਾਕਡਾਊਨ, ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੱਸਿਆ ਗਿਆ ਹੈ, ਜਿਸ ਨੂੰ ਦੇਖਦੇ ਹੋਏ ਤਾਰੀਖਾਂ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਬੋਰਡ ਵੱਲੋਂ ਬਦਲੇ ਗਏ ਸ਼ਡਿਊਲ ਮੁਤਾਬਕ ਹੁਣ ਨਤੀਜਾ ਜੁਲਾਈ ਦੇ ਪਹਿਲੇ ਹਫ਼ਤੇ ’ਚ ਹੀ ਜਾਰੀ ਹੋ ਸਕੇਗਾ। ਸੀ. ਬੀ. ਐੱਸ. ਈ. ਨੇ ਮੰਗਲਵਾਰ ਨੂੰ ਨੋਟਿਸ ਜਾਰੀ ਕਰ ਕੇ 10ਵੀਂ ਦੇ ਵਿਦਿਆਰਥੀਆਂ ਦੇ ਮਾਰਕਸ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ ਵਧਾ ਦਿੱਤੀ ਹੈ। ਇਸ ਸਬੰਧੀ ਆਫੀਸ਼ੀਅਲ ਵੈੱਬਸਾਈਟ ’ਤੇ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਕੇਸਾਂ ਤੋਂ ਬਾਅਦ ਅਕੈਡਮਿਕ ਸੈਸ਼ਨ 2020-21 ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਬੀਤੇ ਦਿਨੀਂ ਰੱਦ ਕਰ ਦਿੱਤੀ ਗਈ ਸੀ। ਇਸ ਦੇ ਲਈ ਸੀ. ਬੀ. ਐੱਸ. ਈ. ਨੇ 1 ਮਈ ਨੂੰ ਮੁੱਲਾਂਕਣ ਨੀਤੀ ਜਾਰੀ ਕੀਤੀ ਸੀ, ਜਿਸ ਦੇ ਤਹਿਤ ਸਕੂਲਾਂ ਨੂੰ 25 ਮਈ ਤੱਕ ਅੰਕ ਤੈਅ ਕਰ ਕੇ 5 ਜੂਨ ਤੱਕ ਸੀ. ਬੀ. ਐੱਸ. ਈ. ਨੂੰ ਜਮ੍ਹਾਂ ਕਰਵਾਉਣੇ ਸਨ,

ਜਦੋਂ ਕਿ ਇੰਟਰਨਲ ਐਗਜ਼ਾਮ ਦੇ ਮਾਰਕਸ ਸੀ. ਬੀ. ਐੱਸ. ਈ. ਨੂੰ 11 ਜੂਨ ਤੱਕ ਸਕੂਲਾਂ ਨੂੰ ਜਮ੍ਹਾਂ ਕਰਵਾਉਣੇ ਸਨ।ਹੁਣ ਸੀ. ਬੀ. ਐੱਸ. ਈ. ਨੇ ਅਧਿਆਪਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਸਕੂਲਾਂ ਨੂੰ 30 ਜੂਨ ਤੱਕ ਦੋਵੇਂ ਕੈਟਾਗਰੀ ਦੇ ਅੰਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *