ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਬਾਰੇ ਆਈ ਤਾਜ਼ਾ ਵੱਡੀ ਖਬਰ-ਦੇਖੋ ਪੂਰੀ ਖ਼ਬਰ

ਦੱਖਣ-ਪੱਛਮੀ ਮੌਨਸੂਨ ਸੰਭਵ ਹੈ ਕਿ 21 ਮਈ ਨੂੰ ਅੰਡੇਮਾਨ ਸਾਗਰ ’ਚ ਤੇ ਉਸ ਦੇ ਨਾਲ ਲੱਗਦੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਰਫ਼ਤਾਰ ਫੜੇਗੀ। ਇਹ ਜਾਣਕਾਰੀ ਭਾਰਤ ਦੇ ਮੌਸਮ ਵਿਭਾਗ (IMD) ਨੇ ਦਿੱਤੀ। ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੇ 27 ਮਈ ਤੋਂ ਦੋ ਜੂਨ ਦੇ ਵਿਚਕਾਰ ਕੇਰਲ ਪੁੱਜਣ ਤੇ ਅਗਲੇ ਦੋ ਹਫ਼ਤਿਆਂ ਦੌਰਾਨ ਸਮੁੱਚੇ ਸੂਬੇ ਵਿੱਚ ਸਰਗਰਮ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 22 ਮਈ ਦੇ ਲਗਪਗ ਉੱਤਰੀ ਅੰਡੇਮਾਨ ਸਾਗਰ ਤੇ ਉਸ ਨਾਲ ਜੁੜੇ ਪੂਰਬੀ ਮੱਧ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਸ ਦੇ 24 ਮਈ ਤੱਕ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਬਹੁਤ ਸੰਭਵ ਹੈ ਕਿ ਇਹ ਚੱਕਰਵਾਤੀ ਤੂਫ਼ਾਨ 26 ਮਈ ਦੀ ਸਵੇਰ ਨੂੰ ਉੱਤਰੀ ਬੰਗਾਲ ਦੀ ਖਾੜੀ ਵਿੱਚ ਓੜੀਸ਼ਾ-ਪੱਛਮੀ ਬੰਗਾਲ ਦੇ ਕੰਢੇ ਉੱਤੇ ਪੁੱਜੇ।

ਵਿਭਾਗ ਨੇ ਕਿਹਾ ਕਿ ਸਹਾਇਕ ਮੌਸਮੀ ਸਥਿਤੀਆਂ ਕਾਰਣ ਸੰਭਾਵਨਾ ਹੈ ਕਿ ਦੱਖਣ-ਪੱਛਮੀ ਮੌਨਸੂਨ ਦੱਖਣੀ ਅੰਡੇਮਾਨ ਸਾਗਰ ਤੇ ਉਸ ਨਾਲ ਜੁੜੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ 21 ਮਈ ਤੋਂ ਰਫ਼ਤਾਰ ਫੜੇਗਾ।ਭਾਵੇਂ ਮੌਨਸੂਨ ਆਉਣ ’ਚ ਹਾਲੇ ਕੁਝ ਸਮਾਂ ਬਾਕੀ ਹੈ ਪਰ ਮੀਂਹ ਨੇ ਇਸ ਤੋਂ ਪਹਿਲਾਂ ਹੀ ਕਈ ਰਿਕਾਰਡ ਤੋੜ ਦਿੱਤੇ ਹਨ। ਵੀਰਵਾਰ ਨੂੰ ਇੱਕ ਪਾਸੇ ਮਈ ਮਹੀਨੇ ’ਚ 24 ਘੰਟਿਆਂ ਦੌਰਾਨ ਪਏ ਮੀਂਹ ਦਾ 31 ਸਾਲਾਂ ਦਾ ਰਿਕਾਰਡ ਟੁੱਟ ਗਿਆ। ਉੱਧਰ ਇਸ ਵਾਰ ਮਈ ਮਹੀਨੇ ਹੁਣ ਤੱਕ ਪਏ ਮੀਂਹ ਨੇ ਹੀ 51 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਅਰਬ ਸਾਗਰ ’ਚ ਉੱਠੇ ਤੂਫ਼ਾਨ ਕਾਰਣ 17 ਮਈ ਤੋਂ ਹੀ ਗੋਰਖਪੁਰ ’ਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। 17 ਮਈ ਨੂੰ ਸਾਰਾ ਦਿਨ ਆਕਾਸ਼ ਵਿੱਚ ਬੱਦਲ ਛਾਏ ਰਹੇ, 18 ਮਈ ਨੂੰ ਗੋਰਖਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਬੂੰਦਾ-ਬਾਂਦੀ ਹੋਈ। ਫਿਰ 19 ਮਈ ਦੇਰ ਸ਼ਾਮ ਨੂੰ 20 ਮਈ ਦੀ ਰਾਤ ਤੱਕ ਗੋਰਖਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੋਹਲੇਧਾਰ ਵਰਖਾ ਹੋਈ।

ਵੀਰਵਾਰ ਸ਼ਾਮੀਂ ਸਾਢੇ 5 ਵਜੇ ਤੱਕ ਗੋਰਖਪੁਰ ’ਚ ਲਗਪਗ 100.8 ਮਿਲੀਟਰ ਵਰਖਾ ਪਈ, ਜੋ ਮਈ ਮਹੀਨੇ ’ਚ 24 ਘੰਟਿਆਂ ਦੌਰਾਨ ਪਿਛਲੇ 31 ਸਾਲਾਂ ’ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 20 ਮਈ, 1989 ’ਚ 118.80 ਮਿਲੀਮੀਟਰ ਵਰਖਾ ਹੋਈ ਸੀ। ਇਸ ਵਰ੍ਹੇ ਮਈ ’ਚ ਹੁਣ ਤੱਕ ਲਗਭਗ 190 ਮਿਲੀਟਰ ਵਰਖਾ ਹੋ ਚੁੱਕੀ ਹੈ।

Leave a Reply

Your email address will not be published. Required fields are marked *