ਪੰਜਾਬ: ਪਲਾਂ ਚ’ ਉੱਜੜਿਆ ਹੱਸਦਾ ਖੇਡਦਾ ਪਰਿਵਾਰ-ਵਿਆਹ ਤੋਂ 13 ਦਿਨਾਂ ਬਾਅਦ ਲਾੜੇ ਦੀ ਇਸ ਤਰਾਂ ਹੋਈ ਮੌਤ

ਬਠਿੰਡਾ ਵਿਚ ਕੋਰੋਨਾ ਲਗਾਤਾਰ ਆਪਣਾ ਕਹਿਰ ਵਰਸਾ ਰਿਹਾ ਹੈ ਅਤੇ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਬਠਿੰਡਾ ਵਿਚ ਕੋਰੋਨਾ ਨਾਲ ਇਕ ਨਵਵਿਆਹੇ ਨੌਜਵਾਨ ਦੀ ਮੌਤ ਹੋ ਗਈ, ਜਿਸਦਾ ਵਿਆਹ ਸਿਰਫ 13 ਦਿਨ ਪਹਿਲਾਂ ਹੀ ਹੋਇਆ ਸੀ। ਹਾਲਾਂਕਿ ਉਕਤ ਨੌਜਵਾਨ ਦੀ ਰੈਪਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਸੀ ਪ੍ਰੰਤੂ ਇਸ ਤੋਂ ਬਾਅਦ ਵੀ ਉਸਦੀ ਤਬੀਬਤ ਖ਼ਰਾਬ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਰੋਹਿਤ ਗੁਪਤਾ ਪੁੱਤਰ ਬੁੱਧਰਾਮ ਦੀ ਸਿਹਤ ਕੁਝ ਦਿਨ ਪਹਿਲਾਂ ਖ਼ਰਾਬ ਹੋ ਗਈ ਸੀ। ਪਰਿਵਾਰ ਨੇ ਉਸਦੀ ਕੋਰੋਨਾ ਦੀ ਜਾਂਚ ਲਈ ਰੈਪਿਡ ਟੈਸਟ ਕਰਵਾਇਆ ਜਿਸਦੀ ਰਿਪੋਰਟ ਨੈਗੇਟਿਵ ਆਈ ਜਦਕਿ

ਉਸਦੇ ਪਿਤਾ ਅਤੇ ਭੈਣ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਪ੍ਰੰਤੂ ਇਸ ਤੋਂ ਬਾਅਦ ਵੀ ਨੌਜਵਾਨ ਨੂੰ ਖਾਂਸੀ ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਵੱਧਦੀ ਗਈ। ਨੋਜਵਾਨ ਘਰ ਵਿਚ ਹੀ ਆਈਸੋਲੇਟ ਸੀ। ਬੀਤੇ ਦਿਨੀਂ ਉਸ ਨੇ ਦਮ ਤੋੜ ਦਿੱਤਾ।ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਉਸਦਾ ਅੰਤਿਮ ਸੰਸਕਾਰ ਕਰਵਾਇਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਦਾ 13 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਿਤਾ ਵੀ ਏਮਜ ਹਸਪਤਾਲ ਵਿਚ ਭਰਤੀ ਹੈ ਅਤੇ ਉਸਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਜਦਕਿ ਉਸਦੀ ਭੈਣ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਘਰ ਵਿਚ ਹੀ ਆਈਸੋਲੇਟ ਹੈ। ਸਿਰਫ਼ 13 ਦਿਨ ਪਹਿਲਾਂ ਜਿਸ ਘਰ ਵਿਚ ਖ਼ੁਸ਼ੀਆਂ ਦਾ ਮਾਹੌਲ ਸੀ, ਉਹ ਦੁੱਖਾਂ ਵਿਚ ਬਦਲ ਗਿਆ ਹੈ। ਮਹਾਨਗਰ ਵਿਚ ਵੀ ਨੌਜਵਾਨ ਦੀ ਮੌਤ ਨੂੰ ਲੈ ਕਿ ਸੋਗ ਜਤਾਇਆ ਜਾ ਰਿਹਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *